ਕੋਹਲੀ ਅਜੇ ਵੀ ਧੋਨੀ ਬਿਨ੍ਹਾਂ ਨਹੀਂ ''ਵਿਰਾਟ'' : ਅਨਿਲ ਕੁੰਬਲੇ

Tuesday, Mar 19, 2019 - 09:25 PM (IST)

ਕੋਹਲੀ ਅਜੇ ਵੀ ਧੋਨੀ ਬਿਨ੍ਹਾਂ ਨਹੀਂ ''ਵਿਰਾਟ'' : ਅਨਿਲ ਕੁੰਬਲੇ

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਟੀਮ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਮੈਦਾਨ 'ਤੇ ਸਹੀ ਫੈਸਲਾ ਲੈਣ 'ਚ ਮਦਦਗਾਰ ਸਾਬਤ ਹੁੰਦੇ ਹਨ। ਭਾਰਤੀ ਕ੍ਰਿਕਟ ਟੀਮ ਨੂੰ ਹਾਲ ਹੀ 'ਚ ਆਸਟਰੇਲੀਆ ਤੋਂ ਪੰਜ ਵਨਡੇ ਮੈਚਾਂ ਦੀ ਸੀਰੀਜ਼ 'ਚ 2-3 ਤੋਂ ਸ਼ਿਕਾਇਤ ਝੱਲਣੀ ਪਈ ਸੀ, ਜਦਕਿ ਟੀਮ ਦਾ ਅਗਲਾ ਵੱਡਾ ਟੀਚਾ 30 ਮਈ ਤੋਂ ਬ੍ਰਿਟੇਨ 'ਚ ਹੋਣ ਵਾਲਾ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ਹੈ। ਹਾਲਾਂਕਿ ਆਸਟਰੇਲੀਆ ਦੇ ਹੱਥੋਂ ਘਰੇਲੂ ਸੀਰੀਜ਼ 'ਚ ਹਾਰ ਜਾਣ ਤੋਂ ਬਾਅਦ ਭਾਰਤੀ ਟੀਮ ਦੀਆਂ ਤਿਆਰੀਆਂ ਅਤੇ ਵਿਰਾਟ ਦੇ ਫੈਸਲੇ 'ਤੇ ਸਵਾਲ ਖੜ੍ਹਾ ਹੋ ਰਿਹਾ ਹੈ।
ਭਾਰਤੀ ਟੀਮ ਦੇ ਮੁੱਖ ਕੋਚ ਰਹਿ ਚੁੱਕੇ ਕੁੰਬਲੇ ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਵਿਰਾਟ ਕੋਹਲੀ ਧੋਨੀ ਦੀ ਮੈਦਾਨ 'ਤੇ ਮੌਜੂਦਗੀ ਨਾਲ ਕਾਫੀ ਮਦਦ ਮਿਲਦੀ ਹੈ ਅਤੇ ਉਹ ਸਹੀ ਫੈਸਲੇ ਲੈਣ 'ਚ ਸਹਿਜ ਰਹਿਦੇ ਹਨ ਕਿਉਂਕਿ ਧੋਨੀ ਦੇ ਕੋਲ ਕਾਫੀ ਅਨੁਭਵ ਹੈ। ਧੋਨੀ, ਵਿਰਾਟ ਨੂੰ ਸਹੀ ਫੈਸਲੇ ਲੈਣ 'ਚ ਵੀ ਮਦਦ ਕਰਦੇ ਹਨ।

