ਟੈਸਟ ਕ੍ਰਿਕਟ ’ਚ ਸੁੰਦਰ ਦਾ ਕਮਾਲ, 1947 ਦੇ ਬਾਅਦ ਅਜਿਹਾ ਰਿਕਾਰਡ ਬਣਾਉਣ ਵਾਲੇ ਬਣੇ ਪਹਿਲੇ ਭਾਰਤੀ

Sunday, Jan 17, 2021 - 03:09 PM (IST)

ਟੈਸਟ ਕ੍ਰਿਕਟ ’ਚ ਸੁੰਦਰ ਦਾ ਕਮਾਲ, 1947 ਦੇ ਬਾਅਦ ਅਜਿਹਾ ਰਿਕਾਰਡ ਬਣਾਉਣ ਵਾਲੇ ਬਣੇ ਪਹਿਲੇ ਭਾਰਤੀ

ਸਪੋਰਟਸ ਡੈਸਕ : ਆਸਟਰੇਲੀਆ ਖ਼ਿਲਾਫ਼ ਗਾਬਾ ਵਿਚ ਖੇਡੇ ਜਾ ਰਹੇ ਚੌਥੇ ਅਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਲਈ ਡੈਬਿਊ ਕਰਨ ਵਾਲੇ ਵਾਸ਼ਿੰਗਟਨ ਸੁੰਦਰ ਨੇ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਸੁੰਦਰ ਆਸਟਰੇਲੀਆ ਵਿਚ ਡੈਬਿਊ ਟੈਸਟ ਮੈਚ ਵਿਚ 62 ਦੌੜਾਂ ਦੀ ਪਾਰੀ ਖੇਡ ਕੇ 7ਵੇਂ ਨੰਬਰ ’ਤੇ ਉਤਰ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸੇ ਦੇ ਨਾਲ ਹੀ 1947-48 ਟੂਰ ਦੇ ਬਾਅਦ ਡੈਬਿਊ ਮੈਚ ਵਿਚ 3 ਵਿਕਟਾਂ ਅਤੇ ਅਰਧ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਤਰੀ ਬਣ ਗਏ ਹਨ।

ਇਹ ਵੀ ਪੜ੍ਹੋ: ਧੀ ਦੇ ਜਨਮ ਤੋਂ ਬਾਅਦ ਵਿਰਾਟ ਨੇ ਹਾਸਲ ਕੀਤਾ ਇਹ ਖ਼ਾਸ ਮੁਕਾਮ, ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ

ਓਵਰ ਆਲ ਗੱਲ ਕਰੀਏ ਤਾਂ ਸੁੰਦਰ ਡੈਬਿਊ ਟੈਸਟ ਵਿਚ 7ਵੇਂ ਨੰਬਰ ’ਤੇ ਉਤਰ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਤੀਜੇ ਭਾਰਤੀ ਖਿਡਾਰੀ ਵੀ ਬਣ ਗਏ ਹਨ। ਉਨ੍ਹਾਂ ਨੇ ਦਿਲਾਵਰ ਹੁਸੈਨ ਦਾ 87 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਦਿਲਾਵਰ ਨੇ 1934 ਵਿਚ ਇੰਗਲੈਂਡ ਖ਼ਿਲਾਫ਼ ਡੈਬਿਊ ਮੈਚ ਵਿਚ 7ਵੇਂ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ 57 ਦੌੜਾਂ ਬਣਾਈਆਂ ਸਨ। ਇਸ ਮਾਮਲੇ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਿਖ਼ਰ ਖਿਡਾਰੀ ਰਾਹੁਲ ਦਰਵਿੜ ਹਨ। ਦਰਵਿੜ ਨੇ ਇੰਗਲੈਂਡ ਖ਼ਿਲਾਫ਼ ਸਨ 1996 ਵਿਚ 7ਵੇਂ ਨੰਬਰ ’ਤੇ 95 ਦੌੜਾਂ ਦੀ ਪਾਰੀ ਖੇਡੀ ਸੀ।

ਇਹ ਵੀ ਪੜ੍ਹੋ: ਲੋਕਾਂ ’ਚ ਵੱਧ ਰਹੀ ਨਾਰਾਜ਼ਗੀ ਨੂੰ ਵੇਖ਼ਦਿਆਂ WhatsApp ਨੇ ਪਹਿਲੀ ਵਾਰ ਖ਼ੁਦ ਦਾ ਸਟੇਟਸ ਲਗਾ ਕੇ ਦਿੱਤੀ ਸਫ਼ਾਈ

ਸੁੰਦਰ ਦੂਜੇ ਅਜਿਹੇ ਭਾਰਤੀ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਨੇ ਡੈਬਿਊ ਮੈਚ ਵਿਚ 3 ਵਿਕਟਾਂ ਲੈਣ ਦੇ ਬਾਅਦ ਅਰਧ ਸੈਂਕੜੇ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਦੱਤੂ ਫਡਕਰ ਨੇ ਸਿਡਨੀ ਟੈਸਟ ਵਿਚ ਆਸਟਰੇਲੀਆ ਖ਼ਿਲਾਫ਼ ਇਹ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ 1947-48 ਵਿਚ ਟੂਰ ਦੌਰਾਨ 3 ਵਿਕਟਾਂ ਲੈਣ ਦੇ ਬਾਅਦ 51 ਦੌੜਾਂ ਦੀ ਪਾਰੀ ਖੇਡੀ ਸੀ।

ਇਹ ਵੀ ਪੜ੍ਹੋ: ਪਾਕਿ ’ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲੱਗੀ ਅੱਗ, ਪੈਟਰੋਲ ਮਿਲ ਰਿਹੈ 109.2 ਰੁਪਏ ਪ੍ਰਤੀ ਲਿਟਰ

ਸੁੰਦਰ ਦੀ ਪਾਰੀ
ਸੁੰਦਰ ਨੇ ਆਪਣੀ ਪਾਰੀ ਦੌਰਾਨ 144 ਗੇਂਦਾਂ ਦਾ ਸਾਹਮਣਾ ਕੀਤਾ ਅਤੇ 43.06 ਦੇ ਸਟਰਾਈਕ ਰੇਟ ਨਾਲ 62 ਦੌੜਾਂ ਬਣਾਈਆਂ, ਜਿਸ ਵਿਚ 7 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਉਹ ਮਿਸ਼ੇਲ ਸਟਾਰਕ ਦੀ ਗੇਂਦ ’ਤੇ ਕੈਮਰੂਨ ਗਰੀਨ ਦੇ ਹੱਥੋਂ ਕੈਚ ਆਊਟ ਹੋਏ।

ਇਹ ਵੀ ਪੜ੍ਹੋ: 3 ਮਹੀਨੇ ’ਚ 20 ਫ਼ੀਸਦੀ ਮਹਿੰਗਾ ਹੋਇਆ ਅਖਬਾਰੀ ਕਾਗਜ਼, ਪ੍ਰਕਾਸ਼ਕਾਂ ਨੇ ਕਸਟਮ ਡਿਊਟੀ ਹਟਾਉਣ ਦੀ ਕੀਤੀ ਮੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News