ਸਟਾਰ ਕ੍ਰਿਕਟਰ ਰਿੰਕੂ ਸਿੰਘ ਦੀ Facebook ਆਈਡੀ ਹੈਕ ! ਹੈਕਰਾਂ ਨੇ ਮੋਨੇਟਾਈਜ਼ੇਸ਼ਨ ਤੋਂ ਆਏ ਲੱਖਾਂ ਰੁਪਏ ਉਡਾਏ
Friday, Feb 06, 2026 - 02:32 PM (IST)
ਸਪੋਰਟਸ ਡੈਸਕ : ਟੀ-20 ਵਰਲਡ ਕੱਪ ਦੀਆਂ ਤਿਆਰੀਆਂ 'ਚ ਰੁੱਝੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੀ ਫੇਸਬੁੱਕ ਆਈਡੀ ਹੈਕ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਠੱਗਾਂ ਨੇ ਨਾ ਸਿਰਫ਼ ਰਿੰਕੂ ਦੀ ਫੇਸਬੁੱਕ ਆਈਡੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ, ਸਗੋਂ ਪੇਜ ਦੀ ਮੋਨੇਟਾਈਜ਼ੇਸ਼ਨ ਤੋਂ ਹੋਣ ਵਾਲੀ ਲੱਖਾਂ ਦੀ ਕਮਾਈ ਵੀ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਲਈ ਹੈ। ਇਸ ਸਬੰਧੀ ਰਿੰਕੂ ਦੇ ਭਰਾ ਸੋਨੂ ਵੱਲੋਂ ਅਲੀਗੜ੍ਹ ਦੇ ਸਾਈਬਰ ਕ੍ਰਾਈਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ...T20 ਵਰਲਡ ਕੱਪ ਤੋਂ ਪਹਿਲਾਂ ਵੱਡਾ ਝਟਕਾ! ਹੁਣ ਇਹ ਧਾਕੜ ਖਿਡਾਰੀ ਵੀ ਪੂਰੇ ਟੂਰਨਾਮੈਂਟ ਤੋਂ ਬਾਹਰ
ਭਰਾ ਨੇ ਦਰਜ ਕਰਵਾਈ FIR; ਦੱਸਿਆ ਕਿਵੇਂ ਹੋਈ ਠੱਗੀ
ਰਿੰਕੂ ਸਿੰਘ ਦੇ ਭਰਾ ਸੋਨੂ ਅਨੁਸਾਰ ਰਿੰਕੂ ਦੇ ਫੇਸਬੁੱਕ ਪੇਜ 'ਤੇ 16 ਲੱਖ ਫਾਲੋਅਰਜ਼ ਹਨ। ਰਿੰਕੂ ਪਿਛਲੇ ਕਾਫੀ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਅਤੇ ਆਉਣ ਵਾਲੇ ਟੀ-20 ਵਰਲਡ ਕੱਪ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ, ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਜ਼ਿਆਦਾ ਧਿਆਨ ਨਹੀਂ ਦੇ ਸਕੇ। ਜਦੋਂ ਉਨ੍ਹਾਂ ਨੇ 4 ਫਰਵਰੀ ਨੂੰ ਮੁੰਬਈ ਤੋਂ ਆਪਣਾ ਅਕਾਊਂਟ ਲੌਗ-ਇਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਹੈਕਰਾਂ ਨੇ ਈਮੇਲ ਆਈਡੀ ਹੀ ਬਦਲ ਦਿੱਤੀ ਹੈ। ਰਿੰਕੂ ਦੀ ਪੁਰਾਣੀ ਆਈਡੀ 'rinkukumar344.8.7' ਦੀ ਥਾਂ ਹੁਣ ਅਕਾਊਂਟ 'commercial.rinkukumar' ਨਾਲ ਲੌਗ-ਇਨ ਦਿਖਾ ਰਿਹਾ ਹੈ।
ਇਹ ਵੀ ਪੜ੍ਹੋ...5.5 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ! ਜੇਪੀ ਮੋਰਗਨ ਦੀ ਵੱਡੀ ਭਵਿੱਖਬਾਣੀ
ਕਮਾਈ ਹੜੱਪਣ ਲਈ ਖੇਡੀ ਚਾਲ
ਹੈਕਰਾਂ ਨੇ ਰਿੰਕੂ ਦੇ ਅਕਾਊਂਟ ਤੋਂ ਫੋਟੋਆਂ ਅਤੇ ਵੀਡੀਓਜ਼ ਅਪਲੋਡ ਕਰਕੇ ਮੋਨੇਟਾਈਜ਼ੇਸ਼ਨ ਰਾਹੀਂ ਹੋਣ ਵਾਲੀ ਆਮਦਨ ਨੂੰ ਆਪਣੇ ਖਾਤਿਆਂ ਵਿੱਚ ਪਵਾ ਲਿਆ ਹੈ। ਅਲੀਗੜ੍ਹ ਦੇ SSP ਨੀਰਜ ਕੁਮਾਰ ਜਾਦੌਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਈਬਰ ਸੈੱਲ ਨੂੰ ਤੁਰੰਤ ਅਕਾਊਂਟ ਰਿਕਵਰ ਕਰਨ ਅਤੇ ਦੋਸ਼ੀਆਂ ਨੂੰ ਫੜਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ....Mozilla Firefox ਵਰਤਣ ਵਾਲੇ ਸਾਵਧਾਨ! ਸਰਕਾਰ ਵੱਲੋਂ 'High Risk' ਅਲਰਟ ਜਾਰੀ, ਤੁਰੰਤ ਕਰ ਲਓ ਇਹ ਕੰਮ
ਵਰਲਡ ਕੱਪ ਕਾਰਨ ਵਿਆਹ ਵੀ ਟਲਿਆ
ਖਬਰਾਂ ਮੁਤਾਬਕ ਰਿੰਕੂ ਸਿੰਘ ਦਾ ਵਿਆਹ ਸਪਾ ਸੰਸਦ ਮੈਂਬਰ ਪ੍ਰਿਆ ਸਰੋਜ ਨਾਲ ਹੋਣਾ ਤੈਅ ਹੋਇਆ ਹੈ। ਰਿੰਕੂ ਦੇ ਵੱਡੇ ਭਰਾ ਨੇ ਦੱਸਿਆ ਕਿ ਫਰਵਰੀ 2026 ਵਿੱਚ ਹੋਣ ਵਾਲਾ ਇਹ ਵਿਆਹ ਟੀ-20 ਵਰਲਡ ਕੱਪ ਅਤੇ ਆਈ.ਪੀ.ਐੱਲ. ਦੇ ਵਿਅਸਤ ਸ਼ਡਿਊਲ ਕਾਰਨ ਜੂਨ ਤੱਕ ਅੱਗੇ ਵਧਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
