B'Day Spcl : ਅਜਿਹਾ ਧਾਕੜ ਖਿਡਾਰੀ ਜਿਸ ਨੇ ਕ੍ਰਿਕਟ WC ਤੇ ਫੁੱਟਬਾਲ WC ਖੇਡੇ

3/7/2020 2:41:51 PM

ਨਵੀਂ ਦਿੱਲੀ— ਹਜ਼ਾਰਾਂ ਲੱਖਾਂ ਲੋਕ ਅਜਿਹੇ ਹੁੰਦੇ ਹਨ ਜੋ ਖੇਡਾਂ ’ਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਹਨ ਪਰ ਮੌਕਾ ਨਹੀਂ ਮਿਲਦਾ। ਕੁਝ ਖਿਡਾਰੀ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੇ ਇਕ ਨਹੀਂ, ਦੋ ਵੱਡੀਆਂ ਖੇਡਾਂ ’ਚ ਆਪਣੇ ਦੇਸ਼ ਜਾਂ ਆਪਣੀ ਟੀਮ ਦੀ ਨੁਮਾਇੰਦਗੀ ਕੀਤੀ ਹੈ, ਜਿਸ ’ਚ ਵੈਸਟਇੰਡੀਜ਼ ਟੀਮ ਦੇ ਬੱਲੇਬਾਜ਼ ਸਰ ਵਿਵੀਅਨ ਰਿਚਰਡਸ ਦਾ ਨਾਂ ਹੈ, ਜਿਨ੍ਹਾਂ ਨੇ ਆਪਣੀ ਟੀਮ ਲਈ ਕ੍ਰਿਕਟ ਵਰਲਡ ਕੱਪ ਵੀ ਖੇਡਿਆ ਅਤੇ ਫੁੱਟਬਾਲ ਵਰਲਡ ਕੱਪ ਵੀ।

PunjabKesari

ਰਿਚਰਡਸ ਨੂੰ ਉਨ੍ਹਾਂ ਦੀ ਬਲੈਂਕ ਚੈੱਕ ਕੰਟਰੋਵਰਸੀ ਲਈ ਵੀ ਜਾਣਿਆ ਜਾਂਦਾ ਹੈ
ਦਰਅਸਲ, ਰਿਚਰਡਸਨ ਸਾਮਾਜਿਕ ਬੁਰਾਈਆਂ ਖਿਲਾਫ ਹਮੇਸ਼ਾ ਖੜ੍ਹੇ ਰਹਿੰਦੇ ਸਨ। ਇਸ ਦਾ ਸਬੂਤ ਹੈ ਕਿ ਉਨ੍ਹਾਂ ਨੇ 1983-84 ਦੇ ਦੱਖਣੀ ਅਫਰੀਕੀ ਦੌਰੇ ’ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਦਰਅਸਲ ਵਿਵੀਅਨ ਕਦੀ ਨਹੀਂ ਚਾਹੁੰਦੇ ਸਨ ਕਿ ਇਨਸਾਨ ਇਕ ਦੂਜੇ ਖਿਲਾਫ ਨਸਲੀ ਟਿੱਪਣੀ ਕਰਨ। ਉਸ ਸਮੇਂ ਦੱਖਣੀ ਅਫਰੀਕਾ ’ਚ ਨਸਲਵਾਦ ਦਾ ਦੌਰ ਚਲ ਰਿਹਾ ਸੀ। ਅਜਿਹੇ ’ਚ ਵਿਵੀਅਨ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਵਿਵੀਅਨ ਨੂੰ ਦੱਖਣੀ ਅਫਰੀਕੀ ਦੌਰੇ ’ਤੇ ਜਾਣ ਲਈ ਬਲੈਂਕ ਚੈੱਕ ਆਫਰ ਹੋਇਆ ਸੀ ਪਰ ਉਨ੍ਹਾਂ ਨੇ ਇਹ ਲਿਆ ਨਹੀਂ।

