IPL 2020: ਮੈਦਾਨ ਤੋਂ ਹੀ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਨੂੰ ਕੀਤਾ ਇਸ਼ਾਰਾ, ਪੁੱਛਿਆ ਇਹ ਸਵਾਲ

Wednesday, Oct 28, 2020 - 12:19 PM (IST)

IPL 2020: ਮੈਦਾਨ ਤੋਂ ਹੀ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਨੂੰ ਕੀਤਾ ਇਸ਼ਾਰਾ, ਪੁੱਛਿਆ ਇਹ ਸਵਾਲ

ਦੁਬਈ : ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜ਼ਿੰਦਗੀ 'ਚ ਬਹੁਤ ਵੱਡੀ ਖ਼ੁਸ਼ੀ ਆਉਣ ਵਾਲੀ ਹੈ। ਉਹ ਦੋਵੇਂ ਅਗਲੇ ਸਾਲ ਜਨਵਰੀ 'ਚ ਮਾਪੇ ਬਣਨ ਜਾ ਰਹੇ ਹਨ। ਇਸ ਸਮੇਂ ਜਿਥੇ ਵਿਰਾਟ ਕੋਹਲੀ ਆਈ.ਪੀ.ਐੱਲ. 'ਚ ਕਾਫ਼ੀ ਰੁੱਝੇ ਹੋਏ ਹਨ, ਉਥੇ ਹੀ ਉਨ੍ਹਾਂ ਦੀ ਪਤਨੀ ਅਨੁਸ਼ਕਾ ਵੀ ਯੂ.ਏ.ਈ. 'ਚ ਹੀ ਉਨ੍ਹਾਂ ਦੇ ਨਾਲ ਹੀ ਹੈ। ਉਹ ਸਟੇਡੀਅਮ 'ਚ ਅਕਸਰ ਹੀ ਵਿਰਾਟ ਦਾ ਉਤਸ਼ਾਹ ਵਧਾਉਂਦੀ ਨਜ਼ਰ ਆਉਂਦੀ ਹੈ। ਰਾਇਲ ਚੈਲੇਂਜਰਸ ਬੈਂਗਲੋਰ ਦੇ ਕਪਤਾਨ ਕੋਹਲੀ ਭਾਵੇਂ ਹੀ ਟੀਮ ਨੂੰ ਪਹਿਲੀ ਵਾਰ ਖ਼ਿਤਾਬ ਦਿਵਾਉਣ ਦੇ ਅਭਿਆਨ 'ਚ ਜੀ ਜਾਨ ਨਾਲ ਲੱਗੇ ਹੋਏ ਹਨ ਪਰ ਇਸ ਦੌਰਾਨ ਵੀ ਉਹ ਅਨੁਸ਼ਕਾ ਦੀ ਬਰਾਬਰ ਚਿੰਤਾ ਕਰ ਰਹੇ ਹਨ। 

ਇਹ ਵੀ ਪੜ੍ਹੋ : ਜਨਾਨੀ ਨਾਲ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
 

 
 
 
 
 
 
 
 
 
 
 
 
 
 

Haye !! how many more times he will make me feel again and again that how perfect man he is. It's so adorable the way he is asking mumma Anushka " khana khaya? " ❤ This is everything to my soul Thay are precious 🕊❤ . #virushka #Anushkasharma #viratkohli

A post shared by Virushka✨ (@virushka.xx) on Oct 25, 2020 at 6:27am PDT

ਇਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਕੋਹਲੀ ਸਟੈਂਡ 'ਚ ਖੜ੍ਹੀ ਅਨੁਸ਼ਕਾ ਨੂੰ ਖਾਣੇ ਬਾਰੇ ਪੁੱਛਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਰਾਇਲ ਚੈਂਲੇਜਰਸ ਬੈਂਗਲੋਰ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਖੇਡੇ ਗਏ ਆਈ.ਪੀ.ਐੱਲ. ਦੇ 44ਵੇਂ ਮੁਕਾਬਲੇ ਦੀ ਹੈ, ਜਿਥੇ ਮੈਦਾਨ 'ਚ ਕੋਹਲੀ ਨੇ ਇਸ਼ਾਰੇ 'ਚ ਅਨੁਸ਼ਕਾ ਸ਼ਰਮਾ ਨੂੰ ਪੁੱਛਿਆ ਕਿ ਉਨ੍ਹਾਂ ਨੇ ਖਾਣਾ ਲਿਆ ਹੈ। 

ਇਹ ਵੀ ਪੜ੍ਹੋ : ਗ਼ਲਤ ਨੰਬਰ ਨੇ ਉਜਾੜੀ ਕੁੜੀ ਦੀ ਜ਼ਿੰਦਗੀ, ਚੂੜਾ ਪਾਈ ਬੈਠੀ ਕਰ ਰਹੀ ਹੈ ਲਾੜੇ ਦੀ ਉਡੀਕ (ਵੀਡੀਓ)

ਇਸ ਮੁਕਾਬਲੇ 'ਚ ਹਾਲਾਂਕਿ ਆਰ.ਸੀ.ਬੀ. ਆਈ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰ.ਸੀ.ਬੀ. ਨੇ ਨਿਰਧਾਰਿਤ ਓਵਰਾਂ 'ਚ 6 ਵਿਕਟਾਂ 'ਤੇ 145 ਦੌੜਾਂ ਬਣਾਈਆਂ ਸੀ, ਜਵਾਬ 'ਚ ਚੇਨੱਈ ਸੁਪਰ ਕਿੰਗਜ਼ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ ਹੀ ਟੀਚਾ ਹਾਸਲ ਕਰ ਲਿਆ ਸੀ।


author

Baljeet Kaur

Content Editor

Related News