ਕੋਹਲੀ ਦੇ ਨਿਸ਼ਾਨੇ ''ਤੇ ਹੋਵੇਗਾ ਸਚਿਨ ਤੇਂਦੁਲਕਰ ਦਾ ਇਹ ਵੱਡਾ ਰਿਕਾਰਡ

Thursday, Jun 13, 2019 - 01:14 PM (IST)

ਕੋਹਲੀ ਦੇ ਨਿਸ਼ਾਨੇ ''ਤੇ ਹੋਵੇਗਾ ਸਚਿਨ ਤੇਂਦੁਲਕਰ ਦਾ ਇਹ ਵੱਡਾ ਰਿਕਾਰਡ

ਸਪੋਰਟਸ ਡੈਸਕ— ਭਾਰਤ ਤੇ ਨਿਊਜੀਲੈਂਡ ਦੇ ਵਿਚਾਲੇ ਵਰਲਡ ਕੱਪ 2019 ਦਾ 18ਵਾਂ ਮੁਕਾਬਲਾ ਟੇਂਟਬ੍ਰਿਜ਼ 'ਚ ਖੇਡਿਆ ਜਾਵੇਗਾ। ਇਸ ਮੈਚ 'ਚ ਇਕ ਵਾਰ ਫਿਰ ਤੋਂ ਵਿਰਾਟ ਕੋਹਲੀ ਦੇ ਕੋਲ ਮੌਕਾ ਹੋਵੇਗਾ ਕਿ ਉਹ ਆਪਣੇ ਨਾਂ ਇਕ ਵੱਡਾ ਰਿਕਾਰਡ ਕਰ ਲੈਣ। ਇਸ ਤੋਂ ਪਹਿਲਾਂ ਮੁਕਾਬਲੇ 'ਚ ਵਿਰਾਟ ਕੋਹਲੀ ਆਸਟਰੇਲੀਆ ਦੇ ਖਿਲਾਫ 18 ਦੌੜਾਂ ਨਾਲ ਸੈਕੜੇ ਤੋਂ ਰਹਿ ਗਏ ਸਨ। ਪਰ ਨਿਊਜ਼ੀਲੈਂਡ ਦੇ ਖਿਲਾਫ ਉਨ੍ਹਾਂ ਦੇ ਕੋਲ ਮੌਕਾ ਹੋਵੇਗਾ ਕਿ ਉਹ ਆਪਣੇ ਨਾਂ ਵੱਡਾ ਰਿਕਾਰਡ ਕਰਨ। 

ਸਭ ਤੋਂ ਤੇਜ਼ 11 ਹਜ਼ਾਰ ਦੌੜਾਂ
ਦਰਅਸਲ , ਵਿਰਾਟ ਕੋਹਲੀ ਦੇ ਕੋਲ ਮੌਕਾ ਹੋਵੇਗਾ ਕਿ ਉਹ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਦਾ ਅੰਕੜਾ ਹਾਸਲ ਕਰ ਲਵੇ। ਵਿਰਾਟ ਕੋਹਲੀ 11 ਹਜ਼ਰ ਦੌੜਾਂ ਤੋਂ ਸਿਰਫ 57 ਦੌੜਾਂ ਦੂਰ ਹਨ। ਵਿਰਾਟ ਕੋਹਲੀ 222 ਪਾਰੀਆਂ 'ਚ ਹੀ ਇਹ ਕਾਰਨਾਮ ਕਰ ਸਕਦੇ ਹਨ। ਵਿਰਾਟ ਕੋਹਲੀ ਜੇਕਰ ਅਜਿਹਾ ਕਰ ਲੈਂਦੇ ਹਨ ਤਾਂ ਉਹ ਸਚਿਨ ਤੇਂਦੁਲਕਰ ਦਾ ਰਿਕਾਰਡ ਆਪਣੇ ਨਾਂ ਕਰ ਲੈਣਗੇ।PunjabKesari ਸਚਿਨ ਤੇਂਦੁਲਕਰ ਨੇ 276 ਪਾਰੀਆਂ 'ਚ ਇਹ ਰਿਕਾਰਡ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2017 'ਚ ਸਭ ਤੋਂ ਤੇਜ਼ 8 ਹਜ਼ਾਰ ਦੌੜਾਂ ਬਣਾਉਣ ਦੇ ਰਿਕਾਰਡ ਆਪਣੇ ਨਾਂ ਕੀਤਾ ਸੀ। Àਨ੍ਹਾਂ ਨੇ ਸਿਰਫ 175 ਪਾਰੀਆਂ 'ਚ ਇਹ ਅੰਕੜਾ ਹਾਸਲ ਕੀਤਾ ਸੀ। ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵੀ ਵਿਰਾਟ ਕੋਹਲੀ ਦੇ ਨਾਂ ਹੀ ਹੈ। ਵਿਰਾਟ ਕੋਹਲੀ ਨੇ 194 ਪਾਰੀਆਂ ਖੇਡਦੇ ਹੋਏ 9 ਹਜ਼ਾਰ ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਨੇ 10 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ, ਸਚਿਨ ਤੇਂਦੁਲਕਰ ਨੇ 259 ਪਾਰੀਆਂ 'ਚ ਇਹ ਅੰਕੜਾ ਹਾਸਲ ਕੀਤਾ ਸੀ ਜਦ ਕਿ ਵਿਰਾਟ ਕੋਹਲੀ ਨੇ 205 ਪਾਰੀ 'ਚ ਹੀ ਇਸ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ ਸੀ।PunjabKesari


Related News