ਖੇਡ ਮੰਤਰੀ ਤੋਂ ਲੈ ਕੇ ਵੱਡੇ ਖਿਡਾਰੀਆਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ
Thursday, Nov 08, 2018 - 12:12 PM (IST)

ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਤੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਉਹ ਇਸ ਸਮੇਂ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਬਿਤਾ ਰਹੇ ਹਨ। ਪਿਛਲੇ ਸਾਲ ਵਿਆਹ ਦੇ ਬੰਧਨ 'ਚ ਬੱਝੇ ਇਸ ਕਪਲ ਦੀ ਇਹ ਪਹਿਲੀ ਦੀਵਾਲੀ ਸੀ ਅਤੇ ਉਨ੍ਹਾਂ ਨੇ ਆਪਣੇ ਘਰ 'ਚ ਇਕੱਠੇ ਮਨਾਈ।
ਵੈਸਟਇੰਡੀਜ਼ ਖਿਲਾਫ ਲਖਨਊ 'ਚ ਮੰਗਲਵਾਰ ਨੂੰ ਟੀ-20 ਸੀਰੀਜ਼ ਦਾ ਦੂਜਾ ਮੈਚ ਖੇਡ ਕੇ ਭੁਵਨੇਸ਼ਵਰ ਕੁਮਾਰ ਵੀ ਦੀਵਾਲੀ ਮਨਾਉਣ ਆਪਣੇ ਪਰਿਵਾਰ ਵਿਚ ਆਈ। ਭਾਰਤ 11 ਨਵੰਬਰ ਨੂੰ ਸੀਰੀਜ਼ ਦਾ ਆਖਰੀ ਮੈਚ ਖੇਡੇਗੀ।
ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਨਾਲ ਇਸ ਫਾਰਮੈਟ 'ਚ ਡੈਬਿਊ ਕਰਨ ਵਾਲੇ ਕੁਣਾਲ ਪੰਡਯਾ ਨੇ ਵੀ ਪਰਿਵਾਰ ਨਾਲ ਰੌਸ਼ਨੀ ਦੇ ਇਸ ਤਿਓਹਾਰ ਨੂੰ ਮਨਾਇਆ। ਦੂਜੇ ਟੀ-20 ਮੈਚ 'ਚ ਹਾਲਾਂਕਿ ਪੰਡਯਾ ਇਕ ਵੀ ਸਫਲਤਾ ਹਾਸਲ ਨਹੀਂ ਕਰ ਪਾਏ ਸਨ। ਪੂਰੀ ਪੰਡਯਾ ਫੈਮਿਲੀ ਇਕ ਫ੍ਰੇਮ 'ਚ ਦਿਖ ਰਹੀ ਹੈ।
ਰਿਓ ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੀ ਸਾਕਸ਼ੀ ਮਲਿਕ ਨੇ ਦੀਵੇ ਜਗਾ ਕੇ ਰੌਸ਼ਨੀ ਦਾ ਤਿਓਹਾਰ ਮਨਾਇਆ। ਫਿਲਹਾਲ ਸਾਕਸ਼ੀ ਦੀ ਨਜ਼ਰ ਇਸ ਸਮੇਂ 2020 ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ 'ਤੇ ਹੈ।
ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਆਪਣੇ ਬੇਟੇ ਨਾਲ ਘਰ ਦੇ ਵਿਹੜੇ 'ਚ ਦੀਵੇ ਜਗਾਏ।
ਟੈਸਟ ਕ੍ਰਿਕਟ ਦੇ ਸਪੈਸ਼ਲਿਸਟ ਚੇਤੇਸ਼ਵਰ ਪੁਜਾਰਾ ਫਿਲਹਾਲ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਵੈਸਟਇੰਡੀਜ਼ ਖਿਲਾਫ ਦੋ ਟੈਸਟ ਮੈਚ ਖੇਡਣ ਤੋਂ ਬਾਅਦ ਪੁਜਾਰਾ ਨੇ ਛੱਤੀਸਗੜ੍ਹ ਖਿਲਾਫ ਇਕ ਮੈਚ ਖੇਡਿਆ। ਵੈਸਟਇੰਡੀਜ਼ ਦੌਰਾ ਖਤਮ ਹੋਣ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਜਾਵੇਗੀ, ਜਿੱਥੇ ਤਿੰਨ ਟੀ-20 ਅਤੇ ਤਿੰਨ ਵਨਡੇ ਮੈਚਾਂ ਦੇ ਇਲਾਵਾ 4 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਆਰਾਮ ਤੋਂ ਬਾਅਦ ਪੁਜਾਰਾ ਵਿਆਸਥ ਹੋ ਜਾਣਗੇ।