ਵਿਰਾਟ ਕੋਹਲੀ ਨੂੰ ਯਾਦ ਆਇਆ ਆਪਣਾ ਪਹਿਲਾ ਪਿਆਰ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਲਵ ਲੈਟਰ

Saturday, Jun 12, 2021 - 04:02 PM (IST)

ਵਿਰਾਟ ਕੋਹਲੀ ਨੂੰ ਯਾਦ ਆਇਆ ਆਪਣਾ ਪਹਿਲਾ ਪਿਆਰ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਲਵ ਲੈਟਰ

ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਇੰਗਲੈਂਡ ਦੌਰੇ ’ਤੇ ਹਨ ਅਤੇ ਮੈਚ ਲਈ ਖ਼ੂਬ ਪਸੀਨਾ ਵਹਾ ਰਹੇ ਹਨ। ਇਸ ਦੌਰਾਨ ਵਿਰਾਟ ਨੇ ਸੋਸ਼ਲ ਮੀਡੀਆ ’ਤੇ ਆਪਣੇ ਪੁਰਾਣੇ ਪਿਆਰ ਲਈ ਇਕ ਲਵ ਲੈਟਰ ਲਿਖਿਆ ਹੈ। ਦਰਅਸਲ ਕੋਹਲੀ ਨੇ ਖ਼ੁਦ ਨੂੰ ਫਿੱਟ ਰੱਖਣ ਲਈ ਆਲੂ ਖਾਣੇ ਬੰਦ ਕਰ ਦਿੱਤੇ ਹਨ। ਹੁਣ ਕੋਹਲੀ ਆਲੂ ਨੂੰ ਬਹੁਤ ਮਿਸ ਕਰ ਰਹੇ ਹਨ। ਇਹ ਲੈਟਰ ਕੋਹਲੀ ਨੇ ਆਲੂ ਲਈ ਆਪਣੇ ਪਿਆਰ ਨੂੰ ਜ਼ਾਹਰ ਕਰਦੇ ਹੋਏ ਲਿਖਿਆ ਹੈ।

ਇਹ ਵੀ ਪੜ੍ਹੋ: ਵਿਰਾਟ ਜਾਂ ਅਨੁਸ਼ਕਾ ਵਿਚੋਂ ਕਿਸਦੀ ਤਰ੍ਹਾਂ ਦਿੱਖਦੀ ਹੈ ਵਾਮਿਕਾ? ਕੋਹਲੀ ਦੀ ਭੈਣ ਨੇ ਦਿੱਤਾ ਇਹ ਜਵਾਬ

ਇਸ ਲੈਟਰ ਵਿਚ ਉਨ੍ਹਾਂ ਨੇ ਲਿਖਿਆ, ‘ਮੇਰੇ ਪਿਆਰੇ ਆਲੂ, ਮੈਂ ਇਹ ਲੈਟਰ ਤੁਹਾਨੂੰ ਇਸ ਲਈ ਲਿੱਖ ਰਿਹਾ ਹਾਂ, ਕਿਉਂਕਿ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮੇਰਾ ਪਿਆਰ ਤੁਹਾਡੇ ਲਈ ਸੱਚਾ ਹੈ। ਮੈਨੂੰ ਹੁਣ ਵੀ ਸਾਡੀ ਪਹਿਲੀ ਮੁਲਾਕਾਤ ਯਾਦ ਹੈ। ਜਿਸ ਦਿਨ ਮੈਂ ਤੁਹਾਨੂੰ ਆਲੂ ਦੇ ਪਰੌਂਠੇ ਵਿਚ ਦੇਖਿਆ ਸੀ। ਮੈਨੂੰ ਹੁਣ ਵੀ ਯਾਦ ਹੈ ਕਿ ਮੈਂ ਤੁਹਾਨੂੰ ਗ੍ਰੋਸਰੀ ਸਟੋਰ ਵਿਚੋਂ ਸੱਚੇ ਫੈਨ ਦੀ ਤਰ੍ਹਾਂ ਲੈ ਕੇ ਆਉਂਦਾ ਸੀ। ਮਨੂੰ ਉਹ ਦਿਨ ਯਾਦ ਹੈ, ਜਦੋਂ ਮੈਂ ਤੁਹਾਨੂੰ ਥੀਏਟਰ ਵਿਚ ਮਿਲਦਾ ਸੀ ਅਤੇ ਤੁਹਾਨੂੰ ਆਪਣੇ ਹੱਥ ਵਿਚ ਫੜਦਾ ਸੀ ਅਤੇ ਤੁਸੀਂ ਲਾਲ ਕੈਚਅਪ ਵਿਚ ਡੁੱਬੇ ਹੁੰਦੇ ਸੀ।’

PunjabKesari

ਇਹ ਵੀ ਪੜ੍ਹੋ: ਸਾਗਰ ਧਨਖੜ ਕਤਲ ਕੇਸ: ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ 25 ਜੂਨ ਤੱਕ ਵਧਾਈ ਗਈ

ਵਿਰਾਟ ਨੇ ਅੱਗੇ ਲਿਖਿਆ, ‘ਮੈਨੂੰ ਹੁਣ ਪਤਾ ਲੱਗਾ ਕਿ ਤੁਹਾਡੇ ਬਿਨਾਂ ਜੀਵਨ ਅਧੂਰਾ ਹੈ, ਜਿਵੇਂ ਆਲੂ ਦੇ ਬਿਨਾਂ ਗੋਭੀ। ਤੁਹਾਡੇ ਨਾਲ ਮਟਰ ਕਿਊਟ ਹੁੰਦੀ ਸੀ। ਜਦੋਂ ਤੋਂ ਤੁਸੀਂ ਗਏ ਹੋ ਜ਼ੀਰਾ ਵੀ ਅਧੂਰਾ ਹੈ ਅਤੇ ਜਵੀਨ ਵੀ ਫਿੱਕਾ ਹੈ। ਆਲੂ ਮੈਨੂੰ ਸਾਡਾ ਮਸਾਲੇਦਾਰ ਸਮਾਂ ਯਾਦ ਆ ਰਿਹਾ ਹੈ। ਅਜੇ ਕਹਾਣੀ ਬਾਕੀ ਹੈ, ਕਿਉਂਕਿ ਪਿਆਰ ਦਾ ਕੋਈ ਅੰਤ ਨਹੀਂ ਹੁੰਦਾ।’ ਦੱਸ ਦੇਈਏ ਕਿ ਆਲੂਆਂ ਦੇ ਇਲਾਵਾ ਵਿਰਾਟ ਨੇ ਮੀਟ, ਬਿਰਿਆਨੀ ਅਤੇ ਜੰਕ ਫੂਡ ਨੂੰ ਵੀ ਖਾਣਾ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਚੀਨ ਨੇ ਬਣਾਇਆ ‘ਖ਼ਤਰਨਾਕ’ ਕਾਨੂੰਨ, ਹੁਣ ਫ਼ੌਜ ਕੋਲੋਂ ਸਵਾਲ ਪੁੱਛਣ ’ਤੇ ਹੋਵੇਗੀ ਜੇਲ੍ਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News