PunjabKesari

ਸਟ੍ਰਾਈਕ ਰੇਟ ਦੀ ਸੀ ਦੁਨੀਆ ਦੀਵਾਨੀ
ਵੈਸਟਇੰਡੀਜ਼ ਦੀ ਟੀਮ ਲਈ ਸਰ ਵਿਵੀਅਨ ਰਿਚਰਡਸ ਨੇ 187 ਵਨ-ਡੇ ਮੈਚ ਖੇਡੇ ਹਨ, ਜਿਨ੍ਹਾਂ ਦੀਆਂ 167 ਪਾਰੀਆਂ ’ਚ ਉਨ੍ਹਾਂ ਨੇ 47 ਦੇ ਔਸਤ ਨਾਲ 6721 ਦੌੜਾਂ ਬਣਾਈਆਂ ਹਨ, ਜਿਸ ’ਚ 11 ਸੈਂਕੜੇ ਅਤੇ 45 ਅਰਧ ਸੈੈਂਕੜੇ ਸ਼ਾਮਲ ਹਨ। ਵਨ-ਡੇ ਕ੍ਰਿਕਟ ’ਚ ਵਿਵੀਅਨ ਰਿਚਰਡਸ ਨੇ 90 ਤੋਂ ਜ਼ਿਆਦਾ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਜੋ ਕਿ ਆਪਣੇ ਆਪ ’ਚ ਵੱਡੀ ਗੱਲ ਹੈ। 189 ਦੌੜਾਂ ਦਾ ਨਿੱਜੀ ਸਕੋਰ ਵਿਵੀਅਨ ਰਿਚਰਡਸ ਦੇ ਨਾਂ ਵਨ-ਡੇ ਕ੍ਰਿਕਟ ’ਚ ਲੰਬੇ ਸਮੇਂ ਤਕ ਰਿਹਾ ਸੀ। ਵਰਲਡ ਕੱਪ 1979 ਦੇ ਫਾਈਨਲ ’ਚ ਖੇਡੀ ਗਈ 138 ਦੌੜਾਂ ਦੀ ਪਾਰੀ ਉਨ੍ਹਾਂ ਲਈ ਇਤਿਹਾਸਕ ਸੀ।

1970 ਅਤੇ 1980 ਦੇ ਦਹਾਕੇ ’ਚ ਕ੍ਰਿਕਟ ਦੀ ਦੁਨੀਆ ’ਚ ਰਾਜ ਕਰਨ ਵਾਲੀ ਕੈਰੇਬੀਆਈ ਟੀਮ ਲਈ ਵਿਵੀਅਨ ਰਿਚਰਡਸ ਨੇ ਚਾਰ ਵਰਲਡ ਕੱਪ ਖੇਡੇ। ਹਾਲਾਂਕਿ, ਉਸ ਦੌਰ ’ਚ ਵੈਸਟਇੰਡੀਜ਼ ਨੂੰ ਉਨ੍ਹਾਂ ਦੇ ਤੇਜ਼ ਗੇਂਦਬਾਜ਼ਾਂ ਲਈ ਜਾਣਿਆ ਜਾਂਦਾ ਸੀ, ਪਰ ਉਸ ਟੀਮ ਦਾ ਹਿੱਸਾ ਬੇਖ਼ੌਫ ਬੱਲੇਬਾਜ਼ ਵਿਵੀਅਨ ਰਿਚਰਡਸ ਵੀ ਸਨ ਜੋ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੰਦੇ ਸਨ। ਵਿਵੀਅਨ ਰਿਚਰਡਸ ਨੇ ਸਾਲ 1975, 1979, 1983 ਅਤੇ 1987 ’ਚ ਵੈਸਟਇੰਡੀਜ਼ ਲਈ ਵਰਲਡ ਕੱਪ ਖੇਡੇ ਹਨ।

PunjabKesari

ਫੁੱਟਬਾਲਰ ਵੀ ਸਨ ਵਿਵੀਅਨ ਰਿਚਰਡਸ
ਵਿਵੀਅਨ ਰਿਚਰਡਸ ਉਨ੍ਹਾਂ ਚੋਣਵੇਂ ਕ੍ਰਿਕਟਰਾਂ ’ਚ ਸ਼ਾਮਲ ਹਨ, ਜੋ ਆਪਣੀ ਟੀਮ ਲਈ ਕੌਮਾਂਤਰੀ ਫੁੱਟਬਾਲ ਵੀ ਖੇਡ ਚੁੱਕੇ ਹਨ। ਵਿਵੀਅਨ ਰਿਚਰਡਸ ਨੇ ਸਾਲ 1974 ’ਚ ਫੁੱਟਬਾਲ ਵਰਲਡ ਕੱਪ ਕੁਆਲੀਫਾਇਰ ’ਚ ਐਂਟੀਗਾ ਦੀ ਟੀਮ ਲਈ ਫੁੱਟਬਾਲ ਮੈਚ ਖੇਡਿਆ ਸੀ। ਉਸ ਸਮੇਂ ਉਹ ਸਿਰਫ 20 ਸਾਲਾਂ ਦੇ ਸਨ। ਹਾਲਾਂਕਿ ਅਗਲੇ ਸਾਲ ਉਹ ਦੇਸ਼ ਲਈ ਕ੍ਰਿਕਟ ਵਰਲਡ ਕੱਪ ’ਚ ਵੀ ਉਤਰੇ।

ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਇੰਗਲੈਂਡ ਦੇ ਇਸ ਖਿਡਾਰੀ ਨੇ ਖੇਡਣ ਤੋਂ ਕੀਤਾ ਮਨ੍ਹਾਂਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

Edited By Tarsem Singh