ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵੱਡਾ ਬਿਆਨ, ''ਮੈਂ ਕਿਸੇ ''ਤੇ ਅਹਿਸਾਨ ਨਹੀਂ ਕੀਤਾ''

Friday, Oct 26, 2018 - 11:16 AM (IST)

ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਵੱਡਾ ਬਿਆਨ, ''ਮੈਂ ਕਿਸੇ ''ਤੇ ਅਹਿਸਾਨ ਨਹੀਂ ਕੀਤਾ''

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਵਿਸ਼ਾਖਾਪਟਨਮ 'ਚ ਵੈਸਟਇੰਡੀਜ਼ ਖਿਲਾਫ 129 ਗੇਂਦਾਂ 'ਚ ਸ਼ਾਨਦਾਰ 157 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੀ 81ਵੀਂ ਦੌੜ ਬਣਾਉਂਦੇ ਹੀ ਉਹ ਵਨ ਡੇ ਕ੍ਰਿਕਟ 'ਚ ਸਭ ਤੋਂ ਤੇਜ਼ ਰਫਤਾਰ ਨਾਲ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣ ਗਏ ਹਨ। 
PunjabKesari
ਇਸ ਤੋਂ ਬਾਅਦ ਬੀ.ਸੀ.ਸੀ.ਆਈ. ਟੀ.ਵੀ. ਨੂੰ ਦਿੱਤੇ ਇਕ ਇੰਟਰਵਿਊ 'ਚ ਕੋਹਲੀ ਨੇ ਆਪਣੀ ਇਸ ਉਪਲਬਧੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਦੇਸ਼ ਲਈ ਖੇਡਣਾ ਕਿਸੇ 'ਤੇ ਅਹਿਸਾਨ ਕਰਨਾ ਨਹੀਂ ਹੈ ਅਤੇ ਸ਼ਾਇਦ ਇਹੋ ਕਾਰਨ ਹੈ ਕੌਮਾਂਤਰੀ ਕ੍ਰਿਕਟ 'ਚ 10 ਸਾਲ ਬਿਤਾਉਣ ਦੇ ਬਾਵਜੂਦ ਭਾਰਤੀ ਕਪਤਾਨ ਵਿਰਾਟ ਕੋਹਲੀ ਖੁਦ ਨੂੰ 'ਕੁਝ ਖਾਸ ਦਾ ਹੱਕਦਾਰ' ਨਹੀਂ ਮੰਨਦੇ ਹਨ। ਕੋਹਲੀ ਨੇ ਬੀ.ਸੀ.ਸੀ.ਆਈ.ਟੀ.ਵੀ. ਨੂੰ ਕਿਹਾ, ਮੇਰੇ ਲਈ ਦੇਸ਼ ਦੀ ਨੁਮਾਇੰਦਗੀ ਕਰਨਾ ਬਹੁਤ ਵੱਡਾ ਸਨਮਾਨ ਹੈ ਅਤੇ ਇੱਥੇ 10 ਸਾਲ ਖੇਡਣ ਦੇ ਬਾਅਦ ਵੀ ਮੈਨੂੰ ਅਜਿਹਾ ਅਹਿਸਾਸ ਨਹੀਂ ਹੁੰਦਾ ਕਿ ਮੈਂ ਕਿਸੇ ਖਾਸ ਚੀਜ਼ ਦਾ ਹੱਕਦਾਰ ਹਾਂ। ਤੁਹਾਨੂੰ ਉਦੋਂ ਵੀ ਕੌਮਾਂਤਰੀ ਪੱਧਰ 'ਤੇ ਹਰੇਕ ਦੌੜ ਲਈ ਸਖਤ ਮਿਹਨਤ ਕਰਨੀ ਹੋਵੇਗੀ।''


Related News