ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ

1/14/2021 3:05:48 PM

ਸਪੋਰਟਸ ਡੈਸਕ : ਬਾਲੀਵੁੱਡ ਇੰਡਸਟਰੀ ਅਤੇ ਖੇਡ ਜਗਤ ਦੀ ਸਭ ਤੋਂ ਮਸ਼ਹੂਰ ਜੋੜੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਮਾਤਾ-ਪਿਤਾ ਬਣ ਗਏ ਹਨ। ਉਥੇ ਹੀ ਅਨੁਸ਼ਕਾ ਅਤੇ ਵਿਰਾਟ ਦੀ ਧੀ ਜਨਮ ਲੈਂਦੇ ਹੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਬਣ ਗਈ ਹੈ। ਵਿਰਾਟ ਨੇ ਜਿੱਥੇ ਖੇਡ ਜਗਤ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ, ਉਥੇ ਹੀ ਅਨੁਸ਼ਕਾ ਨੇ ਸਿਨੇਮਾ ਜਗਤ ਵਿਚ ਆਪਣੀ ਜਗ੍ਹਾ ਬਣਾਈ। ਦੋਵਾਂ ਨੇ ਚੰਗੀ ਕਮਾਈ ਕੀਤੀ ਹੈ ਅਤੇ ਦੋਵਾਂ ਦੀ ਨੈਟ ਵਰਥ ਕਰੋੜਾਂ ਰੁਪਏ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੋਵਾਂ ਦੀ ਸੰਯੁਕਤ ਕਮਾਈ ਦੇ ਬਾਰੇ ਵਿਚ ਜੇਕਰ ਅਸੀਂ ਗੱਲ ਕਰੀਏ ਤਾਂ ਜਨਵਰੀ 2020 ਤੱਕ ਦੋਵਾਂ ਦੀ ਕਮਾਈ ਲੱਗਭਗ 1250 ਕਰੋੜ ਦੇ ਕਰੀਬ ਹੈ। ਅਜਿਹੇ ਵਿਚ ਵਿਰੁਸ਼ਕਾ ਦੀ ਧੀ ਜਨਮ ਲੈਂਦੇ ਹੀ 1250 ਕਰੋੜ ਦੀ ਜਾਇਦਾਦ ਦੀ ਮਾਲਕਣ ਬਣ ਗਈ ਹੈ। 

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵਿਰੁਸ਼ਕਾ ਦੀ ਧੀ ਦੀ ਤਸਵੀਰ ਅਸਲੀ ਜਾਂ ਨਕਲੀ, ਜਾਣੋ ਕੀ ਹੈ ਸਚਾਈ

ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਸਾਲ 2019 ਵਿਚ ਜਾਰੀ ਫੋਰਬ‍ਸ ਦੀ ਸੂਚੀ ਅਨੁਸਾਰ ਵਿਰਾਟ ਕੋਹਲੀ ਦੀ ਸਾਲਾਨਾ ਕਮਾਈ 252.72 ਕਰੋੜ ਰੁਪਏ ਸੀ। ਉਥੇ ਹੀ 7Q ਦੀ ਰਿਪੋਰਟ ਅਨੁਸਾਰ ਸਾਲ 2019 ਤੱਕ ਉਨ੍ਹਾਂ ਦੀ ਨੈੱਟਵਰਥ 900 ਕਰੋੜ ਰੁਪਏ ਸੀ। ਸਾਲ 2020 ਵਿਚ ਵਿਰਾਟ ਨੇ ਆਈ.ਪੀ.ਐਲ. ਖੇਡਿਆ ਅਤੇ ਕਈ ਬਰੈਂਡਸ ਦਾ ਪ੍ਰਚਾਰ ਕੀਤਾ।  ਆਈ.ਪੀ.ਐਲ. ਤੋਂ ਉਨ੍ਹਾਂ ਨੂੰ 18 ਕਰੋੜ ਰੁਪਏ ਦੀ ਕਮਾਈ ਹੋਈ, ਜਦੋਂ ਕਿ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ 7 ਕਰੋੜ ਰੁਪਏ ਸਾਲਾਨਾ ਤਨਖ਼ਾਹ ਦਿੱਤੀ। ਵਿਰਾਟ ਕੋਹਲੀ 2 ਰੈਸ‍ਟੋਰੈਂਟ ਦੇ ਵੀ ਮਾਲਕ ਹਨ। ਇਸ ਹਿਸਾਬ ਨਾਲ ਉਨ੍ਹਾਂ ਦੀ ਨੈੱਟਵਰਥ 1000 ਕਰੋੜ ਰੁਪਏ ਤੋਂ ਜ਼ਿਆਦਾ ਹੋ ਜਾਂਦੀ ਹੈ।  

