ਵਕਾਰ ਯੂਨਿਸ ਨੇ ਨਮਾਜ਼ ਵਾਲੇ ਬਿਆਨ ''ਤੇ ਮੰਗੀ ਮੁਆਫ਼ੀ, ਜੋਸ਼ ''ਚ ਆਖ ਦਿੱਤੀ ਸੀ ਇਹ ਗੱਲ

Wednesday, Oct 27, 2021 - 05:52 PM (IST)

ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਮੈਚ ਦੇ ਦੌਰਾਨ ਪਾਕਿ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੇ ਮੈਦਾਨ 'ਤੇ ਨਮਾਜ਼ ਪੜ੍ਹਨ 'ਤੇ ਵਕਾਰ ਯੁਨੂਸ ਨੇ ਇਕ ਨਿਊਜ਼ ਚੈਨਲ 'ਤੇ ਡਿਬੇਟ ਦੇ ਦੌਰਾਨ ਇਸ ਨੂੰ ਮੈਚ ਦਾ ਸਭ ਤੋਂ ਚੰਗਾ ਪਲ ਦੱਸਿਆ ਸੀ। ਹਾਲਾਂਕਿ ਕਈ ਸਾਬਕਾ ਕ੍ਰਿਕਟਰਾਂ ਦੇ ਵਕਾਰ ਯੂਨੂਸ ਦੇ ਬਿਆਨ ਦੀ ਸਖ਼ਤ ਆਲੋਚਨਾ ਦੇ ਬਾਅਦ ਉਨ੍ਹਾਂ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਮੁਆਫ਼ੀ ਵੀ ਮੰਗੀ ਸੀ ਤੇ ਕਿਹਾ ਸੀ ਕਿ ਜੋਸ਼ 'ਚ ਆ ਕੇ ਇਹ ਗੱਲ ਦਿੱਤੀ ਗਈ ਸੀ।

ਵਕਾਰ ਯੂਨਿਸ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਜੋਸ਼ 'ਚ ਅਜਿਹੀ ਗੱਲ ਕਹਿ ਦਿੱਤੀ ਸੀ, ਮੈਂ ਕੁਝ ਅਜਿਹਾ ਕਿਹਾ, ਜੋ ਮੇਰਾ ਕਹਿਣ ਦਾ ਮਤਲਬ ਨਹੀਂ ਸੀ ਜਿਸ ਨਾਲ ਕਾਫੀ ਲੋਕਾਂ ਦੀ ਭਾਵਨਾਵਾਂ ਨੂੰ ਢਾਹ ਲੱਗੀ ਸੀ। ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ, ਮੇਰਾ ਅਜਿਹਾ ਮਕਸਦ ਨਹੀਂ ਸੀ, ਸੱਚ 'ਚ ਗ਼ਲਤੀ ਹੋ ਗਈ। ਖੇਡ ਲੋਕਾਂ ਨੂੰ ਰੰਗ ਤੇ ਧਰਮ ਤੋਂ ਹਟਾ ਕੇ ਜੋੜਦਾ ਹੈ। 

ਵਕਾਰ ਦੇ ਬਿਆਨ ਦਾ ਉਨ੍ਹਾਂ ਦੇ ਦੇਸ਼ ਪਾਕਿਸਤਾਨ 'ਚ ਹੀ ਇਸ ਨੂੰ ਲੈ ਕੇ ਵਿਰੋਧ ਹੋ ਗਿਆ ਸੀ ਜਿਸ 'ਚ ਪੀ. ਸੀ. ਬੀ. ਦੇ ਪ੍ਰਧਾਨ ਰਮੀਜ਼ ਰਾਜਾ ਵੀ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਜ਼ਰਾ ਵੀ ਹੈਰਾਨੀ ਨਹੀਂ ਹੋਈ। ਮੈਂ ਆਪਣੇ ਤਜਰਬੇ ਨਾਲ ਦਸ ਸਕਦਾ ਹਾਂ ਕਿ ਇਕ ਆਦਮੀ ਜੋ ਆਪਣੇ ਦੇਸ਼ ਦੀਆਂ ਭਾਸ਼ਾਵਾਂ ਤੇ ਸ਼ਹਿਰੀਆਂ ਬਾਰੇ ਨਸਲਵਾਦੀ ਹਨ, ਉਹ ਆਸਾਨੀ ਨਾਲ ਧਾਰਮਿਕ ਵਿਭਿੰਨਤਾ ਦੇ ਬਾਰੇ 'ਚ ਇਸ ਤਰ੍ਹਾਂ ਦੀਆਂ ਨਾ-ਪੱਖੀ ਟਿੱਪਣੀ ਕਰ ਸਕਦਾ ਹੈ। ਰਮੀਜ਼ ਰਾਜਾ ਨੇ ਵਾਕਰ ਯੂਨਸ ਨੂੰ ਹਮੇਸ਼ਾ ਕੌੜਾ ਤੇ ਹਮੇਸ਼ਾ ਨਾ-ਪੱਖੀ ਵੀ ਕਿਹਾ।


Tarsem Singh

Content Editor

Related News