ਹੇਜਲਵੁਡ ਦੀ ਬਾਊਂਸਰ ਗੇਂਦ ਨਾਲ ਜ਼ਖਮੀ ਹੋਏ ਵਾਰਨਰ

Wednesday, Aug 16, 2017 - 01:59 AM (IST)

ਨਵੀਂ ਦਿੱਲੀ— ਕ੍ਰਿਕਟ ਦੇ ਮੈਦਾਨ 'ਚ ਤੁਸੀਂ ਕਈ ਬੱਲੇਬਾਜ਼ਾਂ ਨੂੰ ਜ਼ਖਮੀ ਹੁੰਦਿਆ ਦੇਖਿਆ ਹੋਵੇਗਾ। ਇਸ ਤਰ੍ਹਾ ਦਾ ਕੁਝ ਆਸਟਰੇਲੀਆ ਦੇ ਮਹਾਨ ਖਿਡਾਰੀ ਡੇਵਿਡ ਵਾਰਨਰ ਦੇ ਨਾਲ ਦੇਖਣ ਨੂੰ ਮਿਲਿਆ। ਇਕ ਮੈਚ ਦੇ ਦੌਰਾਨ ਵਾਰਨਰ ਜਾਸ਼ ਹੇਜਲਵੁਡ ਦੀ ਇਕ ਬਾਊਂਸਰ ਗੇਂਦ ਨਾਲ ਜ਼ਖਮੀ ਹੋ ਗਏ। ਇਹ ਘਟਨਾ ਇਕ ਘਰੇਲੂ ਕ੍ਰਿਕਟ ਦੇ ਮੈਚ 'ਚ ਹੋਈ।
ਕ੍ਰਿਕਟ ਗਰਾਊਡ 'ਤੇ ਡੇਵਿਡ ਵਾਰਨਰ ਇਲੈਵਨ ਅਤੇ ਸਟੀਵ ਸਮਿੱਥ ਇਲੈਵਨ ਟੀਮਾਂ 'ਚ ਮੈਚ ਚੱਲ ਰਿਹਾ ਸੀ। ਮੈਚ ਦੇ ਦੌਰਾਨ ਡੇਵਿਡ ਵਾਰਨਰ ਖੇਡ ਰਹੇ ਸਨ ਅਤੇ ਗੇਂਦਬਾਜ਼ੀ ਹੇਜਲਵੁਡ ਕਰ ਰਿਹਾ ਸੀ ਤਾਂ ਹੇਜਲਵੁਡ ਨੇ ਵਾਰਨਰ ਨੂੰ ਇਕ ਬਾਊਂਸਰ ਕਰਵਾਇਆ ਜੋ ਸਿੱਧਾ ਡੇਵਿਡ ਵਾਰਨਰ ਦੇ ਗਲੇ 'ਚ ਲੱਗੀ। ਗਲੇ 'ਚ ਗੇਂਦ ਲੱਗਣ ਨਾਲ ਕ੍ਰੀਜ਼ 'ਤੇ ਹੀ ਡਿੱਗ ਗਏ ਅਤੇ ਜ਼ਖਮੀ ਹੋ ਗਏ। ਜ਼ਖਮੀ ਹੋਣ ਤੋਂ ਬਾਅਦ ਡੇਵਿਡ ਨੂੰ ਪੇਵੇਲੀਅਨ ਜਾਣਾ ਪਿਆ।
ਜ਼ਿਕਰਯੋਗ ਹੈ ਕਿ ਦੋਵਾਂ ਟੀਮਾਂ 'ਚ ਇਹ ਅਭਿਆਸ ਮੈਚ ਬੰਗਲਾਦੇਸ਼ੀ ਦੌਰੇ ਤੋਂ ਪਹਿਲੇ ਖੇਡਿਆ ਜਾ ਰਿਹਾ ਸੀ। ਆਸਟਰੇਲੀਆ ਅਤੇ ਬੰਗਲਾਦੇਸ਼ 'ਚ ਸੀਰੀਜ਼ ਦਾ ਪਹਿਲਾ ਟੈਸਟ ਮੈਚ 27 ਅਗਸਤ ਤੋਂ ਢਾਕਾ 'ਚ ਖੇਡਿਆ ਜਾਵੇਗਾ।


Related News