ਟੀਮ ਇੰਡੀਆ ਦੀ ਜਿੱਤ ਨਾਲ ਬਾਗੋ-ਬਾਗ ਹੋਈ ਅਨੁਸ਼ਕਾ, ਵਿਰਾਟ ਨੂੰ ਇੰਝ ਦਿੱਤੀ ਸ਼ਾਬਾਸ਼ੀ
Saturday, Jan 19, 2019 - 12:38 PM (IST)

ਨਵੀਂ ਦਿੱਲੀ— ਭਾਰਤ ਨੇ ਆਸਟਰੇਲੀਆ ਖਿਲਾਫ ਸ਼ੁੱਕਰਵਾਰ ਨੂੰ ਆਖ਼ਰੀ ਵਨ ਡੇ 'ਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਜਮਾਇਆ। ਭਾਰਤ ਲਈ ਆਸਟਰੇਲੀਆ ਦਾ ਦੌਰਾ ਕਈ ਮਾਇਨੇ 'ਚ ਖਾਸ ਰਿਹਾ, ਟੀਮ ਨੇ ਦੋ ਫਾਰਮੈਟ ਭਾਵ ਟੈਸਟ ਅਤੇ ਵਨ ਡੇ 'ਚ ਜਿੱਤ ਅਤੇ ਟੀ-20 ਸੀਰੀਜ਼ 'ਚ ਬਰਾਬਰੀ ਦਰਜ ਕੀਤੀ। ਕੋਹਲੀ ਨੇ ਇਸ ਜਿੱਤ ਦਾ ਸਿਹਰਾ ਪੂਰੀ ਟੀਮ ਨੂੰ ਦਿੱਤਾ। ਜਦਕਿ ਅਦਾਕਾਰਾ ਅਤੇ ਕਪਤਾਨ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਵੀ ਟੀਮ ਦੀ ਇਤਿਹਾਸਕ ਜਿੱਤ 'ਤੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਅਨੁਸ਼ਕਾ ਨੇ ਟਵੀਟ ਕਰਦੇ ਹੋਏ ਲਿਖਿਆ, ''ਆਸਟਰੇਲੀਆ ਦੌਰਾ ਸ਼ਾਨਦਾਰ ਰਿਹਾ, ਟੀਮ ਨੂੰ ਮਿਲੀ ਜਿੱਤ ਨਾਲ ਬੇਹੱਦ ਖੁਸ਼ ਹਾਂ। ਇਸ ਤੋਂ ਵੀ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਇਸ ਜਿੱਤ ਦੀ ਗਵਾਹ ਬਣੀ। ਮੈਨੂੰ ਆਪਣੇ ਪਿਆਰ ਵਿਰਾਟ 'ਤੇ ਮਾਣ ਹੈ।'' ਅਨੁਸ਼ਕਾ ਇਸ ਤੋਂ ਪਹਿਲਾਂ ਵੀ ਵਿਰਾਟ ਨੂੰ ਲੈ ਕੇ ਇਸ ਤਰ੍ਹਾਂ ਦੇ ਟਵੀਟ ਕਰਦੀ ਰਹਿੰਦੀ ਹੈ। ਇਸ ਟਵੀਟ ਦੇ ਨਾਲ ਅਨੁਸ਼ਕਾ ਨੇ ਭਾਰਤੀ ਖਿਡਾਰੀਆਂ ਦੀ ਜਿੱਤ ਦੇ ਬਾਅਦ ਵਾਲੀ ਇਕ ਤਸਵੀਰ ਵੀ ਸ਼ੇਅਰ ਕੀਤੀ।
ਜਦਕਿ ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣੇ ਅਕਾਊਂਟ ਦੇ ਜ਼ਰੀਏ ਜਿੱਤ ਦੀ ਤਸਵੀਰ ਸਾਂਝੀ ਕੀਤੀ ਹੈ। ਕੋਹਲੀ ਨੇ ਲਿਖਿਆ, ''ਸੀਰੀਜ਼ ਜਿੱਤਣਾ ਆਪਣੇ-ਆਪ 'ਚ ਵੱਡੀ ਗੱਲ ਹੈ। ਟੀਮ ਦੇ ਸਾਰੇ ਖਿਡਾਰੀਆਂ ਨੇ ਇਸ 'ਚ ਆਪਣਾ ਯੋਗਦਾਨ ਦਿੱਤਾ। ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਦੌਰੇ ਨੂੰ ਬਿਹਤਰ ਅੰਦਾਜ਼ 'ਚ ਸਮਾਪਤ ਕੀਤਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਆਸਟਰੇਲੀਆ ਨੂੰ ਤੀਜੇ ਵਨ ਡੇ 'ਚ ਹਰਾ ਕੇ ਭਾਰਤ ਨੇ ਪਹਿਲੀ ਵਾਰ ਆਸਟਰੇਲੀਆਈ ਜ਼ਮੀਨ 'ਤੇ ਦੋ ਪੱਖੀ ਵਨ ਡੇ ਸੀਰੀਜ਼ ਜਿੱਤਣ ਦਾ ਕੰਮ ਕੀਤਾ।