PunjabKesari
ਉਨ੍ਹਾਂ ਨੇ ਕਿਹਾ ਕਿ ਮੈਂ ਕਹਾਂਗਾ ਕਿ ਵਿਰਾਟ ਧੋਵੀ ਦੀ ਮੌਜੂਦਗੀ 'ਚ ਜ਼ਿਆਦਾ ਬਿਹਤਰੀਨ ਕਪਤਾਨੀ ਕਰਦੇ ਹਨ। ਦੋਵਾਂ ਦੇ ਵਿਚਾਲੇ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਜਿਸ ਕਾਰਨ ਵਿਰਾਟ ਅਹਿੰਮ ਫੈਸਲੇ ਲੈ ਪਾਉਂਦੇ ਹਨ। ਦਰਅਸਲ ਵਿਸ਼ਵ ਕੱਪ ਤੋਂ ਪੂਰੇ ਭਾਰਤ ਦੀ ਆਖਰੀ ਵਨਡੇ ਸੀਰੀਜ਼ ਆਸਟਰੇਲੀਆ ਨਾਲ ਸੀ ਜਿਸ 'ਚ ਧੋਨੀ ਨੇ ਆਖਰੀ ਦੋ ਮੈਚਾਂ 'ਤੋਂ ਬਾਹਰ ਸਨ ਅਤੇ ਖਾਸ ਕਰ ਕੀਪਿੰਗ 'ਚ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ। ਸਾਲ 2014 'ਚ ਧੋਨੀ ਨੇ ਟੈਸਟ ਕ੍ਰਿਕਟ ਅਤੇ 2017 'ਚ ਵਨਡੇ ਦੀ ਕਪਤਾਨੀ ਵਿਰਾਟ ਨੂੰ ਸੌਂਪ ਦਿੱਤੀ ਸੀ ਅਤੇ ਇਸ ਸਾਲ ਉਹ ਆਪਣਾ ਆਖਰੀ ਵਿਸ਼ਵ ਕੱਪ ਖੇਡਣ ਉੱਤਰ ਰਹੇ ਹਨ। ਧੋਨੀ ਦੀ ਨੁਮਾਇੰਦਗੀ ਦੀ ਪ੍ਰਸ਼ੰਸਾ ਕਰਦੇ ਹੋਏ ਸਾਬਕਾ ਕਪਤਾਨ ਨੇ ਕਿਹਾ ਕਿ ਧੋਨੀ ਲੰਬੇ ਸਮੇਂ ਤੱਕ ਟੀਮ ਦੇ ਕਪਤਾਨ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਅਨੁਭਵ ਦੀ ਕੋਈ ਕਮੀ ਨਹੀਂ ਹੈ। ਉਹ ਕ੍ਰਿਕਟ ਦੇ ਪਿੱਛੇ ਰਹਿ ਕੇ ਖੇਡ ਨੂੰ ਬਿਹਤਰੀਨ ਸਮਝਦੇ ਹਨ। ਉਹ ਗੇਂਦਬਾਜ਼ਾਂ ਨਾਲ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਹਨ।
ਆਸਟਰੇਲੀਆ ਤੋਂ ਘਰੇਲੂ ਵਨਡੇ ਸੀਰੀਜ਼ ਹਾਰ ਜਾਣ 'ਤੇ ਕੁੰਬਲੇ ਨੇ ਕਿਹਾ ਕਿ ਵਿਰਾਟ ਕਾਫੀ ਹੱਦ ਤੱਕ ਧੋਨੀ 'ਤੇ ਨਿਰਭਰ ਦਿਖਾਈ ਦਿੰਦਾ ਹੈ। ਧੋਨੀ ਵਨਡੇ 'ਚ ਸਹੀ ਫੀਲਡ ਤੈਅ ਕਰਨ 'ਚ ਮਦਦ ਕਰਦੇ ਹਨ ਅਤੇ ਉਨ੍ਹਾਂ ਦੀ ਅਨੁਪਸਥਿਤੀ 'ਚ ਗਲਤੀਆਂ ਹੋਈਆਂ। ਆਖਰੀ ਦੋ ਵਨਡੇ 'ਚ ਫੀਲਡ ਦਾ ਚੋਣ ਸਹੀ ਨਹੀਂ ਰਿਹਾ।


author

satpal klair

Content Editor

Related News