ਰਮਨਦੀਪ ਕੌਰ ਨੂੰ WBC ਇੰਡੀਆ ਲਾਈਟ ਫਲਾਈਵੇਟ ਦਾ ਖਿਤਾਬ

Sunday, Dec 17, 2023 - 07:07 PM (IST)

ਰਮਨਦੀਪ ਕੌਰ ਨੂੰ WBC ਇੰਡੀਆ ਲਾਈਟ ਫਲਾਈਵੇਟ ਦਾ ਖਿਤਾਬ

ਹੈਦਰਾਬਾਦ– ਪੰਜਾਬ ਦੀ ਰਮਨਦੀਪ ਕੌਰ ਨੇ 8 ਰਾਊਂਡ ਤਕ ਚੱਲੇ ਮੁਕਾਬਲੇ ਵਿਚ ਵੰਡੇ ਫੈਸਲੇ ਨਾਲ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ਵਿਚ ਵੱਕਾਰੀ ਡਬਲਯੂ. ਬੀ. ਸੀ. ਇੰਡੀਆ ਖਿਤਾਬ ਜਿੱਤਿਆ। ਭਾਰਤੀ ਮੁੱਕੇਬਾਜ਼ੀ ਪ੍ਰੀਸ਼ਦ (ਆਈ. ਬੀ. ਸੀ.) ਤੋਂ ਮਨਜ਼ੂਰਸ਼ੁਦਾ ਪ੍ਰਤੀਯੋਗਿਤਾ ਵਿਚ ਗਾਚੀਬੋਵਲੀ ਸਟੇਡੀਅਮ ਵਿਚ ਦੋ ਖਿਤਾਬੀ ਮੁਕਾਬਲਿਆਂ ਡਬਲਯੂ. ਬੀ. ਸੀ. ਇੰਡੀਆ ਤੇ ਡਬਲਯੂ. ਬੀ. ਸੀ. ਮਿਡਲਈਸਟ ਸਮੇਤ ਕੁਲ 10 ਮੁਕਾਬਲੇ ਹੋਏ।

ਇਹ ਵੀ ਪੜ੍ਹੋ- ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ
ਚੋਟੀ ਰੈਂਕਿੰਗ ਦੀ ਰਮਨਦੀਪ ਨੇ ਪੇਸ਼ੇਵਰ ਵਰਗ ਵਿਚ ਆਪਣੇ 14ਵੇਂ ਮੁਕਾਬਲੇ ਵਿਚ ਆਪਣੇ ਅਕਸ ਅਨੁਸਰ ਪ੍ਰਦਰਸ਼ਨ ਕੀਤਾ ਤੇ ਮਮਤਾ ਦੇ ਲਗਾਤਾਰ 4 ਜਿੱਤਾਂ ਦੀ ਮੁਹਿੰਮ ’ਤੇ ਰੋਕ ਲਗਾਈ। ਰਮਨਦੀਪ ਦੀ ਇਹ ਪੇਸ਼ੇਵਰ ਮੁੱਕੇਬਾਜ਼ੀ ਵਿਚ 11ਵੀਂ ਜਿੱਤ ਹੈ। ਇਕ ਹੋਰ ਖਿਤਾਬੀ ਮੁਕਾਬਲੇ ਵਿਚ ਭਾਰਤ ਦੇ ਸਬਰੀ ਜੇ. ਨੇ ਈਰਾਨ ਦੇ ਖਸ਼ੌਰ ਘਾਮੇਸੀ ਨੂੰ ਸਰਬਸੰਮਤੀ ਫੈਸਲੇ ਨਾਲ ਹਰਾ ਕੇ ਡਬਲਯੂ. ਬੀ. ਸੀ. ਮਿਡਲ ਈਸਟ ਖਿਤਾਬ ਆਪਣੇ ਨਾਂ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News