ਵੈਗਨਰ ਦੀ ਹੋ ਸਕਦੀ ਹੈ ਸੰਨਿਆਸ ਤੋਂ ਵਾਪਸੀ

Sunday, Mar 03, 2024 - 07:11 PM (IST)

ਵੈਗਨਰ ਦੀ ਹੋ ਸਕਦੀ ਹੈ ਸੰਨਿਆਸ ਤੋਂ ਵਾਪਸੀ

ਵੈਲਿੰਗਟਨ–ਤੇਜ਼ ਗੇਂਦਬਾਜ਼ ਵਿਲ ਓ ਰੂਰਕੋ ਦੇ ਜ਼ਖ਼ਮੀ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਆਸਟ੍ਰੇਲੀਆ ਵਿਰੁੱਧ ਦੂਜੇ ਤੇ ਆਖਰੀ ਟੈਸਟ ਲਈ ਸੰਨਿਆਸ ਲੈ ਚੁੱਕੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੂੰ ਟੀਮ ਵਿਚ ਵਾਪਸੀ ਕਰਵਾ ਸਕਦੀ ਹੈ। ਆਸਟ੍ਰੇਲੀਆ ਹੱਥੋਂ ਪਹਿਲੇ ਮੈਚ ਵਿਚ ਹਾਰ ਤੋਂ ਬਾਅਦ ਕਪਤਾਨ ਟਿਮ ਸਾਊਥੀ ਨੇ ਕਿਹਾ ਕਿ ਵੈਗਨਰ ਲਈ ਦਰਵਾਜ਼ੇ ਬੰਦ ਨਹੀਂ ਹੋਏ ਹਨ। 64 ਟੈਸਟ ਮੈਚਾਂ ਵਿਚ 260 ਵਿਕਟਾਂ ਲੈਣ ਵਾਲੇ ਵੈਗਨਰ ਨੇ ਪਿਛਲੇ ਹਫਤੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਦੱਖਣੀ ਅਫਰੀਕਾ ਵਿਚ ਜਨਮੇ ਇਸ ਤੇਜ਼ ਗੇਂਦਬਾਜ਼ ਨੂੰ ਜਦੋਂ ਪਤਾ ਲੱਗਾ ਸੀ ਕਿ ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ਵਿਚ ਉਸ ਨੂੰ ਟੀਮ ਵਿਚ ਜਗ੍ਹਾ ਨਹੀਂ ਮਿਲੇਗੀ ਤਾਂ ਉਸ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ।


author

Aarti dhillon

Content Editor

Related News