ਕਪਤਾਨ ਵਿਰਾਟ ਦਾ ਦਿਖਿਆ ਸਭ ਤੋਂ ਵੱਡਾ ਫੈਨ, ਸਰੀਰ ''ਤੇ ਵਿਰਾਟ ਦੇ ਬਣਾਏ 16 ਟੈਟੂ

Sunday, Dec 22, 2019 - 03:09 PM (IST)

ਕਪਤਾਨ ਵਿਰਾਟ ਦਾ ਦਿਖਿਆ ਸਭ ਤੋਂ ਵੱਡਾ ਫੈਨ, ਸਰੀਰ ''ਤੇ ਵਿਰਾਟ ਦੇ ਬਣਾਏ 16 ਟੈਟੂ

ਸਪੋਰਟਸ ਡੈਸਕ— ਭਾਰਤ ਅਤੇ ਵਿੰਡੀਜ਼ ਵਿਚਾਲੇ ਵਨ-ਡੇ ਸੀਰੀਜ਼ ਦਾ ਅੱਜ ਆਖਰੀ ਅਤੇ ਫੈਸਲਾਕੁੰਨ ਮੈਚ ਕਟਕ 'ਚ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਇਹ ਮੈਚ ਜਿੱਤਣ ਦੀ ਭਰਪੂਰ ਕੋਸ਼ਿਸ਼ ਕਰਨਗੀਆਂ। ਅਜਿਹੇ 'ਚ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਇਕ ਜ਼ਬਰਦਸਤ ਫੈਨ ਦੇਖਣ ਨੂੰ ਮਿਲਿਆ ਜਿਸ ਨੇ ਆਪਣੇ ਸਰੀਰ 'ਤੇ ਵਿਰਾਟ ਸਮੇਤ ਕੁਲ 16 ਟੈਟੂ ਬਣਵਾਏ ਹਨ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
PunjabKesari
ਦਰਅਸਲ, ਕਟਕ ਵਨ-ਡੇ ਤੋਂ ਪਹਿਲਾਂ ਪਿੰਟੂ ਬੇਹਰਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਵਿਰਾਟ ਕੋਹਲੀ ਦੀ ਖੇਡ ਸ਼ੈਲੀ ਕਾਰਨ ਉਨ੍ਹਾਂ ਦੀ ਬਹੁਤ ਵੱਡਾ ਪ੍ਰਸ਼ੰਸਕ ਬਣ ਗਿਆ ਹਾਂ। ਇਸ ਲਈ ਮੈਂ ਉਨ੍ਹਾਂ ਦੇ ਟੈਟੂ ਬਣਾ ਕੇ ਉਨ੍ਹਾਂ ਪ੍ਰਤੀ ਆਪਣਾ ਸਨਮਾਨ ਦਿਖਾਉਣ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਉਨ੍ਹਾਂ ਵੱਲੋਂ ਬਣਾਏ ਗਏ 16 ਟੈਟੂਆਂ 'ਚ ਟੀਮ ਇੰਡੀਆ ਦਾ 2011 ਦਾ ਵਿਸ਼ਵ ਕੱਪ ਟੈਟੂ, ਭਾਰਤੀ ਕ੍ਰਿਕਟ ਬੋਰਡ ਭਾਵ ਬੀ. ਸੀ. ਸੀ. ਆਈ. ਦਾ ਟੈਟੂ ਅਤੇ ਅੰਡਰ 19 ਵਰਲਡ ਕੱਪ ਦਾ ਟੈਟੂ ਵੀ ਸ਼ਾਮਲ ਹੈ। ਵਿਰਾਟ ਕੋਹਲੀ ਦੀ ਜਰਸੀ ਨੰਬਰ 18 ਦਾ ਚਿੱਤਰ ਅਤੇ ਹੋਰ ਵੀ ਟੈਟੂ ਉਨ੍ਹਾਂ ਨੇ ਆਪਣੇ ਸਰੀਰ 'ਤੇ ਬਣਾਏ ਹੋਏ ਹਨ।


author

Tarsem Singh

Content Editor

Related News