ਵਿਰਾਟ ਕੋਹਲੀ ਨੇ ਹਾਸਲ ਕੀਤੀ ਇਹ ਖਾਸ ਉਪਲੱਬਧੀ

Friday, Jan 10, 2020 - 10:41 PM (IST)

ਵਿਰਾਟ ਕੋਹਲੀ ਨੇ ਹਾਸਲ ਕੀਤੀ ਇਹ ਖਾਸ ਉਪਲੱਬਧੀ

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਣੇ ਦੇ ਮੈਦਾਨ 'ਤੇ ਸ਼੍ਰੀਲੰਕਾ ਵਿਰੁੱਧ ਤੀਜੇ ਟੀ-20 ਮੈਚ 'ਚ ਸਿਰਫ 26 ਦੌੜਾਂ ਬਣਾ ਕੇ ਟੀ-20 ਅੰਤਰਰਾਸ਼ਟਰੀ ਦਾ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਕੋਹਲੀ ਦੇ ਨਾਂ ਹੁਣ ਟੀ-20 ਕ੍ਰਿਕਟ 'ਚ 250 ਚੌਕੇ ਲਗਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। ਵਿਰਾਟ ਕੋਹਲੀ ਦੌੜਾਂ ਦੇ ਮਾਮਲੇ 'ਚ ਪਹਿਲਾਂ ਹੀ ਰੋਹਿਤ ਸ਼ਰਮਾ ਤੋਂ ਅੱਗੇ ਹਨ ਪਰ ਉਸ ਨੇ ਪੁਣੇ ਟੀ-20 'ਚ 250 ਚੌਕਿਆਂ ਦਾ ਅੰਕੜਾ ਵੀ ਹਾਸਲ ਕਰ ਲਿਆ ਹੈ। ਦੇਖੋਂ ਰਿਕਾਰਡ—

PunjabKesari
ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਚੌਕੇ
250 ਵਿਰਾਟ ਕੋਹਲੀ, ਭਾਰਤ
234 ਰੋਹਿਤ ਸ਼ਰਮਾ, ਭਾਰਤ
233 ਪਾਲ ਸਟਰਲਿੰਗ, ਆਇਰਲੈਂਡ
223 ਤਿਲਕਰਤਨੇ ਦਿਲਸ਼ਾਨ, ਸ਼੍ਰੀਲੰਕਾ

PunjabKesari
ਬਤੌਰ ਕਪਤਾਨ ਸਭ ਤੋਂ ਜ਼ਿਆਦਾ ਤੇਜ਼ ਪੂਰੀਆਂ ਕੀਤੀਆਂ 1000 ਦੌੜਾਂ
30- ਵਿਰਾਟ ਕੋਹਲੀ
31- ਫਾਫ ਡੂ ਪਲੇਸਿਸ
36- ਕੇਨ ਵਿਲੀਅਮਸਨ
42- ਇਯੋਨ ਮਾਰਗਨ
54- ਵਿਲੀਅਮ ਪੋਰਟਰਫੀਲਡ
57- ਧੋਨੀ
ਕੋਹਲੀ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਬਤੌਰ ਸਭ ਤੋਂ ਤੇਜ਼ੀ ਨਾਲ 1000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਵੀ ਹਨ। ਕੋਹਲੀ ਨੇ ਇਹ ਉਪਲੱਬਧੀ ਸੀਰੀਜ਼ ਦੇ ਦੂਜੇ ਟੀ-20 ਮੈਚ 'ਚ ਹਾਸਲ ਕੀਤੀ ਸੀ।

PunjabKesari
ਟੀ-20 ਦੇ ਟੌਪ ਸਕੋਰਰ ਹਨ ਵਿਰਾਟ
2688 ਵਿਰਾਟ ਕੋਹਲੀ
2633 ਰੋਹਿਤ ਸ਼ਰਮ
2436 ਮਾਰਟਿਨ ਗੁਪਟਿਲ
2263 ਸ਼ੋਏਬ ਮਲਿਕ
2140 ਬ੍ਰੈਂਡਨ ਮੈਕੁਲਮ


author

Gurdeep Singh

Content Editor

Related News