ਦੁਬਈ ਪਹੁੰਚਣ ''ਤੇ ਨੋਵਾਕ ਜੋਕੋਵਿਚ ਦਾ ਨਿੱਘਾ ਸੁਆਗਤ

Friday, Feb 18, 2022 - 02:38 PM (IST)

ਦੁਬਈ ਪਹੁੰਚਣ ''ਤੇ ਨੋਵਾਕ ਜੋਕੋਵਿਚ ਦਾ ਨਿੱਘਾ ਸੁਆਗਤ

ਦੁਬਈ (ਭਾਸ਼ਾ)- ਕੋਰੋਨਾ ਵਾਇਰਸ ਦਾ ਟੀਕਾ ਨਾ ਲਗਵਾਉਣ ਕਾਰਨ ਆਸਟ੍ਰੇਲੀਆ ਓਪਨ ਨਹੀਂ ਖੇਡ ਸਕੇ ਸਰਬੀਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਦਾ ਦੁਬਈ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹ ਦੁਬਈ ਐਕਸਪੋ ਵਿਚ ਵੀ ਗਏ।  ਜੋਕੋਵਿਚ ਇੱਥੇ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ ਖੇਡਣ ਆਏ ਹਨ।

ਉਨ੍ਹਾਂ ਕਿਹਾ, 'ਸੋਮਵਾਰ ਨੂੰ ਦੁਬਾਰਾ ਟੈਨਿਸ ਕੋਰਟ 'ਤੇ ਵਾਪਸ ਆਉਣ ਲਈ ਉਤਸ਼ਾਹਿਤ ਹਾਂ। ਜੋ ਹੋਇਆ ਉਸ ਤੋਂ ਬਾਅਦ ਮੈਂਨੂੰ ਟੈਨਿਸ ਦੀ ਕਮੀ ਬਹੁਤ ਮਹਿਸੂਸ ਹੋਈ।' ਦੁਬਈ ਵਿਚ ਦਾਖ਼ਲ ਹੋਣ ਲਈ ਕੋਰੋਨਾ ਵੈਕਸੀਨ ਜ਼ਰੂਰੀ ਨਹੀਂ ਹੈ। ਇੱਥੇ ਅਗਲੇ ਹਫ਼ਤੇ ਤੋਂ ਟੈਨਿਸ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ।

ਜੋਕੋਵਿਚ ਨੇ ਐਕਸਪੋ 2020 ਵਿਚ ਸਰਬੀਆ ਦੇ ਪੈਵੇਲੀਅਨ ਦਾ ਦੌਰਾ ਵੀ ਕੀਤਾ ਅਤੇ ਪ੍ਰਸ਼ੰਸਕਾਂ ਨਾਲ ਸੈਲਫੀ ਲਈ ਪੋਜ਼ ਦਿੱਤੇ। ਪਵੇਲੀਅਨ ਵਿਚ ਉਨ੍ਹਾਂ ਦੀ ਚੈਰਿਟੀ ਨੋਵਾਕ ਜੋਕੋਵਿਚ ਫਾਊਂਡੇਸ਼ਨ ਲਈ ਇਕ ਸਮਾਗਮ ਵੀ ਆਯੋਜਿਤ ਕੀਤਾ ਗਿਆ ਸੀ। ਇਹ ਫਾਊਂਡੇਸ਼ਨ ਸਰਬੀਆ ਵਿਚ ਬਾਲ ਸਿੱਖਿਆ ਲਈ ਕੰਮ ਕਰਦਾ ਹੈ।
 


author

cherry

Content Editor

Related News