ਖਰਾਬ ਫਾਰਮ ਤੋਂ ਗੁਜ਼ਰ ਰਹੇ ਵਿਰਾਟ ਕੋਹਲੀ ਨੋ ਤੋੜਿਆ ਸੌਰਵ ਗਾਂਗੁਲੀ ਦਾ ਇਹ ਵੱਡਾ ਰਿਕਾਰਡ

02/23/2020 3:37:03 PM

ਸਪੋਰਟਸ ਡੈਸਕ — ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਖ਼ਰਾਬ ਫ਼ਾਰਮ ਤੋਂ ਗੁਜ਼ਰ ਰਿਹਾ ਹੈ। ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ 'ਚ ਕੁਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਹੈ ਹਾਲਾਂਕਿ ਇਸ ਦੇ ਬਾਵਜੂਦ ਉਨ੍ਹਾਂ ਨੇ ਸਾਬਕਾ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਦਾ ਇਕ ਵੱਡਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਦੇ ਟੈਸਟ ਕ੍ਰਿਕਟ 'ਚ 7223 ਦੌੜਾਂ ਹੋ ਗਏ ਹਨ ਅਤੇ ਗਾਂਗੁਲੀ ਤੋਂ ਅੱਗੇ ਨਿਕਲ ਗਿਆ ਹੈ।PunjabKesari
ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਦੀ ਪਹਿਲੀ ਪਾਰੀ 'ਚ ਸਿਰਫ 2 ਦੌੜਾਂ ਬਣਾਈਆਂ ਸਨ। ਉਥੇ ਹੀ ਦੂਜੀ ਪਾਰੀ 'ਚ ਉਨ੍ਹਾਂ ਨੂੰ 19 ਦੌੜਾਂ 'ਤੇ ਆਪਣੀ ਵਿਕਟ ਗੁਆਉਣੀ ਪਈ ਪਰ ਦੂਜੀ ਪਾਰੀ ਦੇ ਦੌਰਾਨ 8ਦੌੜਾਂ ਬਣਾਉਂਦੇ ਹੀ ਕੋਹਲੀ ਨੇ ਗਾਂਗੁਲੀ ਦਾ ਟੈਸਟ 'ਚ 7212 ਦੌੜਾਂ ਬਣਾਉਣ ਦਾ ਰਿਕਾਰਡ ਤੋੜ ਦਿੱਤਾ। ਗਾਂਗੁਲੀ ਨੇ 113 ਟੈਸਟ ਮੈਚਾਂ ਦੀ 188ਵੀਂ 'ਚ 7212 ਦੌੜਾਂ ਬਣਾਈਆਂ ਸਨ। ਉਥੇ ਹੀ ਕੋਹਲੀ ਨੇ 85 ਟੈਸਟ ਮੈਚਾਂ ਦੀ 143 ਪਾਰੀ 'ਚ ਹੀ 7223 ਦੌੜਾਂ ਬਣਾ ਸਕਿਆ।PunjabKesari
ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੈਸਟ 
ਭਾਰਤ ਨੇ ਪਹਿਲੀ ਪਾਰੀ 'ਚ 183 ਦੌੜਾਂ ਤੋਂ ਪਿਛੜਨ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ ਪਹਿਲਾਂ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਇੱਥੇ ਆਪਣੀ ਦੂਜੀ ਪਾਰੀ 'ਚ ਚਾਰ ਵਿਕਟ 'ਤੇ 144 ਦੌੜਾਂ ਬਣਾਈਆਂ। ਭਾਰਤੀ ਟੀਮ ਹੁਣ ਵੀ ਨਿਊਜ਼ੀਲੈਂਡ ਨਾਲ 39 ਦੌੜਾਂ ਪਿੱਛੇ ਹੈ ਜਿਨ੍ਹੇ ਹੇਂਠਲੇ  ਬੱਲੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੇ ਦਮ 'ਤੇ ਆਪਣੀ ਪਹਿਲੀ ਪਾਰੀ 'ਚ 348 ਦੌੜਾਂ ਬਣਾਈਆਂ। ਭਾਰਤੀ ਟੀਮ ਪਹਿਲੀ ਪਾਰੀ 'ਚ 165 ਦੌੜਾਂ 'ਤੇ ਸਿਮਟ ਗਈ ਸੀ। ਸਟੰਪ ਉਖੜਨੇ  ਦੇ ਸਮੇਂ ਅੰਜਿਕਿਆ ਰਹਾਨੇ 25 ਅਤੇ ਹਨੁਮਾ ਵਿਹਾਰੀ 15 ਦੌੜਾਂ 'ਤੇ ਖੇਡ ਰਹੇ ਸਨ।


Related News