ਕੋਹਲੀ ਦੀ ਬੈਂਗਲੁਰੂ ਨੇ ਜਿੱਤਿਆ ਦੇਸ਼ ਦਾ ਦਿਲ, 60 ਫੌਜੀਆਂ ਨੂੰ ਫ੍ਰੀ ਮੈਚ ਦੇਖਣ ਦਾ ਸੱਦਾ

03/28/2019 2:03:05 PM

ਸਪੋਰਟਸ ਡੈਸਕ— ਆਈ.ਪੀ.ਐੱਲ. 2019 ਦੇ ਸੀਜ਼ਨ 'ਚ ਵਿਰਾਟ ਕੋਹਲੀ ਦੀ ਟੀਮ ਬੈਂਗਲੁਰੂ ਨੇ ਬੇਸ਼ਕ ਕੋਈ ਖਿਤਾਬ ਨਹੀਂ ਜਿੱਤਿਆ ਹੋਵੇ ਪਰ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਸ਼ਾਇਦ ਹੀ ਉਨ੍ਹਾਂ ਤੋਂ ਅੱਗੇ ਕੋਈ ਹੋਵੇ। ਬੈਂਗਲੁਰੂ ਦੀ ਫ੍ਰੈਂਚਾਈਜ਼ੀ ਨੇ ਕਰਨਾਟਕ ਰਾਜ ਕ੍ਰਿਕਟ ਸੰਘ ਦੇ ਨਾਲ ਮਿਲ ਕੇ ਇਕ ਬੇਹੱਦ ਸ਼ਲਾਘਾਯੋਗ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਜਾਣ ਵਾਲੇ ਸਾਰੇ ਘਰੇਲੂ ਮੈਚਾਂ ਲਈ ਆਰਮੀ ਦੇ 60 ਜਵਾਨਾਂ ਨੂੰ ਮੈਚ ਦੇਖਣ ਲਈ ਸੱਦਾ ਦਿੱਤਾ ਗਿਆ ਹੈ।
PunjabKesari
ਕੇ.ਐੱਸ.ਸੀ.ਏ. ਨੇ ਬੈਂਗਲੁਰੂ ਦੀ ਟੀਮ ਅਤੇ ਭਾਰਤੀ ਸੀਮਿੰਟਸ ਵੱਲੋਂ ਚੁੱਕੇ ਗਏ ਇਸ ਕਦਮ ਦੇ ਤਹਿਤ 28 ਮਾਰਚ ਤੋਂ 4 ਮਈ ਤਕ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਆਯੋਜਿਤ ਬੈਂਗਲੁਰੂ ਦੇ ਸਾਰੇ ਘਰੇਲੂ ਮੈਚਾਂ ਨੂੰ ਦੇਖਣ ਲਈ ਫੌਜੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਸਾਰੇ ਮੈਚ ਫੌਜੀਆਂ ਨੂੰ ਮੁਫਤ ਦਿਖਾਏ ਜਾਣਗੇ। ਕਰਨਾਟਕ ਸੰਘ 20 ਜਵਾਨਾਂ ਦਾ ਸਪਾਂਸਰ ਹੋਵੇਗਾ, ਜਦਕਿ ਆਰ.ਸੀ.ਬੀ. ਅਤੇ ਭਾਰਤੀ ਸੀਮਿੰਟਸ 20-20 ਜਵਾਨਾਂ ਦੀਆਂ ਸਪਾਂਸਰ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਲੀਗ ਦੇ ਉਦਘਾਟਨ ਸਮਾਰੋਹ ਦੀ ਰਕਮ ਲਗਭਗ 20 ਕਰੋੜ ਰੁਪਏ ਸੀ ਜਿਸ ਤੋਂ ਇੰਡੀਅਨ ਆਰਮੀ ਨੂੰ 11 ਕਰੋੜ, ਸੀ.ਆਰ.ਪੀ.ਐੱਫ. ਨੂੰ 7 ਕਰੋੜ ਅਤੇ ਨੇਵੀ ਸਮੇਤ ਏਅਰ ਫੋਰਸ ਨੂੰ ਇਕ-ਇਕ ਕਰੋੜ ਰੁਪਏ ਦਿੱਤੇ ਗਏ ਸਨ।


Tarsem Singh

Content Editor

Related News