ਸਹਿਵਾਗ ਨੇ #5Yearchallenge ਨਾਲ ਦਿੱਤਾ ਰਾਜਨੀਤੀ 'ਚ ਉਤਰਨ ਦੇ ਸਵਾਲਾਂ ਦਾ ਜਵਾਬ

02/08/2019 4:57:34 PM

ਨਵੀਂ ਦਿੱਲੀ— ਬੀਤੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੇ ਇਲਾਵਾ ਧਾਕੜ ਵਰਿੰਦਰ ਸਹਿਵਾਗ ਵੀ ਲੋਕਸਭਾ ਚੋਣਾਂ 'ਚ ਬੀ.ਜੇ.ਪੀ. ਦਾ ਪੱਲਾ ਫੜਦੇ ਨਜ਼ਰ ਆਉਣਗੇ। ਸੋਸ਼ਲ ਸਾਈਟਸ 'ਤੇ ਤਾਂ ਬਾਕਾਇਦਾ ਇਸ ਹੈਡਲਾਈਨ ਦੇ ਨਾਲ ਖਬਰ ਚਲਾਈ ਗਈ ਸੀ ਕਿ ਸਹਿਵਾਗ ਨੂੰ ਰੋਹਤਕ ਸੀਟ ਤੋਂ ਚੋਣ ਲੜਾਉਣ ਦੀ ਤਿਆਰੀ ਹੈ ਕਿਉਂਕਿ ਸਹਿਵਾਗ ਜਾਟ ਹਨ ਅਤੇ ਰੋਹਤਕ ਸੀਟ ਜਾਟ ਬਹੁਮਤ ਵਾਲੀ ਹੈ। ਇਸ ਲਈ ਉਨ੍ਹਾਂ ਦੇ ਚੋਣ ਲੜਨ ਦੀ ਪੂਰੀ ਸੰਭਾਵਨਾ ਹੈ ਪਰ ਹੁਣ ਸਹਿਵਾਗ ਨੇ ਅੱਗੇ ਆ ਕੇ ਰਾਜਨੀਤੀ 'ਚ ਆਉਣ 'ਤੇ ਉਠ ਰਹੇ ਸਵਾਲਾਂ ਦਾ ਜਵਾਬ ਦਿੱਤਾ ਹੈ।
PunjabKesari
ਸਹਿਵਾਗ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦੋ ਤਸਵੀਰਾਂ ਪੋਸਟ ਕੀਤੀਆਂ ਹਨ ਜਿਸ 'ਚ ਕਿਸੇ ਲੋਕਲ ਨਿਊਜ਼ ਪੋਰਟਲ ਦੀ ਖਬਰ ਹੈ। ਪਹਿਲੀ ਤਸਵੀਰ 'ਚ ਜੋ ਖਬਰ ਹੈ ਉਹ 2014 ਦੀ ਦੱਸੀ ਜਾ ਰਹੀ ਹੈ ਜਿਸ 'ਚ ਸਹਿਵਾਗ ਦੇ ਰੋਹਤਕ ਸੀਟ ਤੋਂ ਚੋਣ ਲੜਨ ਨੂੰ ਬ੍ਰੇਕਿੰਗ ਨਿਊਜ਼ ਦੱਸਿਆ ਗਿਆ ਹੈ ਜਦਕਿ ਦੂਜੀ ਤਸਵੀਰ ਜੋ ਸ਼ਾਇਦ 2019 ਦੀ ਹੈ ਉਸ 'ਚ ਵੀ ਫਿਰ ਤੋਂ ਸਹਿਵਾਗ ਵੱਲੋਂ ਰੋਹਤਕ ਸੀਟ ਤੋਂ ਚੋਣ ਲੜਨ ਦੀ ਖਬਰ ਚਲਾਈ ਗਈ ਹੈ। ਸਹਿਵਾਗ ਨੇ ਉਕਤ ਪੋਸਟ 'ਚ ਰਾਜਨੀਤੀ 'ਚ ਆਉਣ ਤੋਂ ਸਾਫ ਇਨਕਾਰ ਕਰਦੇ ਹੋਏ ਲਿਖਿਆ ਹੈ—
PunjabKesari
ਕੁਝ ਚੀਜ਼ਾਂ ਕਦੀ ਨਹੀਂ ਬਦਲਦੀਆਂ, ਅਫਵਾਹਾਂ ਦੀ ਤਰ੍ਹਾਂ। ਬਿਨਾ ਕਿਸੇ ਇਨੋਵੇਸ਼ਨ ਦੇ 2014 'ਚ ਵੀ ਇਹੋ ਸੀ ਅਤੇ 2019 'ਚ ਵੀ ਇਹੋ। ਮੇਰੀ ਉਦੋਂ ਵੀ ਦਿਲਚਸਪੀ ਨਹੀਂ ਸੀ, ਮੇਰੀ ਹੁਣ ਵੀ ਦਿਲਚਸਪੀ ਨਹੀਂ ਹੈ।
ਸਹਿਵਾਗ ਨੇ ਪੋਸਟ 'ਚ ਗੱਲ ਖਤਮ ਅਤੇ ਫਾਈਵ ਈਅਰ ਚੈਲੰਜ ਦਾ ਹੈਸ਼ਟੈਗ ਕੀਤਾ ਹੈ।

