DRS ਨਾ ਹੋਣ ''ਤੇ ਭੜਕੇ ਵਰਿੰਦਰ ਸਹਿਵਾਗ, BCCI ਨੂੰ ਖੜ੍ਹਾ ਕੀਤਾ ਕਟਹਿਰੇ ''ਚ

05/13/2022 6:54:53 PM

ਸਪੋਰਟਸ ਡੈਸਕ- ਵਾਨਖੇੜੇ ਸਟੇਡੀਅਮ 'ਚ ਪਾਵਰਕਟ ਦੇ ਮਾਮਲੇ 'ਤੇ ਵਰਿੰਦਰ ਸਹਿਵਾਗ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਮੈਚ 'ਤੇ ਬੋਲਦੇ ਹੋਏ ਇਕ ਸ਼ੋਅ ਦੇ ਦੌਰਾਨ ਕਿਹਾ ਕਿ ਉਹ ਬਹੁਤ ਹੈਰਾਨ ਹਨ ਕਿ ਅਜਿਹਾ ਵੀ ਹੋ ਸਕਦਾ ਹੈ। ਆਈ. ਪੀ. ਐੱਲ. ਕੋਈ ਛੋਟੀ ਲੀਗ ਨਹੀਂ ਹੈ। ਇਹ ਵੱਡੀ ਲੀਗ ਹੈ। ਤੁਹਾਨੂੰ ਵਿਵਸਥਾ ਕਰਨੀ ਹੁੰਦੀ ਹੈ। ਤੁਸੀਂ ਜਨਰੇਟਰ ਦਾ ਇਸਤੇਮਾਲ ਕਰ ਸਕਦੇ ਸੀ ਤਾਂ ਜੋ ਕੋਈ ਦਿੱਕਤ ਨਾ ਆਵੇ। ਵੱਡੀ ਗੱਲ ਇਹ ਹੈ ਕਿ ਪਹਿਲੇ ਹੀ ਓਵਰ 'ਚ ਪ੍ਰਬੰਧਨ ਨੂੰ ਇਸ ਦੀ ਭਿਣਕ ਲੱਗ ਗਈ ਸੀ ਪਰ ਇਸ ਦੇ ਬਾਵਜੂਦ ਇਸ ਨੂੰ ਬਦਲਣ 'ਚ ਸਮਾਂ ਲੱਗਾ। ਇਸੇ ਕਾਰਨ ਰੌਬਿਨ ਉਥੱਪਾ ਵੀ ਪ੍ਰਭਾਵਿਤ ਹੋਏ। ਬੁਮਰਾਹ ਦੀ ਗੇਂਦ ਉਨ੍ਹਾਂ ਦੇ ਪੈਡ 'ਤੇ ਲੱਗੀ ਪਰ ਉਹ ਡੀ. ਆਰ. ਐੱਸ. ਨਹੀਂ ਲੈ ਸਕੇ।

ਇਹ ਵੀ ਪੜ੍ਹੋ : ਬਹੁਤ ਛੇਤੀ ਭਾਰਤ ਦੇ ਆਲ-ਫਾਰਮੈਟ ਖਿਡਾਰੀ ਬਣਨਗੇ ਤਿਲਕ ਵਰਮਾ : ਰੋਹਿਤ ਸ਼ਰਮਾ

ਸਹਿਵਾਗ ਨੇ ਕਿਹਾ ਕਿ ਇਸ ਨੇ ਵੱਡਾ ਸਵਾਲ ਪੈਦਾ ਕਰ ਦਿੱਤਾ ਹੈ ਕਿ ਜੇਕਰ ਪਾਵਰਕਟ ਲਗਦਾ ਹੈ ਤਾਂ ਕੀ ਲਾਈਟਸ ਜਗਾਉਣ ਦੀ ਵਿਵਸਥਾ ਹੈ। ਆਈ. ਪੀ. ਐੱਲ. ਦਾ ਸਿੱਧਾ ਪ੍ਰਸਾਰਣ ਹੁੰਦਾ ਹੈ। ਬ੍ਰਾਡਕਾਸਟਰ ਹੈ ਕੀ ਉਸ ਲਈ ਵੀ ਜਨਰੇਟਰ ਨਹੀਂ ਹੈ। ਮੈਨੂੰ ਹੈਰਾਨਗੀ ਹੋਈ ਕਿ ਜੇਕਰ ਮੈਚ ਹੋ ਰਿਹਾ ਹੈ ਤਾਂ ਉਸ 'ਚ ਡੀ. ਆਰ. ਐੱਸ. ਨਹੀਂ ਹੈ। ਹਾਂ, ਇਹ ਜ਼ਰੂਰ ਹੋ ਸਕਦਾ ਸੀ ਕਿ ਜੇਕਰ ਤੁਹਾਨੂੰ ਲਗਦਾ ਹੈ ਕਿ ਸ਼ੁਰੂਆਤੀ ਓਵਰ 'ਚ ਡੀ. ਆਰ. ਐੱਸ. ਨਹੀਂ ਸੀ ਤਾਂ ਫਿਰ ਇਸ ਨੂੰ ਪੂਰੇ ਮੈਚ 'ਚ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਸੀ। ਹੁਣ ਤਕ ਦੀ ਸਥਿਤੀ ਦੇ ਮੁਤਾਬਕ ਚੇਨਈ ਨੂੰ ਹੀ ਇਸ ਦਾ ਘਾਟਾ ਪੈਂਦਾ ਨਜ਼ਰ ਆ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੀ ਧੀ ਪ੍ਰਨੀਤ ਕੌਰ ਨੇ ਏਸ਼ੀਆ ਕੱਪ 'ਚ ਮਾਰੀਆਂ ਮੱਲਾਂ, ਦੋ ਸੋਨ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ

ਜ਼ਿਕਰਯੋਗ ਹੈ ਕਿ ਚੇਨਈ ਸੁਪਰ ਕਿੰਗਜ਼ ਦੇ ਲਈ ਵਾਨਖੇੜੇ ਦੇ ਮੈਦਾਨ 'ਤੇ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਮੈਚ ਜਿੱਤ ਕੇ ਅੰਕ ਸੂਚੀ 'ਚ ਅੱਗੇ ਵਧਣ ਦਾ ਇਕ ਮੌਕਾ ਸੀ ਪਰ ਹਾਰ ਦੇ ਨਾਲ ਹੀ ਚੇਨਈ ਪਲੇਅ ਆਫ਼ ਦੀ ਰੇਸ ਤੋਂ ਬਾਹਰ ਹੋ ਗਈ  ਹੈ। ਮੈਚ ਦੀ ਗੱਲ ਕੀਤੀ ਜਾਵੇ ਤਾਂ ਚੇਨਈ ਨੇ ਪਹਿਲਾਂ ਖੇਡਦੇ ਹੋਏ ਧੋਨੀ ਦੀਆਂ 36 ਦੌੜਾਂ ਦੀ ਬਦੌਲਤ 96 ਦੌੜਾਂ ਬਣਾਈਆਂ ਸਨ। ਜਵਾਬ 'ਚ ਖੇਡਣ ਉਤਰੀ ਮੁੰਬਈ ਨੇ ਭਾਵੇਂ 5 ਵਿਕਟ ਗੁਆ ਦਿੱਤੇ ਪਰ ਉਨ੍ਹਾਂ ਨੇ 15ਵੇਂ ਓਵਰ 'ਚ ਮੈਚ ਜਿੱਤ ਲਿਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News