ਵਿਰਾਟ ਕੋਹਲੀ ਦੀ ਪਹਿਲੀ Audi ਕਾਰ ਪੁਲਸ ਨੇ ਕੀਤੀ ਜ਼ਬਤ, ਜਾਣੋ ਕਾਰਨ

Monday, Dec 14, 2020 - 12:30 PM (IST)

ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਵਿਚੋਂ ਇਕ ਹਨ। ਵਿਰਾਟ ਕੋਹਲੀ ਦਰਜਨਾ ਬਰਾਂਡ ਦੇ ਅੰਬੈਸਡਰ ਵੀ ਹਨ। ਇਸ ਤੋਂ ਉਨ੍ਹਾਂ ਦੀ ਪ੍ਰਸਿੱਧੀ ਦਾ ਪਤਾ ਲੱਗਦਾ ਹੈ। ਨੌਜਵਾਨ ਵਿਰਾਟ ਕੋਹਲੀ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਵਿਰਾਟ ਕੋਹਲੀ ਕੋਲ ਮੌਜੂਦਾ ਸਮੇਂ ਵਿਚ ਕਈ ਲਗਜਰੀ ਕਾਰਾਂ ਹਨ। ਕੋਹਲੀ ਲੰਬੇ ਸਮੇਂ ਤੋਂ Audi ਇੰਡੀਆ ਦੇ ਬਰਾਂਡ ਅੰਬੈਸਡਰ ਵੀ ਹਨ। ਕੋਹਲੀ ਆਡੀ ਇੰਡੀਆ ਦੀ ਹਰ ਨਵੀਂ ਕਾਰ ਲਾਂਚ ਦੇ ਖ਼ਾਸ ਮੌਕੇ 'ਤੇ ਨਜ਼ਰ ਆਉਂਦੇ ਹਨ। ਅਜਿਹੇ ਵਿਚ ਸਵਾਲ ਉਠਦਾ ਹੈ ਕਿ ਜੇਕਰ Audi ਇੰਡੀਆ ਦੇ ਹਰ ਨਵੇਂ ਮਾਡਲ ਦੀ ਲਾਂਚਿੰਗ 'ਤੇ ਵਿਰਾਟ ਨੂੰ ਇਕ ਨਵੀਂ ਕਾਰ ਮਿਲਦੀ ਹੈ ਤਾਂ ਉਹ ਪੁਰਾਣੀ ਕਾਰ ਦਾ ਕੀ ਕਰਦੇ ਹਨ?

ਇਹ ਵੀ ਪੜ੍ਹੋ: ਕਲੀਨਿਕ ਦੇ ਬਾਹਰ ਸਪਾਟ ਹੋਈ ਵਿਰਾਟ ਦੀ ਪਤਨੀ ਅਨੁਸ਼ਕਾ, ਚਿਹਰੇ 'ਤੇ ਦਿਖਿਆ ਪ੍ਰੈਂਗਨੈਂਸੀ ਗਲੋ (ਤਸਵੀਰਾਂ)

PunjabKesari

ਦਰਅਸਲ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਇਕ ਪੁਰਾਣੀ ਕਾਰ ਇਸ ਸਮੇਂ ਮਹਾਰਾਸ਼ਟਰ ਦੇ ਪੁਲਸ ਸਟੇਸ਼ਨ ਵਿਚ ਖੜ੍ਹੀ ਹੈ। ਹੁਣ ਤੁਹਾਡੇ ਦਿਮਾਗ ਵਿਚ ਇਹ ਵੀ ਸਵਾਲ ਆਇਆ ਹੋਵੇਗਾ ਕਿ ਕੀ ਵਿਰਾਟ ਨੇ ਕੋਈ ਅਪਰਾਧ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੀ ਕਾਰ ਜ਼ਬਤ ਕਰ ਲਈ ਗਈ ਹੈ? ਇੱਥੇ ਤੁਹਾਨੂੰ ਦੱਸ ਦੇਈਏ ਵਿਰਾਟ ਕਿਸੇ ਅਪਰਾਧ ਵਿਚ ਸ਼ਾਮਲ ਨਹੀਂ ਹਨ।

ਇਹ ਵੀ ਪੜ੍ਹੋ: 4 ਮਹੀਨੇ ਬਾਅਦ ਪੁੱਤਰ ਨੂੰ ਮਿਲੇ ਹਾਰਦਿਕ ਪੰਡਯਾ, ਪਿਤਾ ਦਾ ਫਰਜ਼ ਨਿਭਾਉਂਦੇ ਆਏ ਨਜ਼ਰ (ਤਸਵੀਰਾਂ)

ਦਰਅਸਲ ਜਦੋਂ Audi ਇੰਡੀਆ ਨੇ ਨਵਾਂ R8 ਲਾਂਚ ਕੀਤਾ, ਉਦੋਂ ਭਾਰਤੀ ਕਪਤਾਨ ਨੇ ਆਪਣੀ ਪੁਰਾਣੀ ਕਾਰ ਵੇਚ ਦਿੱਤੀ। ਥਾਣੇ ਵਿਚ ਖੜ੍ਹੀ ਵਿਰਾਟ ਦੀ ਕਾਰ 2012 ਦੀ Audi R8 ਹੈ। ਇਹ ਵਿਰਾਟ ਕੋਹਲੀ ਦੀ ਪਹਿਲੀ ਆਡੀ ਕਾਰ ਸੀ। ਸਾਲ 2016 ਵਿਚ ਵਿਰਾਟ ਨੇ ਇਕ ਬਰੋਕਰ ਜ਼ਰੀਏ ਸਾਗਰ ਠੱਕਰ ਨਾਮ ਦੇ ਵਿਅਕਤੀ ਨੂੰ ਆਪਣੀ Audi ਕਾਰ ਵੇਚ ਦਿੱਤੀ ਸੀ। ਇਕ ਵੈਬਸਾਈਟ ਦੀ ਰਿਪੋਰਟ ਮੁਤਾਬਕ ਸਾਗਰ ਬਾਅਦ ਵਿਚ ਇਕ ਘੋਟਾਲੇ ਵਿਚ ਸ਼ਾਮਲ ਪਾਏ ਗਏ, ਜਿਸ ਦੇ ਚਲਦੇ ਉਨ੍ਹਾਂ ਦੀ ਕਾਰ ਨੂੰ ਪੁਲਸ ਵੱਲੋਂ ਜ਼ਬਤ ਕਰ ਲਿਆ ਗਿਆ ਸੀ। ਵਿਰਾਟ ਕੋਹਲੀ ਦਾ ਇਸ ਕਾਰ ਜਾਂ ਇਸ ਕੇਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਇਹ ਕਾਰ ਵੇਚਦੇ ਸਮੇਂ ਕਾਗਜ਼ੀ ਕਾਰਵਾਈ ਠੀਕ ਤਰੀਕੇ ਨਾਲ ਕੀਤੀ ਸੀ। ਸਾਗਰ ਨੇ ਕਾਰ ਨੂੰ ਲੱਗਭੱਗ 2.5 ਕਰੋੜ ਰੁਪਏ ਵਿਚ ਖਰੀਦਿਆ ਸੀ।

ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਭੁੱਖ ਹੜਤਾਲ ਸ਼ੁਰੂ


cherry

Content Editor

Related News