ਭਾਰਤ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਸਟੀਵ ਵਾ ਦੀ ਆਸਟਰੇਲੀਆ ਨੂੰ ਚਿਤਾਵਨੀ, ਕਿਹਾ- ਕੋਹਲੀ ਨਾਲ ਨਾ ਉਲਝਣਾ

11/06/2020 4:31:08 PM

ਮੈਲਬੌਰਨ (ਭਾਸ਼ਾ) : ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੇ ਆਪਣੀ ਟੀਮ ਨੂੰ ਭਾਰਤ ਖ਼ਿਲਾਫ਼ 4 ਟੈਸਟ ਮੈਚਾਂ ਦੀ ਆਗਾਮੀ ਲੜੀ ਲਈ ਵਿਰਾਟ ਕੋਹਲੀ ਨਾਲ ਵਾਕਯੁੱਧ ਵਿਚ ਨਾ ਪੈਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕੋਹਲੀ ਅਤੇ ਉਨ੍ਹਾਂ ਦੀ ਟੀਮ ਨੂੰ ਚੰਗੇ ਪ੍ਰਦਰਸ਼ਨ ਦੀ 'ਵਾਧੂ ਪ੍ਰੇਰਨਾ' ਮਿਲ ਜਾਵੇਗੀ। ਬਾਰਡਰ ਗਾਵਸਕਰ ਟਰਾਫੀ 17 ਦਸੰਬਰ ਨੂੰ ਐਡੀਲੇਡ ਓਵਲ 'ਤੇ ਦਿਨ ਰਾਤ ਦੇ ਮੈਚ ਤੋਂ ਸ਼ੁਰੂ ਹੋਵੇਗੀ। ਇਸ ਦੇ ਬਾਅਦ ਮੈਲਬੌਰਨ (26 ਦਸੰਬਰ ਤੋਂ), ਸਿਡਨੀ (7 ਜਨਵਰੀ ਤੋਂ) ਅਤੇ ਬ੍ਰਿਸਬੇਨ (15 ਜਨਵਰੀ ਤੋਂ) ਵਿਚ ਮੈਚ ਖੇਡੇ ਜਾਣਗੇ। ਦੌਰੇ ਦੀ ਸ਼ੁਰੂਆਤ 27 ਨਵੰਬਰ ਤੋਂ 3 ਵਨਡੇ ਮੈਚਾਂ ਦੀ ਲੜੀ ਜ਼ਰੀਏ ਹੋਵੇਗੀ। ਵਾ ਨੇ ਇਕ ਵੀਡੀਓ ਵਿਚ ਕਿਹਾ, 'ਊਟ-ਪਟਾਂਗ ਗੱਲਾਂ ਨਾਲ ਵਿਰਾਟ ਕੋਹਲੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ।। ਮਹਾਨ ਖਿਡਾਰੀਆਂ 'ਤੇ ਇਸ ਨਾਲ ਅਸਰ ਨਹੀਂ ਪੈਂਦਾ। ਇਸ ਲਈ ਇਸ ਤੋਂ ਦੂਰ ਹੀ ਰਹੋ।' ਉਨ੍ਹਾਂ ਕਿਹਾ, 'ਇਸ ਨਾਲ  ਉਨ੍ਹਾਂ ਨੂੰ ਹੋਰ ਦੌੜਾਂ ਬਣਾਉਣ ਦੀ ਵਾਧੂ ਪ੍ਰੇਰਨਾ ਮਿਲੇਗੀ। ਇਸ ਲਈ ਉਸ 'ਤੇ ਸ਼ਬਦਾਂ ਦੇ ਤੀਰ ਨਾ ਛੱਡਣਾ ਹੀ ਬਿਹਤਰ ਹੈ।'

ਆਸਟਰੇਲੀਆ ਦੇ ਤਤਕਾਲੀਨ ਕਪਤਾਨ ਟਿਮ ਪੇਨ ਅਤੇ ਉਨ੍ਹਾਂ ਦੀ ਟੀਮ ਨੇ ਭਾਰਤੀ ਟੀਮ ਦੇ ਪਿਛਲੇ ਆਸਟਰੇਲੀਆ ਦੌਰੇ 'ਤੇ ਇਹੀ ਗਲਤੀ ਕੀਤੀ ਸੀ ਅਤੇ ਭਾਰਤ ਨੇ ਆਸਟਰੇਲੀਆਈ ਸਰਜਮੀਂ 'ਤੇ ਪਹਿਲੀ ਵਾਰ ਟੈਸਟ ਲੜੀ 2.1 ਨਾਲ ਜਿੱਤੀ । ਵਾ ਨੇ ਕਿਹਾ, 'ਕੋਹਲੀ ਵਿਸ਼ਵ ਪੱਧਰੀ ਖਿਡਾਰੀ ਹੈ ਅਤੇ ਉਹ ਲੜੀ ਦਾ ਸਭ ਤੋਂ ਉੱਤਮ ਬੱਲੇਬਾਜ਼ ਰਹਿਣਾ ਚਾਹੁੰਦਾ ਹੈ। ਪਿੱਛਲੀ ਵਾਰ ਭਾਰਤ ਵਿਚ ਸਟੀਵ ਸਮਿਥ ਅਤੇ ਉਹ ਆਹਮੋ- ਸਾਹਮਣੇ ਸਨ, ਜਿਸਮੇਂ ਸਮਿਥ 3 ਸੈਂਕੜੇ ਲਗਾ ਕੇ ਅੱਗੇ ਰਹੇ। ਇਹ ਵੀ ਉਸ ਦੇ ਜ਼ਹਿਨ ਵਿਚ ਹੋਵੇਗਾ ਅਤੇ ਉਹ ਜ਼ਿਆਦਾ ਦੌੜਾਂ ਬਣਾਉਣਾ ਚਾਹੇਗਾ।' ਉਨ੍ਹਾਂ ਕਿਹਾ ਕਿ ਬਤੌਰ ਖਿਡਾਰੀ ਕੋਹਲੀ ਹੁਣ ਕਿਤੇ ਜ਼ਿਆਦਾ ਨਿਯੰਤਰਿਤ ਹਨ ਅਤੇ ਭਾਰਤ ਨੂੰ ਵਿਦੇਸ਼ ਵਿਚ ਜਿੱਤ ਦਿਵਾਉਣ ਨੂੰ ਬੇਤਾਬ ਵੀ। ਉਨ੍ਹਾਂ ਨੇ ਕਿਹਾ, 'ਉਹ ਪਹਿਲਾਂ ਤੋਂ ਜ਼ਿਆਦਾ ਨਿਪੁੰਨ ਹਨ ਅਤੇ ਨਿਯੰਤਰਿਤ ਵੀ। ਉਹ ਚਾਹੁੰਦਾ ਹੈ ਕਿ ਭਾਰਤ ਵਿਦੇਸ਼ ਵਿਚ ਜਿੱਤ ਕੇ ਨੰਬਰ ਵਨ ਦੀ ਆਪਣੀ ਰੈਂਕਿੰਗ ਦੇ ਨਾਲ ਨਿਆਂ ਕਰੇ। ਉਹ ਟੀਮ ਨੂੰ ਉਸ ਮੁਕਾਮ 'ਤੇ ਲੈ ਗਿਆ ਹੈ, ਜਿੱਥੇ ਉਹ ਪਹਿਲਾਂ ਨਹੀਂ ਗਈ।'


cherry

Content Editor

Related News