ਵਿਰਾਟ ਤੇ ਮੀਰਾਬਾਈ ਨੂੰ ਮਿਲੇਗਾ ਖੇਲ ਰਤਨ, 20 ਖਿਡਾਰੀ ਬਣਨਗੇ ਅਰਜੁਨ
Thursday, Sep 20, 2018 - 07:39 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦੇਸ਼ ਦਾ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਪ੍ਰਦਾਨ ਕੀਤਾ ਜਾਵੇਗਾ ਜਦਕਿ 20 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ 25 ਸਤੰਬਰ ਨੂੰ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਵਿਸ਼ੇਸ਼ ਸਮਾਰੋਹ ਵਿਚ ਖਿਡਾਰੀਆਂ ਤੇ ਕੋਚਾਂ ਨੂੰ ਰਾਸ਼ਟਰੀ ਖੇਡ ਸਨਮਾਨ ਪ੍ਰਦਾਨ ਕਰਨਗੇ। ਕੇਂਦਰੀ ਖੇਡ ਮੰਤਰਾਲਾ ਨੇ ਵੀਰਵਾਰ ਨੂੰ ਖਿਡਾਰੀਆਂ ਦੇ ਨਾਵਾਂ ਦਾ ਅਧਿਕਾਰਤ ਐਲਾਨ ਕਰ ਦਿੱਤਾ। ਤਿੰਨੇ ਸਵਰੂਪਾਂ ਵਿਚ ਭਾਰਤੀ ਕਪਤਾਨ ਵਿਰਾਟ ਦੇ ਨਾਂ ਦੀ 2016 ਵਿਚ ਵੀ ਚਰਚਾ ਹੋਈ ਸੀ ਪਰ ਉਸ਼ ਨੂੰ ਤਦ ਚੁਣਿਆ ਨਹੀਂ ਗਿਆ ਸੀ। ਖੇਡ ਮੰਤਰਾਲਾ ਦੀ ਵਿਰਾਟ ਦੇ ਨਾਂ 'ਤੇ ਮੋਹਰ ਲੱਗਣ ਤੋਂ ਬਾਅਦ ਹੁਣ ਉਹ ਸਚਿਨ ਤੇਂਦੁਲਕਰ (1997) ਤੇ ਮਹਿੰਦਰ ਸਿੰਘ ਧੋਨੀ (2007) ਤੋਂ ਬਾਅਦ ਖੇਲ ਰਤਨ ਹਾਸਲ ਕਰਨ ਵਾਲਾ ਤੀਜਾ ਕ੍ਰਿਕਟਰ ਬਣ ਜਾਵੇਗਾ। ਪਿਛਲੇ ਸਾਲ ਵੇਟਲਿਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿਚ 48 ਕਿ. ਗ੍ਰਾ. ਵਰਗ ਵਿਚ ਸੋਨ ਤਮਗਾ ਜਿੱਤਣ ਵਾਲੀ 24 ਸਾਲਾ ਮੀਰਾਬਾਈ ਚਾਨੂ ਵੀ ਖੇਲ ਰਤਨ ਬਣੇਗੀ।
ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਹਾਸਲ ਕਰਨ ਵਾਲੇ ਨੂੰ ਤਮਗਾ ਤੇ ਸਨਮਾਨ ਪੱਤਰ ਦੇ ਇਲਾਵਾ 7.5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਅਰਜੁਨ, ਦ੍ਰੋਣਾਚਾਰੀਆ ਤੇ ਧਿਆਨਚੰਦ ਐਵਾਰਡ ਹਾਸਲ ਕਰਨ ਵਾਲੇ ਹਰੇਕ ਖਿਡਾਰੀ ਨੂੰ ਟਰਾਫੀ, ਪ੍ਰਮਾਣ ਪੱਤਰ ਤੇ 5 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਰਾਸ਼ਸ਼ਟਰੀ ਖੇਡ ਉਤਸ਼ਾਹਿਤ ਐਵਾਰਡ, 2018 ਵਿਚ ਕੰਨੀਆਂ ਨੂੰ ਇਕ ਟਰਾਫੀ ਤੇ ਪ੍ਰਮਾਣਪੱਤਰ ਦਿੱਤਾ ਜਾਂਦਾ ਹੈ। ਅੰਤਰ-ਯੂਨੀਵਰਸਿਟੀ ਟੂਰਨਾਮੈਂਟ ਵਿਚ ਚੋਟੀ ਦਾ ਪ੍ਰਦਰਸ਼ਨ ਰਨ ਵਾਲੀ ਯੂਨਵਰਸਿਟੀ ਨੂੰ ਐੱਮ. ਏ. ਕੇ. ਟਰਾਫੀ, 10 ਲੱਖ ਰੁਪਏ ਦਾ ਇਨਾਮ ਤੇ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
ਅਰਜੁਨ ਐਵਾਰਡ : ਨੀਰਜ ਚੋਪੜਾ, ਜਿਨਸਨ ਜਾਨਸਨ ਤੇ ਹਿਮਾ ਦਾਸ (ਐਥਲੈਟਿਕਸ), ਐੱਨ. ਸਿੱਕੀ ਰੈੱਡੀ(ਬੈਡਮਿੰਟਨ), ਸਤੀਸ਼ ਕੁਮਾਰ (ਮੁੱਕੇਬਾਜ਼ੀ), ਸਮ੍ਰਿਤੀ ਮੰਦਾਨਾ (ਕ੍ਰਿਕਟ), ਸ਼ੁਭੰਕਰ ਸ਼ਰਮਾ (ਗੋਲਫ), ਮਨਪ੍ਰੀਤ ਸਿੰਘ, ਸਵਿਤਾ (ਹਾਕੀ), ਰਵੀ ਰਾਠੌਰ (ਪੋਲੋ), ਰਾਹੀ ਸਰਨੋਬਤ, ਅੰਕੁਰ ਮਿੱਤਲ, ਸ਼੍ਰੇਅਸੀ ਸਿੰਘ (ਨਿਸ਼ਾਨੇਬਾਜ਼ੀ), ਮਣਿਕਾ ਬੱਤਰਾ, ਜੀ, ਸਥਿਆਨ (ਟੇਬਲ ਟੈਨਿਸ), ਰੋਹਨ ਬੋਪੰਨਾ (ਟੈਨਿਸ), ਸੁਮਿਤ (ਕੁਸ਼ਤੀ), ਪੂਜਾ ਕਾਡੀਆ (ਵੁਸ਼ੂ), ਅੰਕੁਰ ਧਾਮਾ (ਪੈਰਾ-ਐਥਲੈਟਿਕਸ), ਮਨੋਜ ਸਰਕਾਰ (ਪੈਰਾ-ਬੈਡਮਿੰਟਨ)।
ਦ੍ਰੋਣਾਚਾਰੀਆ ਐਵਾਰਡ : ਸੀ. ਏ. ਕੁਟੱਪਾ (ਮੁੱਕੇਬਾਜ਼ੀ), ਵਿਜੇ ਸ਼ਰਮਾ (ਵੇਟਲਿਫਟਰ), ਏ. ਸ਼੍ਰੀਨਿਵਾਸ ਰਾਓ (ਟੇਬਲ ਟੈਨਿਸ), ਸੁਖਦੇਵ ਸਿੰਘ ਪੰਨੂ (ਐਥਲੈਟਿਕਸ), ਕਲੇਰੇਂਸ ਲੋਬੋ (ਹਾਕੀ, ਲਾਈਫ ਟਾਈਮ), ਤਾਰਕ ਸਿੰਨ੍ਹਾ (ਕ੍ਰਿਕਟ, ਲਾਈਫ ਟਾਈਮ), ਜੀਵਨ ਕੁਮਾਰ ਸ਼ਰਮਾ (ਜੂਡੋ ਲਾਈਫ ਟਾਈਮ), ਵੀ. ਆਰ. ਵੀਡੂ (ਐਥਲੈਟਿਕਸ, ਲਾਈਫ ਟਾਈਮ)। ਧਿਆਨਚੰਦ ਪੁਰਸਕਾਰ : ਸਤਿਆਦੇਵ ਪ੍ਰਸਾਦ (ਤੀਰਅੰਦਾਜ਼ੀ), ਭਰਤ ਕੁਮਾਰ ਸ਼ੇਤਰੀ (ਹਾਕੀ), ਬੌਬੀ ਅਲਾਯਸਿਸ (ਐਥਲੈਟਿਕਸ), ਚੌਗਲੇ ਦਾਦੂ ਦੱਤਾਤ੍ਰੇਯ (ਕੁਸ਼ਤੀ)।
43ਵਾਂ ਸ਼ਤਰੰਜ ਓਲੰਪਿਆਡ