TikTok ਬੈਨ ਹੋਣ ਤੋਂ ਬਾਅਦ IPL ਖੇਡਣ ਭਾਰਤ ਨਹੀਂ ਆਵੇਗਾ ਵਾਰਨਰ, ਜਾਣੋਂ ਕੀ ਹੈ ਸੱਚ

06/30/2020 4:19:17 PM

ਨਵੀਂ ਦਿੱਲੀ : ਭਾਰਤ ਸਰਕਾਰ ਨੇ ਸੋਮਵਾਰ ਨੂੰ 59 ਚੀਨੀ ਐਪਸ ਨੂੰ ਦੇਸ਼ ਵਿਚ ਬੈਨ ਕਰ ਦਿੱਤਾ ਹੈ, ਜਿਸ ਵਿਚ ਟਿਕ-ਟਾਕ ਵਰਗੀ ਮਸ਼ਹੂਰ ਐਪ ਵੀ ਸ਼ਾਮਲ ਹੈ। ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਵਿਚ ਇਸ ਐਪ ਦਾ ਜ਼ਿਆਦਾ ਇਸਤੇਮਾਲ ਹੋ ਰਿਹਾ ਸੀ। ਕਈ ਭਾਰਤੀ ਕ੍ਰਿਕਟਰਸ ਵੀ ਟਿਕ-ਟਾਕ ਵੀਡੀਓ ਬਣਾਉਣ ਵਿਚ ਰੁੱਝੇ ਸੀ। ਇੰਨਾ ਹੀ ਨਹੀਂ ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਦੇ ਟਿਕ-ਟਾਕ ਵੀਡੀਓ ਨੂੰ ਭਾਰਤ ਵਿਚ ਕਾਫ਼ੀ ਪਸੰਦ ਕੀਤਾ ਜਾਂਦਾ ਸੀ। ਵਾਰਨਰ ਦੀ ਭਾਰਤ ਵਿਚ ਫੈਨ ਫਾਲੋਇੰਗ ਕਾਫ਼ੀ ਵੱਧ ਗਈ ਸੀ। ਵਾਰਨਰ ਪਤਨੀ ਦੇ ਨਾਲ ਕਦੇ ਹਿੰਦੀ ਤੇ ਕਦੇ ਦੱਖਣੀ ਭਾਰਤ ਦੇ ਗੀਤਾਂ 'ਤੇ ਟਿਕ-ਟਾਕ  ਬਣਾਉਂਦੇ ਹਨ, ਜਿਸ ਨੂੰ ਦੇਸ਼ ਵਿਚ ਕਾਫ਼ੀ ਪਸੰਦ ਕੀਤਾ ਜਾਂਦਾ ਰਿਹਾ ਪਰ ਹੁਣ ਇਸ ਐਪ 'ਤੇ ਪਾਬੰਦੀ ਲੱਗਣ ਤੋਂ ਬਾਅਦ ਇਸ ਵਿਚ ਕੋਈ ਸ਼ੱਕ ਨਹੀਂ ਕਿ ਵਾਰਨਰ ਦੀ ਫੈਨ ਫਾਲੋਇੰਗ ਵਿਚ ਕਾਫ਼ੀ ਕਮੀ ਆਵੇਗੀ। ਇਸ ਨਾਲ ਵਾਰਨਰ ਨੂੰ ਵੀ ਝਟਕਾ ਲੱਗਾ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਜਿਹੀਆਂ ਖਬਰਾਂ ਵੀ ਵਾਇਰਲ ਹੋਣ ਲੱਗੀਆਂਹਨ ਕਿ ਭਾਰਤ ਵਿਚ ਟਿਕ-ਟਾਕ ਬੈਨ ਹੋਣ ਕਾਰਨ ਵਾਰਨਰ ਆਈ. ਪੀ. ਐੱਲ. ਖੇਡਣ ਭਾਰਤ ਨਹੀਂ ਆਉਣਗੇ।

PunjabKesari

ਹਾਲਾਂਕਿ ਇਹ ਅਫਵਾਹ ਹੈ ਤੇ ਇਸ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਜੇਕਰ ਇਸ ਸਾਲ ਆਈ. ਪੀ. ਐੱਲ. ਦਾ ਆਯੋਜਨ ਹੁੰਦਾ ਹੈ ਤੇ ਵਿਦੇਸ਼ੀ ਕ੍ਰਿਕਟਰ ਇਸ ਵਿਚ ਸ਼ਾਮਲ ਹੁੰਦੇ ਹਨ ਤਾਂ ਅਜਿਹਾ ਕਦਮ ਚੁੱਕਣ 'ਤੇ ਵਾਰਨਰ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ।

PunjabKesari

ਟਿਕ-ਟਾਕ ਬੈਨ ਹੋਣ ਤੋਂ ਬਾਅਦ ਆਰ. ਅਸ਼ਵਿਨ ਵੀ ਡੇਵਿਡ ਵਾਰਨਰ ਨੂੰ ਟ੍ਰੋਲ ਕਰਨ 'ਚ ਪਿੱਛੇ ਨਹੀਂ ਰਹੇ। ਉਸ ਨੇ ਟਵਿੱਟਰ 'ਤੇ ਫਿਲਮੀ ਅੰਦਾਜ਼ ਵਿਚ ਮਜ਼ੇ ਲਏ। ਉਸ ਨੇ ਵਾਰਨਰ ਨੂੰ ਟੈਗ ਕਰਦਿਆਂ ਲਿਖਿਆ ਕਿ ਓਪੋ ਅਨਵਰ। ਇਹ ਸੁਪਰਸਟਾਰ ਰਜਨੀਕਾਂਤ ਦੀ 1995 ਵਿਚ ਆਈ ਫਿਲਮ ਮਣਿਕ ਬਾਸ਼ਾ ਦਾ ਇਕ ਡਾਇਲਾਗ ਹੈ। ਇਸ ਦਾ ਮਤਲਬ ਹੈ ਕਿ ਡੇਵਿਡ ਵਾਰਨਰ ਕੀ ਕਰਨ ਜਾ ਰਿਹਾ ਹੈ।


Ranjit

Content Editor

Related News