ਸਪੀਡ ਚੈੱਸ ਸ਼ਤਰੰਜ-ਜਾਨ ਡੂਡਾ ਨੂੰ ਹਰਾ ਕੇ ਵੇਸਲੀ ਸੋ ਸੈਮੀਫਾਈਨਲ ''ਚ

Saturday, Nov 21, 2020 - 01:38 AM (IST)

ਸਪੀਡ ਚੈੱਸ ਸ਼ਤਰੰਜ-ਜਾਨ ਡੂਡਾ ਨੂੰ ਹਰਾ ਕੇ ਵੇਸਲੀ ਸੋ ਸੈਮੀਫਾਈਨਲ ''ਚ

ਅਮਰੀਕਾ (ਨਿਕਲੇਸ਼ ਜੈਨ)– 2 ਲੱਖ 50 ਹਜ਼ਾਰ ਅਮਰੀਕਨ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਸਪੀਡ ਚੈੱਸ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਦੇ ਪਹਿਲੇ ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਵੇਸਲੀ ਸੋ ਨੇ ਪੋਲੈਂਡ ਦੇ ਜਾਨ ਡੂਡਾ ਨੂੰ 16-10 ਦੇ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਤੇ ਇਸ ਤਰ੍ਹਾਂ ਉਸ ਨੇ ਹਮਵਤਨ ਫਬਿਆਨੋ ਕਰੂਆਨਾ ਦੀ ਜਾਨ ਹੱਥੋਂ ਮਿਲੀ ਹਾਰ ਦਾ ਹਿਸਾਬ ਵੀ ਵੇਸਲੀ ਸੋ ਨਾਲ ਬਰਾਬਰ ਕਰ ਲਿਆ।
ਦੋਵਾਂ ਵਿਚਾਲੇ ਹੋਏ 3 ਸੈੱਟਾਂ ਨੂੰ ਛੱਡ ਕੇ ਵੇਸਲੀ ਸੋ ਦਾ ਦਬਦਬਾ ਕਾਇਮ ਰਿਹਾ। ਸਭ ਤੋਂ ਪਹਿਲਾਂ 90 ਮਿੰਟ ਤਕ ਹੋਏ 5+1 ਮਿੰਟ ਦੇ ਮੁਕਾਬਲੇ ਵਿਚ ਕੁਲ 8 ਮੁਕਾਬਲੇ ਖੇਡੇ ਗਏ, ਜਿਸ ਵਿਚ ਦੋਵਾਂ ਵਿਚਾਲੇ 4-4 ਦਾ ਸਕੋਰ ਰਿਹਾ। ਦੂਜੇ ਸੈੱਟ ਵਿਚ 60 ਮਿੰਟ ਤਕ 3+1 ਮਿੰਟ ਦੇ ਕੁਲ 9 ਮੁਕਾਬਲੇ ਹੋਏ ਤੇ ਵੇਸਲੀ ਸੋ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ 7  ਜਿੱਤਾਂ ਤੇ 2 ਡਰਾਅ ਨਾਲ 8-1 ਦਾ ਸਕੋਰ ਕੀਤਾ ਤੇ 12-5 ਨਾਲ ਬੜ੍ਹਤ ਕਾਇਮ ਕਰ ਲਈ। ਤੀਜੇ ਸੈੱਟ ਵਿਚ 1+1 ਮਿੰਟ ਦੇ 9 ਮੁਕਾਬਲੇ ਹੋਏ ਤੇ ਜਾਨ ਡੂਡਾ ਨੇ ਇਹ ਸੈੱਟ 5-4 ਨਾਲ ਜਿੱਤ ਤਾਂ ਲਿਆ ਪਰ ਇਹ ਨਾਕਾਫੀ ਸੀ ਤੇ ਵੇਸਲੀ ਸੋ ਕੁਲ ਸਕੋਰ 16-10 ਦੇ ਨਾਲ ਸੈਮੀਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਖਿਡਾਰੀ ਬਣ ਗਿਆ।


author

Gurdeep Singh

Content Editor

Related News