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਘਰ ਆਈਆਂ ਖ਼ੁਸ਼ੀਆਂ, ਅਨੁਸ਼ਕਾ ਨੇ ਦਿੱਤਾ ਧੀ ਨੂੰ ਜਨਮ

ਫੋਰਬ‍ਸ ਸੂਚੀ ਅਨੁਸਾਰ ਸਾਲ 2019 ਵਿਚ ਅਨੁਸ਼ਕਾ ਸ਼ਰਮਾ ਨੇ 28.67 ਕਰੋੜ ਰੁਪਏ ਕਮਾਏ। 100 ਸੈਲੇਬ‍ਸ ਦੀ ਸੂਚੀ ਵਿਚ ਉਨ੍ਹਾਂ ਦਾ ਨਾਮ 21ਵੇਂ ਨੰਬਰ 'ਤੇ ਸੀ। 2018 ਵਿਚ ਉਨ੍ਹਾਂ ਨੇ 45.83 ਕਰੋੜ ਰੁਪਏ ਕਮਾਏ ਸਨ ਅਤੇ ਉਹ 16ਵੇਂ ਨੰਬਰ 'ਤੇ ਸਨ। ਉਥੇ ਹੀ ਜਦੋਂ ਉਨ੍ਹਾਂ ਦੀ ਨੈੱਟਵਰਥ ਦੀ ਗੱਲ ਆਉਂਦੀ ਹੈ ਤਾਂ ਉਹ 2019 ਤੱਕ 350 ਕਰੋੜ ਰੁਪਏ ਸੀ। ਸਾਲ 2018 ਦੇ ਬਾਅਦ ਅਨੁਸ਼‍ਕਾ ਕਿਸੇ ਫ਼ਿਲਮ ਵਿਚ ਨਜ਼ਰ ਨਹੀਂ ਆਈ ਪਰ ਉਨ੍ਹਾਂ ਨੇ ਫ਼ਿਲਮਾਂ ਪ੍ਰੋਡਿਊਸ ਕੀਤੀਆਂ। ਉਥੇ ਹੀ ਅਨੁਸ਼ਕਾ ਸ਼ਰਮਾ ਨੁਸ਼ ਨਾਮ ਤੋਂ ਫ਼ੈਸ਼ਨ ਲੇਬਲ ਚਲਾਉਂਦੀ ਹੈ। ਉਨ੍ਹਾਂ ਕੋਲ 34 ਕਰੋੜ ਕੀਮਤ ਦਾ 7,171 ਸ‍ਕ‍ਵਾਇਰ ਫੁੱਟ ਦਾ ਅਪਾਰਟਮੈਂਟ ਹੈ।

ਇਹ ਵੀ ਪੜ੍ਹੋ: ਬਰਡ ਫਲੂ ਨੇ ਧੋਨੀ ਦਾ ਨਵਾਂ ਵਪਾਰ ਕੀਤਾ ਠੱਪ, ਕੜਕਨਾਥ ਚੂਚਿਆਂ ’ਚ ਹੋਈ ਫਲੂ ਦੀ ਪੁਸ਼ਟੀ

ਦੱਸ ਦੇਈਏ ਕਿ ਅਨੁਸ਼ਕਾ ਨੇ 11 ਜਨਵਰੀ 2021 ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਧੀ ਨੂੰ ਜਨਮ ਦਿੱਤਾ ਸੀ। ਇਸ ਦੀ ਜਾਣਕਾਰੀ ਖ਼ੁਦ ਵਿਰਾਟ ਕੋਹਲੀ ਨੇ ਆਪਣੇ ਟਵਿਟਰ ਅਕਾਊਂਟ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਸੀ। 

ਇਹ ਵੀ ਪੜ੍ਹੋ: ਭਾਰਤ ਬਾਇਓਟੈਕ ਨੇ ਇਨ੍ਹਾਂ ਸ਼ਹਿਰਾਂ 'ਚ ਭੇਜਿਆ ਕੋਵਿਡ-19 ਦਾ ਟੀਕਾ ‘ਕੋਵੈਕਸਿਨ’,ਚੈੱਕ ਕਰੋ ਆਪਣੇ ਸ਼ਹਿਰ ਦਾ ਨਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor cherry