ਵੋਡਾਫੋਨ-ਆਈਡੀਆ ਬਣੀ IPL 2020 ਦੀ ਕੋ-ਸਪਾਂਸਰ
Sunday, Sep 13, 2020 - 01:25 PM (IST)

ਨਵੀਂ ਦਿੱਲੀ : ਟੈਲੀਕਾਮ ਆਪਰੇਟਰ ਕੰਪਨੀ ਵੋਡਾਫੋਨ-ਆਈਡੀਆ (Vi) ਅਪਕਮਿੰਗ ਡਰੀਮ 11 ਆਈ.ਪੀ.ਐਲ. 2020 ਦੀ ਕੋ-ਸਪਾਂਸਰ ਬਣ ਗਈ ਹੈ। ਆਈ.ਪੀ.ਐਲ. 2020 ਦੀ ਸ਼ੁਰੂਆਤ 19 ਸਤੰਬਰ ਤੋਂ ਯੂ.ਏ.ਈ. ਵਿਚ ਹੋਣ ਜਾ ਰਹੀ ਹੈ। ਇਹ ਜਾਣਕਾਰੀ ਕੰਪਨੀ ਨੇ ਸ਼ਨੀਵਾਰ ਨੂੰ ਇਕ ਪ੍ਰੈਸ ਰਿਲੀਜ਼ ਜ਼ਰੀਏ ਦਿੱਤੀ ਹੈ।
ਇਹ ਵੀ ਪੜ੍ਹੋ: WHO ਨੇ ਕਿਹਾ, ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣ ਦੀ ਲੋੜ
ਵੋਡਾਫੋਨ ਅਤੇ ਆਈਡੀਆ ਦਾ ਆਈ.ਪੀ.ਐਲ. ਕ੍ਰਿਕਟ ਟੂਰਨਾਮੈਂਟ ਵਿਚ ਪਹਿਲਾਂ ਥੋੜ੍ਹਾ-ਬਹੁਤ ਇੰਗੇਜਮੈਂਟ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਵੋਡਾਫੋਨ ਆਈਡੀਆ ਨੇ ਅਗਸਤ 2018 ਵਿਚ ਆਪਣੇ ਮਰਜਰ ਦੇ ਬਾਅਦ ਸਪਾਂਸਰਸ਼ਿਪ ਡੀਲ ਸਾਈਨ ਕੀਤੀ ਹੋਵੇ। ਇਹ ਕੰਪਨੀ ਹੁਣ Vi ਬਰਾਂਡ ਨੇਮ ਦੇ ਅੰਦਰ ਆਪਰੇਟ ਹੋ ਰਹੀ ਹੈ। Vi ਨੂੰ ਟੀ-20 ਪ੍ਰੀਮੀਅਰ ਲੀਗ ਦੀ ਲਾਈਵ ਬਰਾਡਕਾਸਟ ਦੇ ਕੋ-ਸਪਾਂਸਰਸ਼ਿਪ ਰਾਈਟਸ ਮਿਲ ਗਏ ਹਨ। ਡਰੀਮ11 ਆਈ.ਪੀ.ਐਲ. 2020 ਦਾ ਪ੍ਰਬੰਧ ਅਬੂ ਧਾਬੀ ਯੂ.ਏ.ਈ. ਵਿਚ ਇਸ ਸਾਲ ਕੀਤਾ ਜਾਵੇਗਾ। ਇਸ ਦੀ ਟੈਲੀਕਾਸਟਿੰਗ ਸਟਾਰ ਸਪੋਰਟਸ ਨੈੱਟਵਰਕ 'ਤੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਚੈਂਪੀਅਨ ਰੈਸਲਰ ਨਾਵਿਦ ਅਫਕਾਰੀ ਨੂੰ ਦਿੱਤੀ ਗਈ ਫਾਂਸੀ
ਤੁਹਾਨੂੰ ਦੱਸ ਦੇਈਏ ਕਿ ਡਰੀਮ11 ਨੇ 222 ਕਰੋੜ ਰੁਪਏ ਵਿਚ ਆਈ.ਪੀ.ਐਲ. 2020 ਦੀ ਸਪਾਂਸਰਸ਼ਿਪ ਹਾਸਲ ਕੀਤੀ ਸੀ। ਕਿਉਂਕਿ ਇਸ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ ਕਾਰਨ ਵੀਵੋ ਤੋਂ ਸਪਾਂਸਰਸ਼ਿਪ ਲੈ ਲਈ ਗਈ ਸੀ। ਫਿਲਹਾਲ Vi ਨੇ ਸਟਾਰ ਸਪੋਰਟਸ ਨਾਲ ਕੀਤੀ ਗਈ ਕੋ-ਸਪਾਂਸਰ ਡੀਲ ਨਾਲ ਸਬੰਧਤ ਫਾਈਨੈਂਸ਼ੀਅਲ ਅੰਕੜਿਆਂ ਦਾ ਜ਼ਿਕਰ ਨਹੀਂ ਕੀਤਾ ਹੈ। ਪਿਛਲੇ ਹਫ਼ਤੇ ਹੀ ਵੋਡਾਫੋਨ ਆਈਡੀਆ ਨੇ ਭਾਰਤ ਵਿਚ ਆਪਣੀ ਨਵੀਂ ਬਰਾਂਡ ਆਇਡੈਂਟਿਟੀ ਲਾਂਚ ਕੀਤੀ ਹੈ। ਕੰਪਨੀ ਨੇ ਇਹ ਘੋਸ਼ਣਾ ਕੀਤੀ ਕਿ ਹੁਣ ਉਨ੍ਹਾਂ ਨੂੰ Vi ਨਾਮ ਵਲੋਂ ਜਾਣਿਆ ਜਾਵੇਗਾ।
ਇਹ ਵੀ ਪੜ੍ਹੋ: ਧੀ ਨੂੰ ਯਾਦ ਕਰਕੇ ਭਾਵੁਕ ਹੋਏ ਕ੍ਰਿਕਟਰ ਮੁਹੰਮਦ ਸ਼ਮੀ, ਕਿਹਾ- ਕਈ ਮਹੀਨਿਆਂ ਤੋਂ ਨਹੀਂ ਮਿਲ ਸਕਿਆ