ਵਿਰੁਸ਼ਕਾ ਨੂੰ ਮਾਤਾ-ਪਿਤਾ ਬਣਨ ਦੀ ਅਮੂਲ ਨੇ ਦਿੱਤੀ ਵਧਾਈ ਪਰ ਲੋਕਾਂ ਨੇ ਲਗਾ ਦਿੱਤੀ ਕਲਾਸ, ਜਾਣੋ ਵਜ੍ਹਾ

Friday, Jan 15, 2021 - 09:57 AM (IST)

ਵਿਰੁਸ਼ਕਾ ਨੂੰ ਮਾਤਾ-ਪਿਤਾ ਬਣਨ ਦੀ ਅਮੂਲ ਨੇ ਦਿੱਤੀ ਵਧਾਈ ਪਰ ਲੋਕਾਂ ਨੇ ਲਗਾ ਦਿੱਤੀ ਕਲਾਸ, ਜਾਣੋ ਵਜ੍ਹਾ

ਸਪੋਰਟਸ ਡੈਸਕ : ਇਸ ਸਮੇਂ ਹਰ ਪਾਸੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਦੇ ਹੀ ਚਰਚੇ ਹਨ। ਇਸ ਖ਼ਬਰ ਦੇ ਬਾਅਦ ਪ੍ਰਸ਼ੰਸਕ ਬੇਹੱਦ ਖ਼ੁਸ਼ ਹਨ ਅਤੇ ਉਹ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਵਿਰਾਟ ਅਤੇ ਅਨੁਸ਼ਕਾ ਨੂੰ ਇਸ ਖ਼ਾਸ ਮੌਕੇ ’ਤੇ ਅਮੂਲ ਇੰਡੀਆ ਨੇ ਵੀ ਵਧਾਈ ਦਿੱਤੀ ਹੈ ਅਤੇ ਇਕ ਕਾਰਟੂਨ ਵੀ ਸਾਂਝਾ ਕੀਤਾ ਹੈ ਪਰ ਵਿਰੁਸ਼ਕਾ ਨੂੰ ਵਧਾਈ ਦਿੰਦੇ ਹੋਏ ਅਮੂਲ ਇੰਡੀਆ ਤੋਂ ਇਕ ਗਲਤੀ ਹੋ ਗਈ, ਜਿਸ ’ਤੇ ਲੋਕਾਂ ਨੇ ਕਈ ਸਵਾਲ ਖੜੇ੍ਹ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ

ਦਰਅਸਲ ਅਮੂਲ ਇੰਡੀਆ ਨੇ ਵਿਰਾਟ ਅਤੇ ਅਨੁਸ਼ਕਾ ਦਾ ਇਕ ਪਿਆਰਾ ਜਿਹਾ ਕਾਰਟੂਨ ਬਣਾਇਆ ਹੈ, ਜਿਸ ਵਿਚ ਵਿਰਾਟ, ਅਨੁਸ਼ਕਾ ਅਤੇ ਉਨ੍ਹਾਂ ਦੀ ਧੀ ਨਜ਼ਰ ਆ ਰਹੀ ਹੈ। ਅਮੂਲ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ, ‘ਇਸ ਡਿਲਿਵਰੀ ਨੇ ਤਾਂ ਬੋਲਡ ਕਰ ਦਿੱਤਾ। ਘਰ ਵਿਚ ਇਸ ਦਾ ਸਵਾਗਤ ਹੈ।’ ਤੁਹਾਨੂੰ ਦੱਸ ਦੇਈਏ ਕਿ ਜਿਸ ਦਿਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਮਾਤਾ-ਪਿਤਾ ਬਣੇ ਸਨ, ਉਸੇ ਦਿਨ ਬਬੀਤਾ ਫੋਗਾਟ ਦੇ ਘਰ ਵੀ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਸਨ ਪਰ ਅਮੂਲ ਨੇ ਉਨ੍ਹਾਂ ਨੂੰ ਵਧਾਈ ਨਹੀਂ ਦਿੱਤੀ, ਜਿਸ ਕਾਰਨ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ

ਲੋਕਾਂ ਨੇ ਕੀਤੇ ਸਵਾਲ 
ਇਸ ’ਤੇ ਲੋਕਾਂ ਨੇ ਸਵਾਲ ਚੁੱਕੇ ਅਤੇ ਕਿਹਾ ਕਿ ਬਬੀਤਾ ਫੋਗਾਟ ਨੂੰ ਵਧਾਈ ਕਿਉਂ ਨਹੀਂ ਦਿੱਤੀ।


PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News