ਵਿਰਾਟ ਦੀ ਬੱਲੇਬਾਜ਼ੀ ਦੇ ਮੁਰੀਦ ਹੋਏ ਯੁਵਰਾਜ, ਕਿਹਾ- ਇਹ ਸਿਰਫ ਕਹਾਣੀਆਂ 'ਚ ਹੁੰਦੈ

Thursday, Mar 07, 2019 - 12:05 PM (IST)

ਵਿਰਾਟ ਦੀ ਬੱਲੇਬਾਜ਼ੀ ਦੇ ਮੁਰੀਦ ਹੋਏ ਯੁਵਰਾਜ, ਕਿਹਾ- ਇਹ ਸਿਰਫ ਕਹਾਣੀਆਂ 'ਚ ਹੁੰਦੈ

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਦੇ ਖਿਲਾਫ ਦੂਜੇ ਵਨ ਡੇ 'ਚ ਬਿਹਤਰੀਨ 116 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੇ ਇਹ ਮੈਚ 8 ਦੌੜਾਂ ਨਾਲ ਜਿੱਤ ਲਿਆ ਸੀ। ਇਸ ਦੌਰਾਨ ਕੋਹਲੀ ਨੇ ਆਪਣੇ ਵਨ ਡੇ ਕਰੀਅਰ ਦਾ 40ਵਾਂ ਸੈਂਕੜਾ ਵੀ ਜੜਿਆ ਅਤੇ ਭਾਰਤ ਨੂੰ 500ਵੀਂ ਜਿੱਤ ਵੀ ਦਿਵਾਈ। ਵਿਰਾਟ ਦੇ ਇਸ ਲਾਜਵਾਬ ਪ੍ਰਦਰਸ਼ਨ ਨੂੰ ਲੈ ਕੇ ਯੁਵਰਾਜ ਸਿੰਘ ਨੇ ਵਿਰਾਟ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਹਨ।
PunjabKesari
ਯੁਵਰਾਜ ਸਿੰਘ ਨੇ ਵਿਰਾਟ ਦੀ ਸ਼ਲਾਘਾ ਕਰਦੇ ਹੋਏ ਟਵੀਟ 'ਤੇ ਲਿਖਿਆ, ਵਿਰਾਟ ਨੇ 40ਵਾਂ ਸੈਂਕੜਾ ਜੜਿਆ। ਮੈਨੂੰ ਲਗਦਾ ਹੈ ਕਿ ਇਹ ਸਿਰਫ ਕਹਾਣੀਆਂ 'ਚ ਹੁੰਦਾ ਹੈ। ਬੁਮਰਾਹ ਦੀ ਸ਼ਲਾਘਾ ਕਰਦੇ ਹੋਏ ਯੁਵਰਾਜ ਨੇ ਲਿਖਿਆ, ਜਸਪ੍ਰੀਤ ਬੁਮਰਾਹ ਟੀਮ 'ਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਸਟਰੇਲੀਆਈ ਕ੍ਰਿਕਟ ਟੀਮ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਖੇਡਣ ਲਈ ਭਾਰਤ ਆਈ ਹੈ। ਦੂਜੇ ਵਨ ਡੇ ਮੈਚ 'ਚ ਜਦੋਂ ਭਾਰਤੀ ਮੱਧ ਕ੍ਰਮ ਲੜਖੜਾ ਗਿਆ ਤਾਂ ਵਿਰਾਟ ਕੋਹਲੀ ਨੇ ਆਪਣੇ ਮੋਢਿਆਂ 'ਤੇ ਜ਼ਿੰਮੇਵਾਰੀ ਲੈਂਦੇ ਹੋਏ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਵਿਰਾਟ ਨੇ ਆਪਣੀ ਇਸ ਪਾਰੀ 'ਚ ਸੁਰੱਖਿਅਤ ਸ਼ਾਟ ਖੇਡਦੇ ਹੋਏ 10 ਚੌਕੇ ਲਗਾਏ। ਇਸ ਦੌਰਾਨ ਉਨ੍ਹਾਂ ਨੇ 120 ਗੇਂਦਾਂ ਦਾ ਸਾਹਮਣਾ ਕੀਤਾ।


author

Tarsem Singh

Content Editor

Related News