ਮੁਕਾਬਲੇਬਾਜ਼ੀ ਕ੍ਰਿਕਟ ''ਚ ਵਾਪਸੀ ਕਰਦੇ ਹੋਏ ਵਾਰਨਰ ਇਕ ਦੌੜ ਬਣਾ ਕੇ ਆਊਟ

Saturday, Jun 30, 2018 - 01:55 PM (IST)

ਮੁਕਾਬਲੇਬਾਜ਼ੀ ਕ੍ਰਿਕਟ ''ਚ ਵਾਪਸੀ ਕਰਦੇ ਹੋਏ ਵਾਰਨਰ ਇਕ ਦੌੜ ਬਣਾ ਕੇ ਆਊਟ

ਟੋਰਂਟੋ : ਡੇਵਿਡ ਵਾਰਨਰ ਮੁਕਾਬਲੇਬਾਜ਼ੀ ਕ੍ਰਿਕਟ 'ਚ ਵਾਪਸੀ ਕਰਦੇ ਹੋਏ ਸਿਰਫ ਦੋ ਗੇਂਦ ਹੀ ਖੇਡ ਸਕੇ। ਆਸਟਰੇਲੀਆ ਦਾ ਇਹ ਸਾਬਕਾ ਉਪ ਕਪਤਾਨ ਗੇਂਦ ਨਾਲ ਛੇੜਛਾੜ ਮਾਮਲੇ ਦੇ ਬਾਅਦ ਪਹਿਲਾ ਮੈਚ ਖੇਡਦੇ ਹੋਏ ਸਿਰਫ ਇਕ ਦੌੜ ਹੀ ਬਣਾ ਸਕੇ। ਮਾਰਚ 'ਚ ਦੱਖਣੀ ਅਫਰੀਕਾ ਦੇ ਖਿਲਾਫ ਤੀਜੇ ਟੈਸਟ ਮੈਚ 'ਚ ਹੋਈ ਇਸ ਘਟਨਾ 'ਚ ਭੂਮਿਕਾ ਦੇ ਕਾਰਨ ਕ੍ਰਿਕਟ ਆਸਟਰੇਲੀਆ ਨੇ ਵਾਰਨਰ 'ਤੇ 12 ਮਹੀਨੇ ਦਾ ਬੈਨ ਲਗਾ ਦਿੱਤਾ ਸੀ। 

ਵਾਰਨਰ ਅਤੇ ਇਸ ਮਾਮਲੇ 'ਚ ਬੈਨ ਹੋਏ ਸਾਬਕਾ ਕਪਤਾਨ ਸਟੀਵ ਸਮਿਥ ਗਲੇਬਲ ਟੀ-20 ਕੈਨੇਡਾ 'ਚ ਖੇਡਣ ਲਈ ਸੁਤੰਤਰ ਹਨ ਜਿਥੇ ਕਲ ਵਾਰਨਰ ਨੇ ਵਾਪਸੀ ਕੀਤੀ। ਵਿਨਿਪੇਗ ਹਾਕਸ ਦੇ ਵਲੋਂ ਪਾਰੀ ਦੀ ਸ਼ੁਰੂਆਤ ਕਰਨ ਉਤਰੇ ਵਾਰਨਰ ਲਸਿਥ ਮਲਿੰਗਾ ਦੇ ਦੂਜੇ ਉਵਰ ਦੀ ਪਹਿਲੀ ਗੇਂਦ 'ਤੇ ਬੋਲਡ ਹੋ ਗਏ। ਹਾਲਾਂਕਿ ਵਿਨਿਪੇਗ ਨੇ 203 ਦੌੜਾਂ ਬਣਾਈਆਂ ਅਤੇ ਮਾਂਟ੍ਰਿਅਲ ਟਾਈਗਰਸ 'ਤੇ 46 ਦੌੜਾਂ ਨਾਲ ਜਿੱਤ ਹਾਸਲ ਕਰ ਲਈ। ਉਥੇ ਹੀ ਟੋਰੰਟੋ ਨੈਸ਼ਨਲ ਦੇ ਵਲੋਂ ਖੇਡ ਰਹੇ ਸਮਿਥ ਨੇ ਵੀਰਵਾਰ ਨੂੰ 41 ਗੇਂਦਾਂ 'ਚ 61 ਦੌੜਾਂ ਦੀ ਪਾਰੀ ਖੇਡੀ।


Related News