ਅਸੀਂ ਫਾਈਨਲ ’ਚ ਲਗਾਤਾਰ ਗਲਤੀਆਂ ਦੁਹਰਾ ਰਹੇ ਹਾਂ : ਹਰਮਨਪ੍ਰੀਤ ਕੌਰ

Tuesday, Aug 09, 2022 - 02:33 PM (IST)

ਅਸੀਂ ਫਾਈਨਲ ’ਚ ਲਗਾਤਾਰ ਗਲਤੀਆਂ ਦੁਹਰਾ ਰਹੇ ਹਾਂ : ਹਰਮਨਪ੍ਰੀਤ ਕੌਰ

ਬਰਮਿੰਘਮ (ਭਾਸ਼ਾ)–ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਖਿਤਾਬੀ ਮੁਕਾਬਲੇ ਵਿਚ ਫਿਰ ਤੋਂ ਬੱਲੇਬਾਜ਼ੀ ਪਤਨ ’ਤੇ ਨਿਰਾਸ਼ਾ ਜਤਾਈ ਤੇ ਸਵੀਕਾਰ ਕੀਤਾ ਕਿ ਉਸਦੀ ਟੀਮ ਨੂੰ ਫਾਈਨਲ ਵਿਚ ਲਗਾਤਾਰ ਇਕੋ ਜਿਹੀਆਂ ਗਲਤੀਆਂ ਦੁਹਰਾਉਣ ਤੋਂ ਬਚਣਾ ਪਵੇਗਾ। ਮਹਿਲਾ ਕ੍ਰਿਕਟ ਨੂੰ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਮਲ ਕੀਤਾ ਗਿਆ, ਜਿਸ ਵਿਚ ਭਾਰਤੀ ਟੀਮ ਕੋਲ ਸੋਨ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਸੀ। ਭਾਰਤ ਹਾਲਾਂਕਿ ਫਾਈਨਲ ਵਿਚ ਫਿਰ ਤੋਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਤੇ ਆਸਟਰੇਲੀਆ ਤੋਂ 9 ਦੌੜਾਂ ਨਾਲ ਹਾਰ ਗਿਆ। 

ਇਹ ਵੀ ਪੜ੍ਹੋ : ਏਸ਼ੀਆ ਕੱਪ 2022 ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ

ਇਸ ਮੈਚ ਵਿਚ ਵੀ ਭਾਰਤੀ ਬੱਲੇਬਾਜ਼ੀ ਉਸੇ ਤਰ੍ਹਾਂ ਨਾਲ ਲੜਖੜਾ ਗਈ, ਜਿਵੇਂ ਕਿ 2020 ਵਿਚ ਆਸਟਰੇਲੀਆ ਵਿਰੁੱਧ ਟੀ-20 ਵਿਸ਼ਵ ਕੱਪ ਤੇ 2017 ਵਿਚ ਇੰਗਲੈਂਡ ਵਿਰੁੱਧ ਵਨ ਡੇ ਵਿਸ਼ਵ ਕੱਪ ਦੌਰਾਨ ਦੇਖਣ ਨੂੰ ਮਿਲਿਆ ਸੀ। ਹਰਮਨਪ੍ਰੀਤ ਨੇ ਕਿਹਾ, ‘‘ਹਰ ਵਾਰ ਵੱਡੇ ਫਾਈਨਲ ਵਿਚ ਅਸੀਂ (ਬੱਲੇਬਾਜ਼ੀ ਵਿਚ) ਲਗਾਤਾਰ ਇਕੋ ਜਿਹੀਆਂ ਗਲਤੀਆਂ ਦੁਹਰਾ ਰਹੇ ਹਾਂ। ਇਹ ਅਜਿਹੀ ਚੀਜ਼ ਹੈ, ਜਿਸ ਵਿਚ ਸਾਨੂੰ ਸੁਧਾਰ ਕਰਨਾ ਪਵੇਗਾ।’’

ਇਹ ਵੀ ਪੜ੍ਹੋ : CWG 2022 : ਹਾਕੀ 'ਚ ਆਸਟਰੇਲੀਆ ਤੋਂ ਹਾਰਿਆ ਭਾਰਤ, ਚਾਂਦੀ ਦੇ ਤਮਗ਼ੇ ਨਾਲ ਕਰਨਾ ਪਿਆ ਸਬਰ

ਉਸ ਨੇ ਕਿਹਾ, ‘‘ਅਸੀਂ ਲੀਗ ਗੇੜ ਜਾਂ ਦੋ-ਪੱਖੀ ਲੜੀਆਂ ਵਿਚ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰਦੇ ਹਾਂ। ਇਹ ਕਿਤੇ ਨਾ ਕਿਤੇ ਸਾਡੇ ਦਿਮਾਗ ਵਿਚ ਘਰ ਕਰ ਗਈ ਹੈ।’’ਭਾਰਤ ਨੂੰ ਆਖਰੀ ਛੇ ਓਵਰਾਂ ਵਿਚ 50 ਦੌੜਾਂ ਦੀ ਲੋੜ ਸੀ ਤੇ ਉਸਦੇ ਕੋਲ 8 ਵਿਕਟਾਂ ਬਚੀਆਂ ਸਨ। ਭਾਰਤ ਨੂੰ ਤਦ ਆਸਾਨੀ ਨਾਲ ਜਿੱਤ ਦਰਜ ਕਰਨੀ ਚਾਹੀਦੀ ਸੀ ਪਰ ਉਸ ਨੇ ਬੱਲੇਬਾਜ਼ਾਂ ਦੀਆਂ ਖਰਾਬ ਸ਼ਾਟਾਂ ਦੀ ਚੋਣ ਕਾਰਨ 13 ਦੌੜਾਂ ਦੇ ਅੰਦਰ 5 ਵਿਕਟਾਂ ਗੁਆ ਦਿੱਤੀਆਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News