ਜਾਣੋ WC 'ਚ ਅਫਗਾਨ ਅਤੇ ਇੰਡੀਜ਼ ਵਿਚਾਲੇ ਕਿਸ ਟੀਮ ਦਾ ਰਿਹਾ ਪਲੜਾ ਭਾਰੀ

Thursday, Jul 04, 2019 - 09:49 AM (IST)

ਜਾਣੋ  WC 'ਚ ਅਫਗਾਨ ਅਤੇ ਇੰਡੀਜ਼ ਵਿਚਾਲੇ ਕਿਸ ਟੀਮ ਦਾ ਰਿਹਾ ਪਲੜਾ ਭਾਰੀ

ਸਪੋਰਟਸ ਡੈਸਕ— ਵਰਲਡ ਕੱਪ ਦੇ 42ਵੇਂ ਮੁਕਾਬਲੇ 'ਚ ਵੀਰਵਾਰ ਨੂੰ ਹੇਡਿੰਗਲੇ 'ਚ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ। ਵਿੰਡੀਜ਼ ਇਸ ਟੂਰਨਾਮੈਂਟ 'ਚ ਸਿਰਫ ਇਕ ਹੀ ਜਿੱਤ ਦਰਜ ਕਰ ਸਕਿਆ ਹੈ, ਜਦਕਿ ਅਫਗਾਨਿਸਤਾਨ ਟੀਮ ਨੂੰ ਅਜੇ ਤਕ ਸਫਲਤਾ ਨਹੀਂ ਮਿਲੀ ਹੈ। ਉਹ ਆਪਣੇ ਆਖ਼ਰੀ ਲੀਗ ਮੁਕਾਬਲੇ 'ਚ ਵਿੰਡੀਜ਼ ਨੂੰ ਹਰਾਕੇ ਜਿੱਤ ਦੇ ਨਾਲ ਘਰ ਪਰਤਨਾ ਚਾਹੇਗਾ। ਦੋਵੇਂ ਟੀਮਾਂ ਇੰਗਲੈਂਡ ਦੇ ਮੈਦਾਨ 'ਤੇ ਪਹਿਲੀ ਵਾਰ ਇਕ-ਦੂਜੇ ਖਿਲਾਫ ਖੇਡਣਗੀਆਂ। ਵੈਸਟਇੰਡੀਜ਼ ਦੀ ਟੀਮ 8 ਮੈਚਾਂ 'ਚ 3 ਪੁਆਇੰਟਸ ਦੇ ਨਾਲ ਨੌਵੇਂ ਨੰਬਰ 'ਤੇ ਹੈ। ਅਫਗਾਨਿਸਤਾਨ ਇੰਨੇ ਹੀ ਮੈਚਾਂ 'ਚ ਬਿਨਾ ਕਿਸੇ ਜਿੱਤ ਦੇ ਆਖਰੀ ਸਥਾਨ 'ਤੇ ਹੈ।
PunjabKesari
ਜਾਣੋ ਦੋਹਾਂ ਟੀਮਾਂ ਦੇ ਮੈਚਾਂ ਦੇ ਅੰਕੜੇ
1.ਵੈਸਟਇੰਡੀਜ਼ ਖਿਲਾਫ ਅਫਗਾਨਿਸਤਾਨ ਦਾ ਸਕਸੈਸ ਰੇਟ 75 ਫੀਸਦੀ ਹੈ।
2. ਅਫਗਾਨਿਸਤਾਨ ਨੇ ਵਰਲਡ ਕੱਪ ਕੁਆਲੀਫਾਇਰ 'ਚ ਵੈਸਟਇੰਡੀਜ਼ ਨੂੰ 2 ਮੈਚ 'ਚ ਹਰਾਇਆ ਸੀ।
3. ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਵਿਚਾਲੇ ਵਨ-ਡੇ 'ਚ ਕੁੱਲ 5 ਮੈਚ ਖੇਡੇ ਗਏ ਹਨ। ਇਨ੍ਹਾਂ 5 ਮੈਚਾਂ 'ਚੋਂ 3 ਮੈਚਾਂ 'ਚ ਅਫਗਾਨਿਸਤਾਨ ਜਿੱਤਿਆ ਹੈ ਜਦਕਿ ਵੈਸਟਇੰਡੀਜ਼ 1 ਮੈਚ ਜਿੱਤਣ 'ਚ ਸਫਲ ਰਿਹਾ ਹੈ। 1 ਮੈਚ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ।
4. ਵੈਸਟਇੰਡੀਜ਼ ਦੀ ਟੀਮ ਅਫਗਾਨਿਸਤਾਨ ਖਿਲਾਫ ਪਿਛਲੀ ਵਾਰ 2017 'ਚ ਜਿੱਤੀ ਸੀ।
PunjabKesari
ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ 2 ਪ੍ਰਮੁੱਖ ਫੈਕਟਰ 
1. ਪਿੱਚ ਦੀ ਸਥਿਤੀ : ਪਿਛਲੇ ਮੈਚਾਂ 'ਚ ਪਿੱਚ ਪਾਰੀ ਅੱਗੇ ਵਧਣ ਦੇ ਨਾਲ ਹੌਲੀ ਹੋ ਰਹੀ ਸੀ, ਜਿਸ ਨਾਲ ਸਪਿਨਰਸ ਨੂੰ ਮਦਦ ਮਿਲ ਰਹੀ ਸੀ। ਅਜਿਹੇ 'ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ।
2. ਮੌਸਮ ਦਾ ਮਿਜਾਜ਼ : ਲੀਡਸ 'ਚ ਸਾਰਾ ਦਿਨ ਮੌਸਮ ਸੁਹਾਵਨਾ ਰਹੇਗਾ। ਤਾਪਮਾਨ 14 ਤੋਂ 21 ਡਿਗਰੀ ਸੈਲਸੀਅਸ ਦੇ ਵਿਚਾਲੇ ਰਹੇਗਾ।


author

Tarsem Singh

Content Editor

Related News