ਏਅਰਪੋਰਟ 'ਤੇ ਸਨੀ ਲਿਓਨ ਦੇ ਨਾਲ ਦਿਖੇ 'ਵਿਰਾਟ ਕੋਹਲੀ'!
Sunday, Mar 31, 2019 - 10:12 PM (IST)

ਜਲੰਧਰ— ਸੋਸ਼ਲ ਸਾਈਟ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਏਅਰਪੋਰਟ 'ਤੇ ਸਾਬਕਾ ਪੋਰਨਸਟਾਰ ਸਨੀ ਲਿਓਨ ਦੇ ਨਾਲ ਦੇਖ ਗਏ ਹਨ। ਹਾਲਾਂਕਿ ਉਸ ਵੀਡੀਓ 'ਚ ਸਾਫ ਦਿਖ ਰਿਹਾ ਹੈ ਕਿ ਉਸ ਵਿਅਕਤੀ ਦੀ ਥੋੜੀ ਸ਼ਕਲ (ਚਿਹਰਾ) ਵਿਰਾਟ ਕੋਹਲੀ ਦੇ ਨਾਲ ਮਿਲਦੀ ਹੈ ਪਰ ਬਾਵਜੂਦ ਇਸ ਦੇ ਵਿਰਾਟ ਕੋਹਲੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਉਸ ਵੀਡੀਓ ਨੂੰ 4 ਘੰਟੇ 'ਚ ਹੀ ਇਕ ਲੱਖ ਤੋਂ ਜ਼ਿਆਦਾ ਵਿਊ ਮਿਲ ਗਏ ਸਨ। ਦੂਜੇ ਪਾਸੇ ਕੁਮੇਂਟਸ ਬਾਕਸ 'ਚ ਵੀ ਲੋਕਾਂ ਨੇ ਲਿਖਿਆ ਕਿ ਇਹ ਗਲਤ ਹੈ। ਉਹ ਵਿਅਕਤੀ ਵਿਰਾਟ ਕੋਹਲੀ ਨਹੀਂ ਹੈ। ਹਾਂ ਇਹ ਜ਼ਰੂਰ ਹੈ ਕਿ ਉਸਦੀ ਸ਼ਕਲ ਹਲਕੀ ਜੇਹੀ ਵਿਰਾਟ ਕੋਹਲੀ ਦੇ ਨਾਲ ਮਿਲਦੀ ਹੈ। ਸ਼ਾਇਦ : ਉਹ ਸਨੀ ਦਾ ਮੈਨੇਜਰ ਹੋ ਸਕਦਾ ਹੈ। ਉਹ ਵੀਡੀਓ ਪੈਪਰਾਜੀ ਫੋਟੋਗ੍ਰਾਫ ਭਯਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।