ਅੰਡਰ-19 ਵਰਲਡ ਕੱਪ : ਭਾਰਤ ਨੇ ਰਚਿਆ ਇਤਿਹਾਸ, ਇੰਗਲੈਂਡ ਨੂੰ ਹਰਾ ਕੇ 6ਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ

Friday, Feb 06, 2026 - 08:33 PM (IST)

ਅੰਡਰ-19 ਵਰਲਡ ਕੱਪ : ਭਾਰਤ ਨੇ ਰਚਿਆ ਇਤਿਹਾਸ, ਇੰਗਲੈਂਡ ਨੂੰ ਹਰਾ ਕੇ 6ਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ

ਸਪੋਰਟਸ ਡੈਸਕ : ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਇਕ ਵਾਰ ਫਿਰ ਵਿਸ਼ਵ ਪੱਧਰ 'ਤੇ ਆਪਣਾ ਲੋਹਾ ਮਨਵਾਉਂਦੇ ਹੋਏ 6ਵੀਂ ਵਾਰ ਅੰਡਰ-19 ਵਰਲਡ ਕੱਪ ਦਾ ਖਿਤਾਬ ਜਿੱਤ ਲਿਆ ਹੈ। ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਗਏ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 2000, 2008, 2012, 2018 ਅਤੇ 2022 ਤੋਂ ਬਾਅਦ ਹੁਣ 2026 ਵਿੱਚ ਵੀ ਟਰਾਫੀ ਆਪਣੇ ਨਾਂ ਕਰ ਲਈ ਹੈ।

ਵੈਭਵ ਸੂਰਿਆਵੰਸ਼ੀ ਦੀ ਤੂਫ਼ਾਨੀ ਪਾਰੀ, 80 ਗੇਂਦਾਂ ਵਿੱਚ ਜੜੀਆਂ 175 ਦੌੜਾਂ 
ਭਾਰਤ ਦੀ ਇਸ ਇਤਿਹਾਸਕ ਜਿੱਤ ਦੇ ਸਭ ਤੋਂ ਵੱਡੇ ਹੀਰੋ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਰਹੇ। ਵੈਭਵ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਦੀਆਂ ਰੱਜ ਕੇ ਧੱਜੀਆਂ ਉਡਾਉਂਦੇ ਹੋਏ ਮਹਿਜ਼ 80 ਗੇਂਦਾਂ ਵਿੱਚ 175 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ ਪਾਰੀ ਵਿੱਚ 15 ਚੌਕੇ ਅਤੇ 15 ਛੱਕੇ ਲਗਾਏ। ਵੈਭਵ ਨੇ ਆਪਣਾ ਸੈਂਕੜਾ ਸਿਰਫ਼ 55 ਗੇਂਦਾਂ ਵਿੱਚ ਪੂਰਾ ਕਰ ਲਿਆ ਸੀ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ  50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 411 ਦੌੜਾਂ ਦਾ ਪਹਾੜ ਜਿਹਾ ਸਕੋਰ ਖੜ੍ਹਾ ਕੀਤਾ।

ਕਪਤਾਨ ਆਯੁਸ਼ ਤੇ ਹੋਰਨਾਂ ਦਾ ਅਹਿਮ ਯੋਗਦਾਨ 
ਕਪਤਾਨ ਆਯੁਸ਼ ਮਹਾਤਰੇ ਨੇ ਵੀ ਜ਼ਿੰਮੇਵਾਰੀ ਨਾਲ ਖੇਡਦਿਆਂ 50 ਗੇਂਦਾਂ ਵਿੱਚ 53 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਭਿਗਿਆਨ ਕੁੰਡੂ ਨੇ 40, ਕਨਿਸ਼ਕ ਚੌਹਾਨ ਨੇ 37, ਵੇਦਾਂਤ ਤ੍ਰਿਵੇਦੀ ਨੇ 32 ਅਤੇ ਵਿਹਾਨ ਮਲਹੋਤਰਾ ਨੇ 30 ਦੌੜਾਂ ਦਾ ਯੋਗਦਾਨ ਪਾਇਆ।

ਇੰਗਲੈਂਡ ਦੀ ਪੂਰੀ ਟੀਮ 311 ਦੌੜਾਂ 'ਤੇ ਸਿਮਟੀ 
412 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਹਾਲਾਂਕਿ ਬੇਨ ਡਾਕਿੰਸ ਨੇ 66 ਦੌੜਾਂ ਬਣਾ ਕੇ ਕੁਝ ਸੰਘਰਸ਼ ਦਿਖਾਇਆ, ਪਰ ਭਾਰਤੀ ਗੇਂਦਬਾਜ਼ਾਂ ਅੱਗੇ ਅੰਗਰੇਜ਼ ਬੱਲੇਬਾਜ਼ ਜ਼ਿਆਦਾ ਦੇਰ ਟਿਕ ਨਹੀਂ ਸਕੇ। ਇੰਗਲੈਂਡ ਦੀ ਪੂਰੀ ਟੀਮ 40.2 ਓਵਰਾਂ ਵਿੱਚ 311 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਭਾਰਤ ਦੀ ਇਸ 'ਯੰਗ ਬ੍ਰਿਗੇਡ' ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News