ਇਸ ਧਾਕੜ ਕ੍ਰਿਕਟਰ ਨੇ ਕੋਹਲੀ ਦੀ ਕਪਤਾਨੀ ’ਚ ਵੱਡੀ ਕਮੀ ਦਸਦੇ ਹੋਏ ਰਹਾਨੇ ਨੂੰ ਕਪਤਾਨ ਬਣਾਉਣ ਦੀ ਕੀਤੀ ਹਿਮਾਇਤ

Monday, Feb 01, 2021 - 05:13 PM (IST)

ਇਸ ਧਾਕੜ ਕ੍ਰਿਕਟਰ ਨੇ ਕੋਹਲੀ ਦੀ ਕਪਤਾਨੀ ’ਚ ਵੱਡੀ ਕਮੀ ਦਸਦੇ ਹੋਏ ਰਹਾਨੇ ਨੂੰ ਕਪਤਾਨ ਬਣਾਉਣ ਦੀ ਕੀਤੀ ਹਿਮਾਇਤ

ਸਪੋਰਟਸ ਡੈਸਕ— ਆਸਟਰੇਲੀਆ ’ਚ ਅਜਿੰਕਯ ਰਹਾਨੇ ਦੀ ਕਪਤਾਨੀ ’ਚ ਭਾਰਤੀ ਟੀਮ ਨੇ ਇਤਿਹਾਸ ਰੱਚਦੇ ਹੋਏ ਕੰਗਾਰੂ ਟੀਮ ਨੂੰ 2-1 ਨਾਲ ਟੈਸਟ ਸੀਰੀਜ਼ ’ਚ ਸ਼ਿਕਸਤ ਦਿੱਤੀ। ਅਜਿੰਕਯ ਰਹਾਨੇ ਦੀ ਕਪਤਾਨੀ ’ਚ ਆਸਟਰੇਲੀਆ ’ਚ ਇਤਿਹਾਸਕ ਜਿੱਤ ਦੇ ਕਾਰਨ ਉਨ੍ਹਾਂ ਨੂੰ ਵਿਰਾਟ ਕੋਹਲੀ ਦੀ ਜਗ੍ਹਾ ਕਪਤਾਨੀ ਦਿੱਤੇ ਜਾਣ ਦੀ ਮੰਗ ਹੋਣ ਲੱਗੀ ਹੈ। ਹੁਣ ਇਸ ਮੁੱਦੇ ’ਤੇ ਆਸਟਰੇਲੀਆ ਦੇ ਸਾਬਕਾ ਖਿਡਾਰੀ ਸ਼ੇਨ ਲੀ ਜੋ ਤੇਜ਼ ਗੇਂਦਬਾਜ਼ ਬ੍ਰੈਟਲੀ ਦੇ ਭਰਾ ਵੀ ਹਨ ਨੇ ਭਾਰਤੀ ਟੈਸਟ ਟੀਮ ਦੀ ਕਮਾਨ ਕੋਹਲੀ ਨੂੰ ਦੇਣ ਦੀ ਬਜਾਏ ਰਹਾਨੇ ਨੂੰ ਦੇਣ ਦੀ ਮੰਗ ਕੀਤੀ ਹੈ।  ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਦੀ ਕਪਤਾਨੀ ’ਚ ਖਿਡਾਰੀ ਉਨ੍ਹਾਂ ਤੋਂ ਸਲਾਹ ਲੈਣ ਤੋਂ ਡਰਦੇ ਹਨ।
ਇਹ ਵੀ ਪੜ੍ਹੋ : IPL ’ਚ ਖਿਡਾਰੀਆਂ ਵੱਲੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ’ਚ ਧੋਨੀ ਨੇ ਮਾਰੀ ਬਾਜ਼ੀ, ਕਮਾਏ ਇੰਨੇ ਕਰੋੜ ਰੁਪਏ

PunjabKesariਸ਼ੇਨ ਲੀ ਨੇ ਇਕ ਬਿਆਨ ’ਚ ਕਿਹਾ ਕਿ ਮੈਨੂੰ ਲਗਦਾ ਹੈ ਕਿ ਟੀਮ ਲਈ ਮੈਂ ਰਹਾਨੇ ਨੂੰ ਕਪਤਾਨ ਬਣਾਵਾਂਗਾ। ਕੋਹਲੀ ਅਜੇ ਤਕ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ ’ਚੋਂ ਇਕ ਹਨ ਪਰ ਮੈਨੂੰ ਲਗਦਾ ਹੈ ਕਿ ਖਿਡਾਰੀ ਉਸ ਦਾ ਸਨਮਾਨ ਤਾਂ ਕਰਦੇ ਹਨ ਪਰ ਖਿਡਾਰੀ ਲਾਈਨ ¬ਕ੍ਰਾਸ ਕਰਨ ਤੋਂ ਡਰਦੇ ਹਨ। ਉਹ ਟੀਮ ’ਚ ਪੂਰੀ ਤਰ੍ਹਾਂ ਨਾਲ ਪ੍ਰੋਫ਼ੈਸ਼ਨਲ ਖਿਡਾਰੀ ਮੰਗਦੇ ਹਨ। ਇਸ ਲਈ ਖਿਡਾਰੀਆਂ ਨੂੰ ਫ਼ਿੱਟ ਰਹਿਣਾ ਪੈਂਦਾ ਹੈ। ਟੀਮ ’ਚ ਖਿਡਾਰੀ ਮੈਦਾਨ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ ਪਰ ਉਹ ਲਗਭਗ ਥੋੜ੍ਹੇ ਡਰੇ ਹੋਏ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ : IND v ENG : ਸੀਰੀਜ਼ ਤੋਂ ਪਹਿਲਾਂ ਬਟਲਰ ਦਾ ਬਿਆਨ- 4 ਸਾਲ ਪਹਿਲਾਂ ਖੇਡਿਆ ਗਿਆ ਮੈਚ ਸਾਡੇ ਲਈ ਵੱਡਾ ਸਬਕ ਸੀ

PunjabKesariਇਸ ਤੋਂ ਬਾਅਦ ਸ਼ੇਨ ਲੀ ਨੇ ਅੱਗੇ ਕਿਹਾ ਕਿ ਜੇਕਰ ਦੂਜੇ ਪਾਸੇ ਰਹਾਨੇ ਦੀ ਕਪਤਾਨੀ ’ਚ ਟੀਮ ਨੂੰ ਦੇਖੀਏ ਤਾਂ ਉਹ ਬਹੁਤ ਰਿਲੈਕਸ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਕਪਤਾਨੀ ’ਚ ਟੀਮ ਨੇ ਚੰਗਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ ਤੇ ਉਹ ਭਾਰਤੀ ਟੀਮ ਦੇ ਕਪਤਾਨ ਬਣਨ ਦੇ ਹੱਕਦਾਰ ਹਨ। ਭਾਰਤੀ ਚੋਣਕਰਤਾ ਰਹਾਨੇ ਨੂੰ ਕਪਤਾਨ ਬਣਾ ਦੇਣ ਤੇ ਕੋਹਲੀ ਨੂੰ ਸਿਰਫ਼ ਬੱਲੇਬਾਜ਼ੀ ’ਤੇ ਹੀ ਧਿਆਨ ਦੇਣ ਲਈ ਕਹਿਣ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News