ਅਸੀਂ ਕਿਸੇ ਵੀ ਖਿਡਾਰੀ ਨੂੰ ਘੱਟ ਨਹੀਂ ਸਮਝ ਸਕਦੇ : ਐੱਚ.ਐੱਸ. ਪ੍ਰਣਯ

Tuesday, Mar 27, 2018 - 04:11 PM (IST)

ਅਸੀਂ ਕਿਸੇ ਵੀ ਖਿਡਾਰੀ ਨੂੰ ਘੱਟ ਨਹੀਂ ਸਮਝ ਸਕਦੇ : ਐੱਚ.ਐੱਸ. ਪ੍ਰਣਯ

ਨਵੀਂ ਦਿੱਲੀ, (ਬਿਊਰੋ)— ਐੱਚ.ਐੱਸ. ਪ੍ਰਣਯ ਆਗਾਮੀ ਰਾਸ਼ਟਰਮੰਡਲ ਖੇਡਾਂ 'ਚ 3 ਵਾਰ ਦੇ ਓਲੰਪਿਕ ਚਾਂਦੀ ਤਮਗਾ ਜੇਤੂ ਚੋਂਗ ਵੇਈ ਜਿਹੇ ਦਿੱਗਜ ਮੁਕਾਬਲੇਬਾਜ਼ ਨੂੰ ਲੈ ਕੇ ਪਰੇਸ਼ਾਨ ਨਹੀਂ ਹਨ ਸਗੋਂ ਉਨ੍ਹਾਂ ਦਾ ਮੰਨਣਾ ਹੈ ਕਿ ਗੁੰਮਨਾਮ ਬੈਡਮਿੰਟਨ ਖਿਡਾਰੀਆਂ ਤੋਂ ਚੌਕੰਨੇ ਰਹਿਣ ਦੀ ਜ਼ਰੂਰਤ ਹੈ। 

ਪ੍ਰਣਯ ਨੇ ਕਿਹਾ ਕਿ ਉਹ ਕਿਸੇ ਵੀ ਖਿਡਾਰੀ ਨੂੰ ਹਲਕੇ 'ਚ ਨਹੀਂ ਲੈਣਗੇ। ਖਾਸ ਕਰਕੇ ਘੱਟ ਸਮਝੇ ਜਾਣ ਵਾਲੇ ਖਿਡਾਰੀਆਂ ਨੂੰ ਤਾਂ ਬਿਲੁਕਲ ਹੀ ਨਹੀਂ। ਉਨ੍ਹਾਂ ਕਿਹਾ, ''ਰਾਜੀਵ ਜੋਸੇਫ ਅਤੇ ਲੀ ਚੋਂਗ ਵੇਈ ਜਿਹੇ ਖਿਡਾਰੀ ਪਹਿਲਾਂ ਵੀ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈ ਚੁੱਕੇ ਹਨ। ਪਰ ਸਾਨੂੰ ਦੂਜਿਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਹ ਖਿਡਾਰੀ ਅਸਲ 'ਚ ਹੈਰਾਨ ਕਰ ਸਕਦੇ ਹਨ, ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਖਿਲਾਫ ਕਿਵੇਂ ਖੇਡਣਾ ਹੈ।''


Related News