ਪੈਦਲ ਚਾਲ ਐਥਲੀਟ ਪ੍ਰਿੰਯਕਾ ਗੋਸਵਾਮੀ ਨੂੰ ਆਸਟ੍ਰੇਲੀਆ ’ਚ ਅਭਿਆਸ ਕਰਨ ਦੀ ਮਨਜ਼ੂਰੀ ਮਿਲੀ

Saturday, Dec 16, 2023 - 01:04 PM (IST)

ਪੈਦਲ ਚਾਲ ਐਥਲੀਟ ਪ੍ਰਿੰਯਕਾ ਗੋਸਵਾਮੀ ਨੂੰ ਆਸਟ੍ਰੇਲੀਆ ’ਚ ਅਭਿਆਸ ਕਰਨ ਦੀ ਮਨਜ਼ੂਰੀ ਮਿਲੀ

ਨਵੀਂ ਦਿੱਲੀ– ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਨੇ ਪੈਦਲ ਚਾਲ ਦੀ ਐਥਲੀਟ ਪ੍ਰਿਯੰਕਾ ਗੋਸਵਾਮੀ ਦੇ ਆਸਟ੍ਰੇਲੀਆ ਵਿਚ ਕੋਚ ਬ੍ਰੇਂਟ ਵਾਲੇਸ ਦੀ ਨਿਗਰਾਨੀ ਵਿਚ ਅਭਿਆਸ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ- ਮਾਰਸ਼ ਸੈਂਕੜੇ ਤੋਂ ਖੁੰਝੇ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਬਣਾਈਆਂ 487 ਦੌੜਾਂ

ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਪ੍ਰਿਯੰਕਾ ਆਸਟ੍ਰੇਲੀਆ ਦੇ ਕੈਨਬਰਾ ਦੇ ਨੇੜੇ ਸਥਿਤ ਟ੍ਰੇਨਿੰਗ ਸੈਂਟਰ ਵਿਚ ਅਭਿਆਸ ਕਰੇਗੀ। ਉਸ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਵਿਚ ਹਵਾਈ ਕਿਰਾਇਆ, ਖਾਣ-ਪਾਣੀ ਤੇ ਰਹਿਣ ਦੀ ਲਾਗਤ, ਖੇਡ ਵਿਗਿਆਨ ਸਹਾਇਤਾ ਲਈ ਖਰਚ, ਕੋਚਿੰਗ ਟੈਕਸ ਸਮੇਤ ਹੋਰ ਖਰਚ ਸ਼ਾਮਲ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News