ਸੁਪਰਬੇਟ ਰੈਪਿਡ ਸ਼ਤਰੰਜ : ਵਿਸ਼ਵਨਾਥਨ ਆਨੰਦ ਨੇ ਲਾਈ ਜਿੱਤ ਦੀ ਹੈਟ੍ਰਿਕ

Friday, May 20, 2022 - 03:55 PM (IST)

ਸੁਪਰਬੇਟ ਰੈਪਿਡ ਸ਼ਤਰੰਜ : ਵਿਸ਼ਵਨਾਥਨ ਆਨੰਦ ਨੇ ਲਾਈ ਜਿੱਤ ਦੀ ਹੈਟ੍ਰਿਕ

ਵਾਰਸ਼ਾ, ਪੋਲੈਂਡ (ਨਿਕਲੇਸ਼ ਜੈਨ)- ਭਾਰਤ ਦੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ 52 ਸਾਲਾ ਵਿਸ਼ਵਨਾਥਨ ਆਨੰਦ ਵਾਰ-ਵਾਰ ਇਹ ਸਾਬਤ ਕਰ ਦਿੰਦੇ ਹਨ ਕਿ ਉਮਰ ਉਨ੍ਹਾਂ ਲਈ ਸਿਰਫ਼ ਇਕ ਨੰਬਰ ਹੈ। ਕਰੀਬ ਇਕ ਸਾਲ ਬਾਅਦ ਕੌਮਾਂਤਰੀ ਸ਼ਤਰੰਜ ਦੇ ਆਨ ਦਿ ਬੋਰਡ ਮੁਕਾਬਲਿਆਂ 'ਚ ਵਾਪਸੀ ਕਰਦੇ ਹੋਏ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਵਿਸ਼ਵ ਭਰ ਦੇ ਸ਼ਤਰੰਜ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ।

PunjabKesari

ਉਨ੍ਹਾਂ ਨੇ ਪਹਿਲੇ ਹੀ ਦਿਨ ਪੋਲੈਂਡ ਦੇ ਰਾਡੇਕ ਵੋਈਟਸਜੇਕ, ਯੂ. ਐੱਸ. ਏ. ਦੇ ਵੇਸਲੀ ਸੋ ਤੇ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਨੂੰ ਹਰਾਉਂਦੇ ਹੋਏ ਪ੍ਰਤੀਯੋਗਿਤਾ 'ਚ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਆਨੰਦ ਦੇ ਸ਼ਾਨਦਾਰ ਖੇਡ ਦਾ ਨਜ਼ਾਰਾ ਕੁਝ ਇੰਝ ਰਿਹਾ ਕਿ ਪਹਿਲੇ ਦਿਨ ਦੇ ਬਾਅਦ ਜਿੱਥੇ ਉਹ 6 ਅੰਕ ਲੈ ਕੇ ਸਭ ਤੋਂ ਅੱਗੇ ਹਨ ਤਾਂ ਯੂ. ਐੱਸ. ਏ. ਦੇ ਫਬੀਆਨੋ ਕਰੂਆਨਾ ਤੇ ਲੇਵੋਨ ਅਰੋਨੀਅਨ 3 ਅੰਕ ਲੈ ਕੇ ਦੂਜੇ ਸਥਾਨ 'ਤੇ ਚਲ ਰਹੇ ਹਨ।


author

Tarsem Singh

Content Editor

Related News