ਬਿਜ਼ੀ ਸ਼ੈਡਿਊਲ ਮਾਮਲਾ : ਕੋਹਲੀ ਨੂੰ ਮਿਲਿਆ ਸਾਬਕਾ IPL ਚੇਅਰਮੈਨ ਦਾ ਸਾਥ, ਕਿਹਾ- COA ਹੈ ਪੂਰਾ ਜ਼ਿੰਮੇਵਾਰ

Friday, Jan 24, 2020 - 05:33 PM (IST)

ਬਿਜ਼ੀ ਸ਼ੈਡਿਊਲ ਮਾਮਲਾ : ਕੋਹਲੀ ਨੂੰ ਮਿਲਿਆ ਸਾਬਕਾ IPL ਚੇਅਰਮੈਨ ਦਾ ਸਾਥ, ਕਿਹਾ- COA ਹੈ ਪੂਰਾ ਜ਼ਿੰਮੇਵਾਰ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸਾਬਕਾ ਚੇਅਰਮੈਨ ਰਾਜੀਵ ਸ਼ੁਕਲਾ ਨੇ ਬਿਜ਼ੀ ਕ੍ਰਿਕਟ ਪ੍ਰੋਗਰਾਮ ਨੂੰ ਲੈ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਚਿੰਤਾ ਦਾ ਸਮਰਥਨ ਕੀਤਾ। ਟੀਮ ਇੰਡੀਆ ਆਸਟਰੇਲੀਆ ਖਿਲਾਫ ਘਰੇਲੂ ਸੀਰੀਜ਼ ਦੇ ਪੰਜ ਦਿਨ ਦੇ ਅੰਦਰ ਹੀ ਨਿਊਜ਼ੀਲੈਂਡ ਦੌਰੇ 'ਤੇ ਪਹੁੰਚੀ ਸੀ। ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 ਤੋਂ ਪਹਿਲਾਂ ਕਿਹਾ ਸੀ, ''ਹੁਣ ਅਸੀਂ ਉਸ ਸਥਿਤੀ ਦੇ ਨਜ਼ਦੀਕ ਪਹੁੰਚ ਰਹੇ ਹਾਂ ਜਿੱਥੇ ਸਿੱਧੇ ਸਟੇਡੀਅਮ 'ਤੇ ਲੈਂਡਿੰਗ ਕਰਕੇ ਖੇਡਣਾ ਹੋਵੇਗਾ। ਪ੍ਰੋਗਰਾਮ ਇਨ੍ਹਾਂ ਬਿਜ਼ੀ ਹੋ ਗਿਆ ਹੈ ਕਿ ਇੰਨਾ ਸਫਰ ਕਰਕੇ ਅਲਗ ਟਾਈਮ ਜ਼ੋਨ ਵਾਲੇ ਦੇਸ਼ 'ਚ ਆ ਕੇ ਤੁਰੰਤ ਢਲਣਾ ਸੌਖਾ ਨਹੀਂ ਹੁੰਦਾ।''
PunjabKesari
ਉਨ੍ਹਾਂ ਕਿਹਾ, ''ਮੈਨੂੰ ਯਕੀਨ ਹੈ ਕਿ ਭਵਿੱਖ 'ਚ ਇਨ੍ਹਾਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ। ਕੌਮਾਂਤਰੀ ਕ੍ਰਿਕਟ ਅਜਿਹਾ ਹੀ ਹੈ ਜਿੱਥੇ ਲਗਾਤਾਰ ਖੇਡਣਾ ਹੁੰਦਾ ਹੈ। ਇਸ 'ਤੇ ਸ਼ੁਕਲਾ ਨੇ ਕਿਹਾ, ''ਮੈਂ ਕੋਹਲੀ ਦਾ ਸਮਰਥਨ ਕਰਦਾ ਹਾਂ ਕਿ ਕਲੰਡਰ ਕਾਫੀ ਬਿਜ਼ੀ ਹੈ। ਲਗਾਤਾਰ ਮੈਚ ਅਤੇ ਸੀਰੀਜ਼ ਨਹੀਂ ਹੋਣੀਆਂ ਚਾਹੀਦੀਆਂ ਹਨ। ਖਿਡਾਰੀਆਂ ਨੂੰ ਆਰਾਮ ਅਤੇ ਤਰੋਤਾਜ਼ਾ ਹੋਣ ਲਈ ਪੂਰਾ ਸਮਾਂ ਮਿਲਣਾ ਚਾਹੀਦਾ ਹੈ।'' ਉਨ੍ਹਾਂ ਨੇ ਇਸ ਲਈ ਪ੍ਰਸ਼ਾਸਕਾਂ ਦੀ ਕਮੇਟੀ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ, ''ਸ਼ੈਡਿਊਲ ਤੈਅ ਕਰਨ ਤੋਂ ਪਹਿਲਾਂ ਸੀ. ਓ. ਏ. ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਸੀ।''


author

Tarsem Singh

Content Editor

Related News