ਇਹ ਕ੍ਰਿਕਟਰ ਪਹਿਲੇ ਹੀ ਸਰਗਰਮ ਹਨ ਰਾਜਨੀਤੀ 'ਚ

PunjabKesari
ਨਵਜੋਤ ਸਿੰਘ ਸਿੱਧੂ : 2004 'ਚ ਪਹਿਲੀ ਵਾਰ ਸਿੱਧੂ ਨੇ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ। 2009 'ਚ ਉਹ ਸੰਸਦ ਮੈਂਬਰ ਬਣੇ। ਅਜੇ ਉਹ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੰਤਰੀ ਹਨ।
ਮੁਹੰਮਦ ਅਜ਼ਹਰੂਦੀਨ : 2009 'ਚ ਕਾਂਗਰਸ ਤੋਂ ਨਾਤਾ ਤੋੜ ਕੇ ਅਜ਼ਹਰੂਦੀਨ ਨੇ ਰਾਜਨੀਤੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
PunjabKesari
ਮੁਹੰਮਦ ਕੈਫ : ਕਾਂਗਰਸ ਪਾਰਟੀ ਵੱਲੋਂ ਮੁਹੰਮਦ ਕੈਫ ਨੇ ਇਲਾਹਾਬਾਦ ਦੀ ਫੂਲਪੁਰ ਸੀਟ ਤੋਂ ਚੋਣ ਲੜੀ ਸੀ।
ਮਨਸੂਰ ਅਲੀ ਖਾਨ ਪਟੌਦੀ : 1971 'ਚ ਮਨਸੂਰ ਅਲੀ ਵਿਸ਼ਾਲ ਹਰਿਆਣਾ ਪਾਰਟੀ ਦੇ ਟਿਕਟ 'ਤੇ ਗੁੜਗਾਂਵ ਤੋਂ ਚੋਣ ਲੜੇ ਸਨ ਜਿਸ 'ਚ ਉਨ੍ਹਾਂ ਨੂੰ ਹਾਰ ਨਸੀਬ ਹੋਈ। 1991 'ਚ ਉਨ੍ਹਾਂ ਨੇ ਭੋਪਾਲ ਤੋਂ ਲੋਕਸਭਾ ਚੋਣ ਲੜੀ ਜਿਸ 'ਚ ਉਹ ਫਿਰ ਤੋਂ ਹਾਰ ਗਏ। 
PunjabKesari
ਵਿਨੋਦ ਕਾਂਬਲੀ : ਸਚਿਨ ਦੇ ਦੋਸਤ ਵਿਨੋਦ ਕਾਂਬਲੀ ਨੇ 2009 'ਚ ਲੋਕ ਭਾਰਤੀ ਪਾਰਟੀ ਵੱਲੋਂ ਮੁੰਬਈ ਦੀ ਵਿਕ੍ਰੋਲੀ ਸੀਟ ਤੋਂ ਚੋਣ ਲੜੀ ਪਰ ਉਹ ਹਾਰ ਗਏ।
ਮਨੋਜ ਪ੍ਰਭਾਕਰ : 1998 'ਚ ਮਨੋਜ ਨੇ ਦਿੱਲੀ ਆਮ ਚੋਣਾਂ 'ਚ ਸ਼ਿਰਕਤ ਕੀਤੀ ਸੀ। ਪਰ ਉਨ੍ਹਾਂ ਨੂੰ ਜਿੱਤ ਨਸੀਬ ਨਹੀਂ ਹੋਈ।
ਯੋਗਰਾਜ ਸਿੰਘ : ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਨੇ 2009 'ਚ ਆਈ.ਐੱਨ.ਐੱਲ.ਡੀ ਦੀ ਟਿਕਟ 'ਤੇ ਪੰਚਕੁਲਾ ਤੋਂ ਵਿਧਾਨਸਭਾ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ।


Tarsem Singh

Content Editor

Related News