IND vs SL : ਮੈਚ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ CAA ''ਤੇ ਦਿੱਤਾ ਵੱਡਾ ਬਿਆਨ

01/04/2020 5:28:55 PM

ਗੁਹਾਟੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਨਾਗਰਿਕ ਸੋਧ ਐਕਟ (ਸੀ. ਏ. ਏ.) 'ਤੇ ਬਿਨਾ ਕਿਸੇ ਪੂਰਨ ਜਾਣਕਾਰੀ ਦੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੀ. ਏ. ਏ. ਨੇ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਘੱਟ ਗਿਣਤੀ ਫਿਰਕੇ ਹਿੰਦੂ, ਸਿੱਖ, ਬੌਧ, ਜੈਨ, ਪਾਰਸੀ ਅਤੇ ਇਸਾਈਆਂ ਦੇ 12 ਸਾਲ ਦੀ ਬਜਾਏ 6 ਸਾਲ ਭਾਰਤ 'ਚ ਰਹਿਣ 'ਤੇ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੀ ਵਿਵਸਥਾ ਹੈ।
PunjabKesari
ਕੋਹਲੀ ਨੇ ਸ਼੍ਰੀਲੰਕਾ ਖਿਲਾਫ ਪਹਿਲੇ ਟੀ-20 ਕੌਮਾਂਤਰੀ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਇਸ ਮਸਲੇ 'ਤੇ ਮੈਂ ਗ਼ੈਰ ਜ਼ਿੰਮੇਵਾਰ ਨਹੀਂ ਹੋਣਾ ਚਾਹੁੰਦਾ ਹਾਂ ਅਤੇ ਕੁਝ ਅਜਿਹਾ ਨਹੀਂ ਕਹਿਣਾ ਚਾਹੁੰਦਾ ਕਿ ਜਿਸ 'ਤੇ ਦੋਹਾਂ ਪੱਖਾਂ ਦੀ ਆਮ ਰਾਏ ਨਾ ਹੋਵੇ। ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਸ ਦਾ ਕੀ ਮਤਲਬ ਹੈ ਅਤੇ ਇਸ ਨੂੰ ਲੈ ਕੇ ਕੀ ਚਲ ਰਿਹਾ ਹੈ ਅਤੇ ਇਸ ਤੋਂ ਬਾਅਦ ਹੀ ਮੈਨੂੰ ਇਸ 'ਤੇ ਬਿਆਨ ਦੇਣ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ।'' ਕਪਤਾਨ ਨੇ ਸਪੱਸ਼ਟ ਕੀਤਾ ਕਿ ਉਹ ਜਿਸ ਵਿਸ਼ੇ ਬਾਰੇ ਜ਼ਿਆਦਾ ਨਹੀਂ ਜਾਨਣਗੇ ਉਸ 'ਤੇ ਟਿੱਪਣੀ ਕਰਕੇ ਖ਼ੁਦ ਨੂੰ ਵਿਵਾਦਾਂ 'ਚ ਨਹੀਂ ਘਸੀਟਨਾ ਚਾਹੁੰਦੇ।
PunjabKesari
ਕੋਹਲੀ ਨੇ ਅੱਗੇ ਕਿਹਾ, ''ਕਿਉਂਕਿ ਤੁਸੀਂ ਇਕ ਗੱਲ ਕਹਿ ਸਕਦੇ ਹੋ ਅਤੇ ਇਸ ਤੋਂ ਬਾਅਦ ਕੋਈ ਦੂਜੀ ਗੱਲ ਕਹਿ ਸਕਦਾ ਹੈ। ਇਸ ਲਈ ਮੈਂ ਕਿਸੇ ਅਜਿਹੀ ਚੀਜ਼ 'ਤੇ ਨਹੀਂ ਪੈਣਾ ਚਾਹੁੰਦਾ ਜਿਸ ਦੀ ਮੈਨੂੰ ਪੂਰੀ ਤਰ੍ਹਾਂ ਜਾਣਕਾਰੀ ਨਾ ਹੋਵੇ ਅਤੇ ਇਸ 'ਤੇ ਟਿੱਪਣੀ ਕਰਨਾ ਮੇਰੇ ਲਿਹਾਜ਼ ਨਾਲ ਜ਼ਿੰਮੇਵਾਰੀ ਭਰਿਆ ਨਹੀਂ ਹੋਵੇਗਾ।'' ਕੋਹਲੀ ਹਾਲਾਂਕਿ ਸੁਰੱਖਿਆ ਵਿਵਸਥਾ ਤੋਂ ਸੰਤੁਸ਼ਟ ਹਨ ਅਤੇ ਉਨ੍ਹਾਂ ਕਿਹਾ ਕਿ ਸ਼ਹਿਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਸੀਂ ਸੜਕਾਂ 'ਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਦੇਖੀ।


Tarsem Singh

Content Editor

Related News