ਅੰਪਾਇਰ ਕਾਲ ’ਤੇ ਕਪਤਾਨ ਵਿਰਾਟ ਕੋਹਲੀ ਨੇ ਉਠਾਏ ਸਵਾਲ, ਕਿਹਾ..

Tuesday, Mar 23, 2021 - 12:15 PM (IST)

ਅੰਪਾਇਰ ਕਾਲ ’ਤੇ ਕਪਤਾਨ ਵਿਰਾਟ ਕੋਹਲੀ ਨੇ ਉਠਾਏ ਸਵਾਲ, ਕਿਹਾ..

ਪੁਣੇ— ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਲੈੱਗ ਬਿਫ਼ੋਰ ਵਿਕਟ (ਐੱਲ. ਬੀ. ਡਬਲਿਊ.) ਆਊਟ ਦੇ ਫ਼ੈਸਲਿਆਂ ’ਚ ਅੰਪਾਇਰ ਕਾਲ ਨਾਲ ਕਾਫ਼ੀ ਉਲਝਨਾਂ ਪੈਦਾ ਹੋ ਰਹੀਆਂ ਹਨ। ਵਿਰਾਟ ਨੇ ਇੰਗਲੈਂਡ ਖ਼ਿਲਾਫ਼ ਮੰਗਲਵਾਰ ਤੋਂ ਹੋਣ ਵਾਲੇ ਪਹਿਲੇ ਵਨ-ਡੇ ਦੀ ਪੂਰਬਲੀ ਸ਼ਾਮ ’ਤੇ ਇਹ ਗੱਲ ਕਹੀ।

ਵਿਰਾਟ ਹਾਲਾਂਕਿ ਇਹ ਕਹਿੰਦੇ-ਕਹਿੰਦੇ ਰੁਕ ਗਏ ਕਿ ਅੰਪਾਇਰ ਕਾਲ ਦੇ ਨਿਯਮ ਨੂੰ ਖੇਡ ਤੋਂ ਹਟਾ ਦੇਣਾ ਚਾਹੀਦਾ ਹੈ, ਪਰ ਉਨ੍ਹਾਂ ਨੇ ਨਾਲ ਹੀ ਜ਼ਰੂਰ ਕਿਹਾ ਕਿ ਇਸ ਨਿਯਮ ’ਤੇ ਦੁਬਾਰਾ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਇਸ ਨਾਲ ਕਾਫ਼ੀ ਉਲਝਨਾਂ ਪੈਦਾ ਹੋ ਰਹੀਆਂ ਹਨ। ਇਸ ਮਾਮਲੇ ’ਤੇ ਆਖ਼ਰੀ ਫ਼ੈਸਲਾ ਆਈ. ਸੀ. ਸੀ. ਦੀ ਕ੍ਰਿਕਟ ਕਮੇਟੀ ਨੂੰ ਲੈਣਾ ਹੈ, ਜਿਸ ਨੇ ਹਾਲ ਹੀ ’ਚ ਇਸ ਮਾਮਲੇ ’ਤੇ ਵਿਚਾਰ ਕੀਤਾ ਸੀ ਤੇ ਆਪਣੀ ਸਿਫ਼ਾਰਸ਼ਾਂ ਕ੍ਰਿਕਟ ਦੀ ਵਿਸ਼ਵ ਸੰਸਥਾ ਨੂੰ ਸੌਂਪ ਦਿੱਤਾ ਹੈ।

ਭਾਰਤੀ ਕਪਤਾਨ ਮੁਤਾਬਕ ਇਸ ਗੱਲ ’ਤੇ ਕੋਈ ਬਹਿਸ ਨਹੀਂ ਹੋਣੀ ਚਾਹੀਦੀ ਹੈ ਕਿ ਗੇਂਦ ਸਟੰਪਸ ਨੂੰ ਕਿੰਨਾ ਹਿੱਟ ਕਰੇਗੀ। ਉਨ੍ਹਾਂ ਕਿਹਾ, ‘‘ਮੈਂ ਉਦੋਂ ਤੋਂ ਕ੍ਰਿਕਟ ਖੇਡ ਰਿਹਾ ਹਾਂ ਜਦੋਂ ਕੋਈ ਡੀ. ਆਰ. ਐੱਸ. ਨਹੀਂ ਸੀ। ਜੇਕਰ ਅੰਪਾਇਰ ਨੇ ਕੋੋਈ ਫ਼ੈਸਲਾ ਕੀਤਾ ਹੈ ਤੇ ਬੱਲੇਬਾਜ਼ ਉਸ ਨੂੰ ਪਸੰਦ ਕਰੇ ਜਾਂ ਨਾ ਕਰੇ, ਪਰ ਇਹ ਬਣਿਆ ਰਹਿੰਦਾ ਹੈ ਤੇ ਜੇਕਰ ਅੰਪਾਇਰ ਉਸ ਨੂੰ ਨਾਟ ਆਊਟ ਕਰ ਦਿੰਦਾ ਹੈ ਤਾਂ ਫਿਰ ਇਹ ਕੋਈ ਮਤਲਬ ਨਹੀਂ ਰੱਖਦਾ ਕਿ ਉਹ ਥੋੜ੍ਹੇ ਵਕਫ਼ੇ ਨਾਲ ਹੈ ਜਾਂ ਜ਼ਿਆਦਾ।

ਕੋਹਲੀ ਨੇ ਕਿਹਾ, ਕ੍ਰਿਕਟ ਦੀ ਆਮ ਸਮਝ ਦੇ ਨਜ਼ਰੀਏ ਤੋਂ ਮੈਨੂੰ ਨਹੀਂ ਲਗਦਾ ਕਿ ਇਸ ’ਤੇ ਕੋਈ ਬਹਿਸ ਹੋਣੀ ਚਾਹੀਦੀ ਹੈ। ਜੇਕਰ ਗੇਂਦ ਸਟੰਪਸ ਨੂੰ ਛੂਹ ਕੇ ਹੋਏ ਨਿਕਲ ਰਹੀ ਹੈ ਤਾਂ ਬੱਲੇਬਾਜ਼ ਨੂੰ ਆਊਟ ਹੋਣਾ ਚਾਹੀਦਾ ਹੈ। ਭਾਵੇਂ ਤੁਹਾਨੂੰ ਇਹ ਪਸੰਦ ਆਵੇ ਜਾਂ ਨਾਂ ਆਵੇ।

 


author

Tarsem Singh

Content Editor

Related News