ਲੁਈਸ ਦਾ ਸੈਂਕੜਾ, ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ ਤੀਜੇ ਅਤੇ ਆਖਰੀ ਵਨਡੇ ''ਚ ਹਰਾਇਆ

Sunday, Oct 27, 2024 - 12:20 PM (IST)

ਪੱਲੇਕੇਲੇ (ਸ੍ਰੀਲੰਕਾ) : ਐਵਿਨ ਲੁਈਸ ਦੀ ਅਜੇਤੂ 102 ਦੌੜਾਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਸ਼ਨੀਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਤੀਜੇ ਅਤੇ ਆਖਰੀ ਵਨਡੇ ਕ੍ਰਿਕਟ ਮੈਚ 'ਚ ਸ਼੍ਰੀਲੰਕਾ ਨੂੰ ਡਕਵਰਥ ਲੁਈਸ ਵਿਧੀ ਦੇ ਤਹਿਤ ਅੱਠ ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਸੀਰੀਜ਼ 2-1 ਨਾਲ ਜਿੱਤੀ।

2021 ਤੋਂ ਬਾਅਦ ਆਪਣਾ ਪਹਿਲਾ ਵਨਡੇ ਖੇਡ ਰਹੇ ਲੁਈਸ ਨੇ 61 ਗੇਂਦਾਂ 'ਚ ਛੱਕਾ ਲਗਾ ਕੇ ਆਪਣਾ ਪੰਜਵਾਂ ਸੈਂਕੜਾ ਪੂਰਾ ਕੀਤਾ ਅਤੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਸਲਾਮੀ ਬੱਲੇਬਾਜ਼ 51 ਦੌੜਾਂ ਦੇ ਸਕੋਰ 'ਤੇ ਗਿੱਟੇ 'ਚ ਤਕਲੀਫ ਦੇ ਬਾਵਜੂਦ ਖੇਡਦਾ ਰਿਹਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਤਿੰਨ ਵਿਕਟਾਂ 'ਤੇ 156 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਮੀਂਹ ਕਾਰਨ ਖੇਡ ਨੂੰ ਪੰਜ ਘੰਟੇ ਲਈ ਰੋਕ ਦਿੱਤਾ ਗਿਆ ਅਤੇ ਮੈਚ ਨੂੰ 23 ਓਵਰਾਂ ਦਾ ਕਰ ਦਿੱਤਾ ਗਿਆ।

ਵੈਸਟਇੰਡੀਜ਼ ਨੂੰ 195 ਦੌੜਾਂ ਦਾ ਟੀਚਾ ਮਿਲਿਆ ਅਤੇ ਟੀਮ ਨੇ 22 ਓਵਰਾਂ 'ਚ ਦੋ ਵਿਕਟਾਂ 'ਤੇ 196 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸ਼੍ਰੀਲੰਕਾ ਨੂੰ ਜੀਵਨਦਾਨ ਦੇਣ ਵਾਲੇ ਦੋ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ (56) ਅਤੇ ਅਵਿਸ਼ਕਾ ਫਰਨਾਂਡੋ (34) ਨੇ ਪਹਿਲੀ ਵਿਕਟ ਲਈ 17 ਓਵਰਾਂ ਵਿੱਚ 81 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ। ਜਦੋਂ ਖੇਡ ਦੁਬਾਰਾ ਸ਼ੁਰੂ ਹੋਈ ਤਾਂ ਕੁਸਲ ਮੈਂਡਿਸ (ਅਜੇਤੂ 56) ਨੇ ਪਹਿਲੀਆਂ ਚਾਰ ਗੇਂਦਾਂ 'ਤੇ ਚੌਕੇ ਜੜੇ।

ਨਿਸਾਂਕਾ ਨੇ ਰਨ ਆਊਟ ਹੋਣ ਤੋਂ ਪਹਿਲਾਂ 58 ਗੇਂਦਾਂ ਵਿੱਚ ਆਪਣਾ 15ਵਾਂ ਅਰਧ ਸੈਂਕੜਾ ਪੂਰਾ ਕੀਤਾ। ਮੈਂਡਿਸ ਨੇ ਸਿਰਫ 19 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ। ਉਸ ਨੂੰ ਦੋ ਜੀਵਨਦਾਨ ਵੀ ਮਿਲੇ। ਉਸ ਨੇ 22 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਨੌਂ ਚੌਕੇ ਅਤੇ ਇੱਕ ਛੱਕਾ ਲਗਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਨੇ 36 ਦੌੜਾਂ ਦੇ ਸਕੋਰ 'ਤੇ ਬ੍ਰੈਂਡਨ ਕਿੰਗ (16) ਦਾ ਵਿਕਟ ਗੁਆ ਦਿੱਤਾ।

ਲੁਈਸ ਅਤੇ ਕਪਤਾਨ ਸ਼ਾਈ ਹੋਪ (22) ਨੇ ਦੂਜੇ ਵਿਕਟ ਲਈ 72 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਹੋਪ ਦੇ ਆਊਟ ਹੋਣ ਤੋਂ ਬਾਅਦ ਲੁਈਸ ਅਤੇ ਸ਼ੇਰਫੇਨ ਰਦਰਫੋਰਡ (ਅਜੇਤੂ 50, 26 ਗੇਂਦਾਂ, ਚਾਰ ਚੌਕੇ, ਤਿੰਨ ਛੱਕੇ) ਨੇ ਜ਼ਿੰਮੇਵਾਰੀ ਸੰਭਾਲੀ ਅਤੇ ਇੱਕ ਓਵਰ ਬਾਕੀ ਰਹਿੰਦਿਆਂ ਟੀਮ ਨੂੰ ਜਿੱਤ ਵੱਲ ਲੈ ਗਏ। ਰਦਰਫੋਰਡ ਨੇ ਸਿਰਫ 26 ਗੇਂਦਾਂ 'ਚ ਆਪਣਾ ਚੌਥਾ ਅਰਧ ਸੈਂਕੜਾ ਪੂਰਾ ਕੀਤਾ।


Tarsem Singh

Content Editor

Related News