ਟੀ20 ਵਿਸ਼ਵ ਕੱਪ 2020 : ਕੁਆਲੀਫਾਇੰਗ ਦੌਰ ਖੇਡਣਗੇ ਵੈਸਟਇੰਡੀਜ਼ ਤੇ ਸ਼੍ਰੀਲੰਕਾ

Monday, Nov 08, 2021 - 03:16 AM (IST)

ਦੁਬਈ- ਬੰਗਲਾਦੇਸ਼ ਤੇ ਅਫਗਾਨਿਸਤਾਨ ਨੇ ਅਗਲੇ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਸੁਪਰ-12 ਗੇੜ ਵਿਚ ਸਿੱਧਾ ਸਥਾਨ ਪੱਕਾ ਕਰ ਲਿਆ ਹੈ ਪਰ ਦੋ ਵਾਰ ਦੇ ਚੈਂਪੀਅਨ ਵੈਸਟਇੰਡੀਜ਼ ਤੇ ਸਾਬਕਾ ਜੇਤੂ ਸ਼੍ਰੀਲੰਕਾ ਨੂੰ ਵਾਧੂ ਕੁਆਲੀਫਾਇੰਗ ਦੌਰ ਖੇਡਣਾ ਪਵੇਗਾ। ਅਗਲੇ ਸਾਲ ਹੋਣ ਵਾਲੇ ਟੂਰਨਾਮੈਂਟ ਦੇ ਸੁਪਰ-12 ਦੀਆਂ ਕੁਆਲੀਫਾਇਰ ਮੌਜੂਦਾ ਟੀ-20 ਵਿਸ਼ਵ ਕੱਪ ਦੇ ਜੇਤੂ ਤੇ ਉਪ ਜੇਤੂ ਤੋਂ ਇਲਾਵਾ ਅਗਲੀਆਂ 6 ਰੈਂਕਿੰਗ ਵਾਲੀਆਂ ਟੀਮਾਂ ਹੋਣਗੀਆਂ। ਸ਼ਨੀਵਾਰ ਨੂੰ ਹੋਏ ਮੁਕਾਬਲਿਆਂ ਤੱਕ ਰੈਂਕਿੰਗ ਦੇ ਆਧਾਰ 'ਤੇ ਚੋਟੀ ਦੀਆਂ 6 ਟੀਮਾਂ ਇੰਗਲੈਂਡ, ਪਾਕਿਸਤਾਨ, ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਤੇ ਆਸਟਰੇਲੀਆ ਹਨ, ਜਿਨ੍ਹਾਂ ਦਾ 15 ਨਵੰਬਰ ਦੀ ਸਮਾਂ-ਸੀਮਾ ਤੱਕ ਇਨ੍ਹਾਂ ਸਥਾਨਾਂ ਤੋਂ ਨਾ ਖਿਸਕਣਾ ਤੈਅ ਹੈ। ਸ਼ਨੀਵਾਰ ਨੂੰ ਆਪਣੇ ਆਖਰੀ ਗਰੁੱਪ ਮੈਚ ਵਿਚ ਆਸਟਰੇਲੀਆ ਵਿਰੁੱਧ ਹਾਰ ਤੋਂ ਬਾਅਦ ਸਾਬਕਾ ਚੈਂਪੀਅਨ  ਵੈਸਟਇੰਡੀਜ਼ ਆਈ. ਸੀ. ਸੀ. ਟੀ-20 ਰੈਂਕਿੰਗ 10ਵੇਂ ਸਥਾਨ 'ਤੇ ਖਿਸਕ ਗਿਆ ਹੈ ਜਦਕਿ ਸ਼੍ਰੀਲੰਕਾ 9ਵੇਂ ਸਥਾਨ 'ਤੇ ਹੈ।

ਇਹ ਖਬ਼ਰ ਪੜ੍ਹੋ-  ਕ੍ਰਿਸ ਗੇਲ ਦਾ ਸੰਨਿਆਸ 'ਤੇ ਵੱਡਾ ਬਿਆਨ, ਦੱਸਿਆ ਕਿੱਥੇ ਖੇਡਣਾ ਚਾਹੁੰਦੇ ਹਨ ਵਿਦਾਈ ਮੈਚ


ਬੰਗਲਾਦੇਸ਼ 8ਵੇਂ ਸਥਾਨ ਜਦਕਿ ਅਫਗਾਨਿਸਤਾਨ 7ਵੇਂ ਸਥਾਨ 'ਤੇ ਹੈ। ਬੰਗਲਾਦੇਸ਼ ਨੇ ਸੁਪਰ-12 ਵਿਚ ਆਪਣੇ ਪੰਜੇ ਮੁਕਾਬਲੇ ਗੁਆਏ ਪਰ ਇਸ ਸਾਲ ਘਰੇਲੂ ਧਰਤੀ 'ਤੇ ਆਸਟਰੇਲੀਆ ਤੇ ਨਿਊਜ਼ੀਲੈਂਡ ਵਿਰੁੱਧ ਸੀਰੀਜ਼ਾਂ ਜਿੱਤਣ ਦੇ ਕਾਰਨ ਟੀਮ ਨੂੰ ਰੈਂਕਿੰਗ ਵਿਚ ਸੁਧਾਰ ਕਰਨ ਵਿਚ ਮਦਦ ਮਿਲੀ। ਵੈਸਟਇੰਡੀਜ਼ ਨੇ ਸੁਪਰ-12 ਵਿਚ ਪੰਜ ਵਿਚੋਂ 4 ਮੈਚ ਗੁਆਏ ਹਨ ਤੇ ਇੰਗਲੈਂਡ ਵਿਰੁੱਧ ਪਹਿਲੇ ਮੈਚ ਵਿਚ ਟੀਮ ਸਿਰਫ 55 ਦੌੜਾਂ 'ਤੇ ਢੇਰ ਹੋ ਗਈ। ਸ਼੍ਰੀਲੰਕਾ ਨੇ ਬੰਗਲਾਦੇਸ਼ ਤੇ ਵੈਸਟਇੰਡੀਜ਼ ਨੂੰ ਹਰਾਇਆ ਪਰ ਉਸ ਨੂੰ ਇੰਗਲੈਂਡ, ਦੱਖਣੀ ਅਫਰੀਕਾ ਤੇ ਆਸਟਰੇਲੀਆ ਵਿਰੁੱਧ ਹਾਰ ਝੱਲਣੀ ਪਈ। ਵੈਸਟਇੰਡੀਜ਼ ਤੇ ਸ਼੍ਰੀਲੰਤਾ ਤੋਂ ਇਲਾਵਾ ਇਸ ਸਾਲ ਸੁਪਰ-12 ਗੇੜ ਵਿਚ ਖੇਡਣ ਵਾਲੇ ਨਾਮੀਬੀਆ ਤੇ ਸਕਾਟਲੈਂਡ ਵੀ ਅਗਲੇ ਸਾਲ ਦੇ ਟੂਰਨਾਮੈਂਟ ਵਿਚ ਪਹਿਲੇ ਦੌਰ ਰਾਹੀ ਸ਼ੁਰੂਆਤ ਕਰਨਗੇ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News