ਵਿਰਾਟ ਨੇ ਬਣਾਇਆ IPL ਦਾ ਇਕ ਹੋਰ ਰਿਕਾਰਡ, ਇਸ ਮਾਮਲੇ ''ਚ ਕੀਤੀ ਧੋਨੀ ਦੀ ਬਰਾਬਰੀ

Sunday, May 05, 2019 - 10:48 AM (IST)

ਸਪੋਰਟਸ ਡੈਸਕ— ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਐਤਵਾਰ ਨੂੰ ਆਈ.ਪੀ.ਐੱਲ. 'ਚ 4000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਕਪਤਾਨ ਬਣ ਗਏ ਹਨ। ਹੈਦਰਾਬਾਦ ਦੇ ਖਿਲਾਫ ਆਈ.ਪੀ.ਐੱਲ. 2019 ਦੇ 54ਵੇਂ ਮੁਕਾਬਲੇ 'ਚ ਕੋਹਲੀ ਨੇ ਚੌਕਾ ਲਗਾਉਂਦੇ ਹੀ ਇਹ ਰਿਕਾਰਡ ਆਪਣੇ ਨਾਂ ਕੀਤਾ। ਇਸ ਮਾਮਲੇ 'ਚ ਵਿਰਾਟ ਕੋਹਲੀ ਨੇ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕਰ ਲਈ ਹੈ। ਵਿਰਾਟ ਤੋਂ ਪਹਿਲਾਂ ਧੋਨੀ ਨੇ ਬਤੌਰ ਕਪਤਾਨ ਆਈ.ਪੀ.ਐੱਲ. ਆਪਣੀਆਂ 4000 ਦੌੜਾਂ ਪੂਰੀਆਂ ਕੀਤੀਆਂ ਸਨ।
PunjabKesari
ਜ਼ਿਕਰਯੋਗ ਹੈ ਕਿ ਧੋਨੀ ਨੇ ਬਤੌਰ ਕਪਤਾਨ ਆਈ.ਪੀ.ਐੱਲ. 'ਚ 4084 ਦੌੜਾਂ ਬਣਾਈਆਂ ਹਨ। ਜਦਕਿ ਵਿਰਾਟ ਦੇ ਨਾਂ ਹੁਣ ਬਤੌਰ ਕਪਤਾਨ 4010 ਦੌੜਾਂ ਹੋ ਗਈਆਂ ਹਨ। ਵਿਰਾਟ ਨੇ ਆਈ.ਪੀ.ਐੱਲ. ਦੇ 177 ਮੈਚਾਂ ਦੀਆਂ 169 ਪਾਰੀਆਂ 'ਚ 5 ਸੈਂਕੜੇ ਅਤੇ 36 ਅਰਧ ਸੈਂਕੜੇ ਦੇ ਨਾਲ 5412 ਦੌੜਾਂ ਬਣਾਈਆਂ ਹਨ। ਜਦਕਿ ਧੋਨੀ ਦੇ ਨਾਂ ਆਈ.ਪੀ.ਐੱਲ. 'ਚ 4374 ਦੌੜਾਂ ਦਰਜ ਹਨ। ਧੋਨੀ ਨੇ ਇੰਨੀਆਂ ਦੌੜਾਂ 186 ਮੈਚਾਂ ਦੀਆਂ 166 ਪਾਰੀਆਂ 'ਚ ਬਣਾਈਆਂ ਹਨ। ਧੋਨੀ ਦੇ ਨਾਂ ਆਈ.ਪੀ.ਐੱਲ.'ਚ 23 ਅਰਧ ਸੈਂਕੜੇ ਦਰਜ ਹਨ। ਹੈਦਰਾਬਾਦ ਖਿਲਾਫ ਵਿਰਾਟ ਕੋਹਲੀ 7 ਗੇਂਦਾਂ 'ਚ ਸਿਰਫ 16 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਉਨ੍ਹਾਂ ਨੇ 2 ਚੌਕੇ ਅਤੇ ਇਕ ਛੱਕਾ ਲਗਾਇਆ। ਖਲੀਲ ਅਹਿਮਦ ਨੇ ਵਿਰਾਟ ਨੂੰ ਵਿਕਟ ਦੇ ਪਿੱਛੇ ਰਿਧੀਮਾਨ ਸਾਹਾ ਦੇ ਹੱਥੋਂ ਕੈਚ ਆਊਟ ਕਰਾਕੇ ਚਲਦਾ ਕੀਤਾ।


Tarsem Singh

Content Editor

Related News