ਵਿਰਾਟ ਕੋਹਲੀ ਦੇ ਨਾਂ ਹੋਈ ਇਕ ਹੋਰ ਵੱਡੀ ਉਪਲੱਬਧੀ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ

09/13/2022 4:54:03 PM

ਨਵੀਂ ਦਿੱਲੀ- ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਹੁਣ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ। ਦਰਅਸਲ ਏਸ਼ੀਆ ਕੱਪ 2022 ਵਿਚ ਵਿਰਾਟ ਕੋਹਲੀ ਨੇ ਆਪਣੇ ਬੱਲੇ ਨਾਲ ਕੋਹਰਾਮ ਮਚਾਇਆ ਹੈ, ਜਿਸ ਮਗਰੋਂ ਉਨ੍ਹਾਂ ਦੀ ਫੈਨ ਫਾਲੋਇੰਗ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਵਿਰਾਟ ਕੋਹਲੀ ਹੁਣ ਪਹਿਲੇ ਅਜਿਹੇ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਦੇ ਟਵਿਟਰ 'ਤੇ 50 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਵਿਰਾਟ ਤੋਂ ਇਲਾਵਾ ਕੋਈ ਹੋਰ ਕ੍ਰਿਕਟਰ ਇਹ ਉਪਲੱਬਧੀ ਹਾਸਲ ਨਹੀਂ ਕਰ ਸਕਿਆ ਹੈ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਅਨੁਸ਼ਕਾ-ਵਾਮਿਕਾ ਦੇ ਨਾਂ ਕੀਤਾ 71ਵਾਂ ਅੰਤਰਰਾਸ਼ਟਰੀ ਸੈਂਕੜਾ, ਮੈਦਾਨ 'ਤੇ ਰਿੰਗ ਨੂੰ ਚੁੰਮਿਆ

ਵਿਰਾਟ ਕੋਹਲੀ ਦੀ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਵਿੱਚ ਪ੍ਰਸਿੱਧੀ ਹੈ, ਜਿਸ ਵਿੱਚ ਇੰਸਟਾਗ੍ਰਾਮ 'ਤੇ 211 ਮਿਲੀਅਨ ਫਾਲੋਅਰਜ਼ ਅਤੇ ਫੇਸਬੁੱਕ 'ਤੇ ਵੀ 49 ਮਿਲੀਅਨ ਫਾਲੋਅਰਜ਼ ਸ਼ਾਮਲ ਹਨ। ਦੱਸ ਦੇਈਏ ਕਿ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖ਼ਿਲਾਫ਼ ਲੰਘੇ ਵੀਰਵਾਰ ਨੂੰ 61 ਗੇਂਦਾਂ 'ਤੇ 12 ਚੌਕਿਆਂ ਅਤੇ 6 ਛੱਕਿਆਂ ਦੀ ਬਦੌਲਤ 122 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ ਅਤੇ ਉਨ੍ਹਾਂ ਨੇ ਇਸ ਸੈਂਕੜੇ ਦਾ ਸਿਹਰਾ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧੀ ਵਾਮਿਕਾ ਨੂੰ ਦਿੱਤਾ ਸੀ। ਕੋਹਲੀ ਨੇ 989 ਦਿਨਾਂ ਬਾਅਦ ਸੈਂਕੜਾ ਲਗਾਇਆ ਸੀ। ਕੋਹਲੀ ਦਾ ਅੰਤਰਰਾਸ਼ਟਰੀ ਕ੍ਰਿਕਟ 'ਚ ਇਹ 71ਵਾਂ ਅਤੇ ਟੀ-20 ਅੰਤਰਰਾਸ਼ਟਰੀ 'ਚ ਪਹਿਲਾ ਸੈਂਕੜਾ ਸੀ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਨੇ 'ਅੰਮਾ ਦੇਖ, ਤੇਰਾ ਮੁੰਡਾ ਬਿਗੜਾ ਜਾਏ' ਗਾਣੇ 'ਤੇ ਕੀਤਾ ਡਾਂਸ, ਵੇਖੋ ਮਜ਼ੇਦਾਰ ਵੀਡੀਓ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News