ਵਿਰਾਟ ਕੋਹਲੀ ਨੇ ਟੀਮ ਦਾ ਸਾਥ ਛੱਡ ਕੇ ਜਾਣ ਵਾਲੇ ਸਹਿਯੋਗੀ ਸਟਾਫ਼ ਦਾ ਕੀਤਾ ਧੰਨਵਾਦ

11/10/2021 2:36:14 PM

ਨਵੀਂ ਦਿੱਲੀ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਟੀਮ ਦੇ ਸਾਬਕਾ ਕਪਤਾਨ ਰਵੀ ਸ਼ਾਸਤਰੀ ਤੇ ਸਹਿਯੋਗੀ ਸਟਾਫ਼ ਤੇ ਹੋਰ ਮੈਂਬਰਾਂ ਦੀ ਮਜ਼ਬੂਤ ਟੀਮ ਤਿਆਰ ਕਰਨ 'ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸ਼ਾਸਤਰੀ ਤੇ ਸਹਿਯੋਗੀ ਸਟਾਫ਼ ਦੇ ਹੋਰ ਮੈਂਬਰਾਂ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਦੇ ਨਾਲ ਖ਼ਤਮ ਹੋ ਗਿਆ।

ਭਾਰਤੀ ਟੀਮ ਯੂ. ਏ. ਈ. 'ਚ ਚਲ ਰਹੇ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਨ 'ਚ ਅਸਫਲ ਰਹੀ ਪਰ ਸ਼ਾਸਤਰੀ ਤੇ ਕੋਹਲੀ ਦੀ ਜੋੜੀ ਤੋਂ ਇਲਾਵਾ ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਫੀਲਡਿੰਗ ਕੋਚ ਆਰ. ਸ਼੍ਰੀਧਰ ਉਸ ਟੀਮ ਦੇ ਨਾਲ ਰਹੇ ਜਿਸ ਨੇ ਆਸਟਰੇਲੀਆ 'ਚ ਦੋ ਵਾਰ ਟੈਸਟ ਸੀਰੀਜ਼ ਜਿੱਤੀ। ਇੰਗਲੈਂਡ 'ਚ ਵੀ ਭਾਰਤ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ 2-1 ਨਾਲ ਅੱਗੇ ਹਨ। ਇਹ ਸੀਰੀਜ਼ ਅਗਲੇ ਸਾਲ ਪੂਰੀ ਕੀਤੀ ਜਾਵੇਗੀ। ਸ਼ਾਸਤਰੀ ਤੇ ਸਹਿਯੋਗੀ ਸਟਾਫ ਦੇ ਹੋਰ ਮੈਂਬਰਾਂ ਦੇ ਜਾਣ ਨਾਲ ਭਾਰਤੀ ਕ੍ਰਿਕਟ 'ਚ ਇਕ ਯੁੱਗ ਖ਼ਤਮ ਹੋ ਗਿਆ।

ਹ ਵੀ ਪੜ੍ਹੋ : T20 WC, 1st Semi Final : ਇੰਗਲੈਂਡ ਬਨਾਮ ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਇਨ੍ਹਾਂ ਰੌਚਕ ਅੰਕੜਿਆਂ 'ਤੇ ਪਾਓ ਇਕ ਝਾਤ

ਟੀ-20 ਫਾਰਮੈਟ ਦੀ ਕਪਤਾਨੀ ਛੱਡਣ ਵਾਲੇ ਕੋਹਲੀ ਨੇ ਕੋਚਿੰਗ ਸਟਾਫ਼ ਦੀ ਸ਼ਲਾਘਾ ਕਰਦੇ ਹੋਏ ਟਵੀਟ ਕੀਤਾ ਕਿ ਸਾਰੀਆਂ ਯਾਦਾਂ ਤੇ ਇਕ ਟੀਮ ਦੇ ਤੌਰ 'ਤੇ ਸਾਰਿਆਂ ਨਾਲ ਸ਼ਾਨਦਾਰ ਸਫਰ ਲਈ ਧੰਨਵਾਦ। ਤੁਹਾਡਾ ਯੋਗਦਾਨ ਸ਼ਾਨਦਾਰ ਹੈ ਤੇ ਭਾਰਤੀ ਕ੍ਰਿਕਟ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਲਈ ਤੁਹਾਡਾ ਸਾਰਿਆਂ ਨੂੰ ਸ਼ੁੱਭਕਾਮਨਾਵਾਂ।

PunjabKesari

ਰੋਹਿਤ ਸ਼ਰਮਾ 17 ਨਵੰਬਰ ਤੋਂ ਭਾਰਤ ਦੇ ਨਵੇਂ ਟੀ-20 ਕਪਤਾਨ ਹੋਣਗੇ ਜਦਕਿ ਰਾਹੁਲ ਦ੍ਰਾਵਿੜ ਮੁੱਖ ਕੋਚ ਦੇ ਤੌਰ 'ਤੇ ਟੀਮ ਨਾਲ ਜੁੜਨਗੇ । ਉਮੀਦ ਹੈ ਕਿ ਦੱਖਣੀ ਅਫ਼ਰੀਕਾ ਦੌਰੇ ਦੇ ਦੌਰਾਨ ਰੋਹਿਤ ਨੂੰ ਵਨ-ਡੇ ਕੌਮਾਂਤਰੀ ਟੀਮ ਦੀ ਕਪਤਾਨੀ ਵੀ ਸੌਂਪੀ ਜਾਵੇਗੀ। 

ਇਹ ਵੀ ਪੜ੍ਹੋ : ਅਰੂੰਧਤੀ ਨੇ BFI ਚੋਣ ਨੀਤੀ ਨੂੰ ਦਿੱਲੀ ਹਾਈ ਕੋਰਟ 'ਚ ਦਿੱਤੀ ਚੁਣੌਤੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News