ਟੀਮਾਂ ਦੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਸਫਰ ਕਰਨ ਦੌਰਾਨ ਫੈਲਿਆ ਹੋਵੇਗਾ ਵਾਇਰਸ : ਗਾਂਗੁਲੀ

05/06/2021 11:04:21 PM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਭ ਗਾਂਗੁਲੀ ਨੇ ਆਈ. ਪੀ. ਐੱਲ. ਬਾਇਓ-ਬੱਬਲ ਵਿਚ ਕੋਰੋਨਾ ਵਾਇਰਸ ’ਤੇ ਪ੍ਰਤੀਕਿਰਿਆ ਜਤਾਉਂਦਿਆਂ ਕਿਹਾ ਕਿ ਟੀਮਾਂ ਦੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਸਫਰ ਕਰਨ ਦੌਰਾਨ ਵਾਇਰਸ ਫੈਲਣ ਦਾ ਕਾਰਨ ਹੋ ਸਕਦਾ ਹੈ। ਬੀ. ਸੀ. ਸੀ. ਆਈ. ਨੂੰ ਹਾਲਾਂਕਿ ਇਹ ਪੁਸ਼ਟੀ ਕਰਨ ਲਈ ਉਸ ਨੇ ਕਿਹਾ ਕਿ ਕੀ ਅਸਲ ਵਿਚ ਅਜਿਹਾ ਹੋਇਆ ਹੈ ਤਾਂ ਜਾਂਚ-ਪੜਤਾਲ ਕਰਨੀ ਪਵੇਗੀ। ਗਾਂਗੁਲੀ ਨੇ ਇਕ ਬਿਆਨ ਵਿਚ ਇਹ ਵੀ ਕਿਹਾ ਕਿ ਬੀ. ਸੀ. ਸੀ. ਆਈ. ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਈ. ਪੀ. ਐੱਲ. 2021 ਦੇ ਬਚੇ ਹੋਏ ਮੈਚਾਂ ਲਈ ਇਕ ਵਿੰਡੋ ਬਣਾਏਗਾ।

ਇਹ ਖ਼ਬਰ ਪੜ੍ਹੋ- ਪੰਜਾਬ ਦੇ ਹਰਪ੍ਰੀਤ ਦਾ ਮੀਆ ਖਲੀਫਾ ਨੂੰ ਕੀਤਾ ਟਵੀਟ ਵਾਇਰਲ, ਕਹੀ ਸੀ ਇਹ ਗੱਲ

PunjabKesari
ਗਾਂਗੁਲੀ ਕੋਰੋਨਾ ਮਹਾਮਾਰੀ ਦੇ ਕਾਰਨ ਆਈ. ਪੀ. ਐੱਲ. ਵਿਚਾਲੇ ਰੱਦ ਹੋਣਦੇ ਬਾਰੇ ਵਿਚ ਕਿਹਾ,‘‘ਮੈਨੂੰ ਸੱਚ ਵਿਚ ਇਹ ਨਹੀਂ ਪਤਾ ਹੈ ਕਿ ਬਾਇਓ-ਬੱਬਲ ਦੇ ਅੰਦਰ ਇਹ ਸਥਿਤੀ ਕਿਵੇਂ ਬਣੀ। ਸਾਨੂੰ ਜਾਂਚ-ਪੜਤਾਲ ਕਰਨੀ ਪਵੇਗੀ ਤੇ ਇਸ ਦੇ ਪਿੱਛੇ ਦੇ ਕਾਰਨਾਂ ’ਤੇ ਗੌਰ ਕਰਨਾ ਹੋਵੇਗਾ ਪਰ ਮੈਨੂੰ ਲੱਗਦਾ ਹੈ ਕਿ ਇਕ ਤੋਂ ਦੂਜੇ ਸ਼ਹਿਰ ਦੀ ਯਾਤਰਾ ਇਸਦਾ ਇਕ ਕਾਰਨ ਹੋ ਸਕਦਾ ਹੈ। ਪਿਛਲੇ ਆਈ. ਪੀ. ਐੱਲ. ਯੂ. ਏ. ਈ. ਵਿਚ ਹੋਇਆ ਸੀ, ਜਿੱਥੇ 3 ਸਥਾਨਾਂ ਤੇ ਇਕ ਸੀਮਤ ਖੇਤਰ ਦੇ ਸਭ ਕੁਝ ਪਾਬੰਦੀ ਸੀ। ਤੁਹਾਡੇ ਦੇਸ਼ ਦੇ ਚਾਰਾਂ ਤੇ ਬਣੀ ਸਥਿਤੀ ਨੂੰ ਵੀ ਦੇਖਣਾ ਹੋਵੇਗਾ। ਜਿਸ ਤਰ੍ਹਾਂ ਇੰਨਾ ਲੋਕ ਇਨਫੈਕਟਿਡ ਹੋ ਰਹੇ ਹਨ, ਉਹ ਪੂਰੀ ਤਰ੍ਹਾਂ ਨਾਲ ਹੈਰਾਨ ਕਰ ਦੇਣ ਵਾਲਾ ਹੈ। ਕੱਲ ਕੀ ਹੋਣ ਵਾਲਾ ਹੈ, ਇਹ ਕੋਈ ਨਹੀਂ ਜਾਣਦਾ। ਸਾਰਿਆਂ ਲਈ ਚੀਜ਼ਾਂ ਕੰਟਰੋਲ ਵਿਚੋਂ ਬਾਹਰ ਹੋ ਗਈ ਹੈ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News