ਸਾਨੂੰ ਪੰਤ ਦੀ ਕਾਬਲੀਅਤ ''ਤੇ ਪੂਰਾ ਭਰੋਸਾ ਹੈ : ਕੋਹਲੀ

12/05/2019 7:35:08 PM

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਲੋਚਨਾਵਾਂ ਦਾ ਸ਼ਿਕਾਰ ਰਿਸ਼ਭ ਪੰਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਇਸ ਨੌਜਵਾਨ ਵਿਕਟਕੀਪਰ ਬੱਲੇਬਾਜ਼ ਨੂੰ ਅਲੱਗ-ਥਲੱਗ ਮਹਿਸੂਸ ਨਹੀਂ ਕਰਨ ਦੇਵੇਗਾ। ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਵਿਚ ਅਸਫਲ ਰਹਿਣ ਤੇ ਕਮਜ਼ੋਰ ਵਿਕਟਕੀਪਿੰਗ ਕਾਰਣ ਪੰਤ ਨੂੰ ਪਿਛਲੇ ਕੁਝ ਸਮੇਂ ਵਿਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਹਾਲ ਹੀ ਵਿਚ ਡੀ. ਆਰ. ਐੱਸ. ਨੂੰ ਲੈ ਕੇ ਖਰਾਬ ਫੈਸਲਿਆਂ ਕਾਰਣ ਵੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਈ ਸਾਬਕਾ ਖਿਡਾਰੀਆਂ ਨੇ ਕਿਹਾ ਕਿ ਉਸਦੇ ਕੋਲ ਖੁਦ ਨੂੰ ਸਾਬਤ ਕਰਨ ਲਈ ਹੁਣ ਵੱਧ ਸਮਾਂ ਨਹੀਂ ਹੈ।

PunjabKesari

ਕੋਹਲੀ ਨੇ ਕਿਹਾ, ''ਸਾਨੂੰ ਨਿਸ਼ਚਿਤ ਤੌਰ 'ਤੇ ਰਿਸ਼ਭ ਦੀ ਸਮਰੱਥਾ 'ਤੇ ਭਰੋਸਾ ਹੈ। ਜਿਵੇਂ ਕਿ ਤੁਸੀਂ ਕਿਹਾ ਕਿ ਇਹ ਖਿਡਾਰੀ ਦੀ ਜ਼ਿੰਮੇਵਾਰੀ ਵੀ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰੇ ਪਰ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ 'ਤੇ ਦਬਾਅ ਨਾ ਬਣਾਈਏ, ਉਸਦਾ ਸਮਰਥਨ ਕਰੀਏ। ਉਸ ਨੂੰ ਸਮਰਥਨ ਮਿਲਣਾ ਚਾਹੀਦਾ ਹੈ ਤੇ ਜੇਕਰ ਤੁਹਾਨੂੰ ਸਮਰਥਨ ਨਹੀਂ ਮਿਲਦਾ ਤਾਂ ਇਹ ਚੰਗਾ ਨਹੀਂ ਹੁੰਦਾ ਹੈ।''


Related News