ਕੋਹਲੀ ਨੂੰ ਵਿਦੇਸ਼ੀ ਖਿਡਾਰੀ ਚੈਪਲ ਨੇ ਦਿੱਤੀ ਇਹ ਸਲਾਹ

12/12/2018 12:22:13 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਹਮਲਾਵਰ ਅੰਦਾਜ ਲਈ ਜਾਣੇ ਜਾਂਦੇ ਹਨ। ਕੋਹਲੀ ਜਦੋਂ ਫੀਲਡ 'ਤੇ ਹੁੰਦੇ ਹਨ ਤਾਂ ਕੈਮਰੇ ਉਨ੍ਹਾਂ ਦੇ ਚਿਹਰੇ ਦੇ ਹਾਓ-ਭਾਵ ਕੈਦ ਕਰਨ 'ਚ ਕੋਈ ਕਮੀ ਨਹੀਂ ਛੱਡਦੇ। ਹਾਲਾਂਕਿ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਇਆਨ ਚੈਪਲ ਕੋਹਲੀ ਨੂੰ ਇਕ ਸਲਾਹ ਵੀ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਹਲੀ ਨੂੰ ਫੀਲਡ ਸੇਟਿੰਗ 'ਤੇ ਥੋੜਾ ਵਿਚਾਰ ਕਰਨਾ ਚਾਹੀਦਾ ਹੈ।

ਚੈਪਲ ਨੇ ਕਿਹਾ ਕਿ ਕੋਹਲੀ ਚੰਗੇ ਕਪਤਾਨ ਹਨ ਕਿ ਕਈ ਮੌਜੂਦਾਂ ਕਪਤਾਨਾਂ ਦੀ ਤਰ੍ਹਾਂ ਉਹ ਵੀ ਫੀਲਡ ਫੈਲਾ ਕੇ ਰੱਖਦੇ ਹਨ। ਕ੍ਰਿਕਇੰਫੋ ਦੇ ਇਕ ਵੀਡੀਓ 'ਚ ਚੈਪਲ ਨੂੰ ਟਵਿਟਰ ਦੇ ਜਰੀਏ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਪੁੱਛੇ ਗਏ ਸਵਾਲ  ਦੇ ਜਵਾਬ 'ਚ ਚੈਪਲ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ 'ਚ ਕੋਹਲੀ ਚੰਗੇ ਕਪਤਾਨ ਹਨ ਪਰ ਉਨ੍ਹਾਂ ਨੂੰ ਆਪਣੀ ਫੀਲਡ ਸੇਟਿੰਗ ਨੂੰ ਲੈ ਕੇ ਥੋੜਾ ਵਿਚਾਰ ਕਰਨਾ ਚਾਹੀਦਾ ਹੈ। 'ਜਦੋਂ ਤੁਸੀਂ ਫੀਲਡ ਫੈਲਾ ਕੇ ਰੱਖਦੇ ਹੋ ਤਾਂ ਬੱਲੇਬਾਜ਼ਾਂ ਨੂੰ ਸਿੰਗਲ ਲੈਣ 'ਚ ਆਸਾਨੀ ਹੁੰਦੀ ਹੈ। ਇਸ ਨਾਲ ਉਹ ਜਲਦੀ ਸੈੱਟ ਹੋ ਜਾਂਦੇ ਹਨ।
PunjabKesari
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਚੰਗੇ ਬੱਲੇਬਾਜ਼ਾਂ ਨੂੰ ਪਾਰੀ ਦੀ ਸ਼ੁਰੂਆਤ 'ਚ ਸਿੰਗਲ ਦੇ ਦਿੰਦੇ ਹਨ ਤਾਂ ਇਹ ਤੁਹਾਡੇ ਲਈ ਚੰਗਾ ਨਹੀਂ ਹੁੰਦਾ। ਤੁਹਾਨੂੰ ਉਨ੍ਹਾਂ 'ਤੇ ਸ਼ੁਰੂਆਤ 'ਚ ਹੀ ਦਬਾਅ ਬਣਾਉਣਾ ਚਾਹੀਦਾ ਹੈ। ਇਸਦੇ ਇਲਾਵਾ ਚੈਪਲ ਨੇ ਇਹ ਵੀ ਮੰਨਿਆ ਕਿ ਮੌਜੂਦਾ ਭਾਰਤੀ ਟੀਮ 'ਚ ਹਮਲਾਵਰ ਹੈ ਪਰ 2000 ਟੀਮ ਜਿੰਨੀ ਹਮਲਾਵਰ ਤਾਂ ਬਿਲਕੁਲ ਨਹੀਂ ਹੈ। ਆਸਟ੍ਰੇਲੀਆ ਟੀਮ ਬਹੁਤ ਹਮਲਾਵਰ ਟੀਮ ਸੀ।


suman saroa

Content Editor

Related News